
ਬਲੌਂਗੀ ਦੇ ਰਿਹਾਇਸ਼ੀ ਖੇਤਰਾਂ ਵਿੱਚ ਖੁੱਲੇ ਪੀ ਜੀ ਕੇਂਦਰਾਂ ਕਾਰਨ ਵਸਨੀਕ ਪਰੇਸ਼ਾਨ
ਬਲੌਂਗੀ, 9 ਅਕਤੂਬਰ - ਬਲੌਂਗੀ ਦੀ ਏਕਤਾ ਕਲੋਨੀ ਵਿੱਚ ਲਗਾਤਾਰ ਵੱਧਦੇ ਪੀ ਜੀ ਕੇਂਦਰਾਂ ਕਾਰਨ ਪਾਰਕਿੰਗ ਨੂੰ ਲੈ ਕੇ ਰੋਜ਼ਾਨਾ ਗਲੀਆਂ ਵਿਚ ਜਾਮ ਲੱਗਣ ਦੀ ਸਮੱਸਿਆ ਪੇਸ਼ ਆਉਂਦੀ ਹੈ ਜਿਸ ਕਾਰਨ ਵਸਨੀਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਦਾ ਹੈ।
ਬਲੌਂਗੀ, 9 ਅਕਤੂਬਰ - ਬਲੌਂਗੀ ਦੀ ਏਕਤਾ ਕਲੋਨੀ ਵਿੱਚ ਲਗਾਤਾਰ ਵੱਧਦੇ ਪੀ ਜੀ ਕੇਂਦਰਾਂ ਕਾਰਨ ਪਾਰਕਿੰਗ ਨੂੰ ਲੈ ਕੇ ਰੋਜ਼ਾਨਾ ਗਲੀਆਂ ਵਿਚ ਜਾਮ ਲੱਗਣ ਦੀ ਸਮੱਸਿਆ ਪੇਸ਼ ਆਉਂਦੀ ਹੈ ਜਿਸ ਕਾਰਨ ਵਸਨੀਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਦਾ ਹੈ।
ਬਲੌਂਗੀ ਵਾਸੀਆਂ ਰਾਜਵਿੰਦਰ, ਕਮਲਪ੍ਰੀਤ ਸਿੰਘ, ਛੋਟੇ ਲਾਲ, ਕੂਯੁਮ ਖਾਨ ਅਤੇ ਹੋਰਾਂ ਨੇ ਕਿਹਾ ਬਲੌਂਗੀ ਵਿੱਚ ਲਗਾਤਰ ਪੀ ਜੀ ਕੇਂਦਰ ਬਣਾਏ ਜਾ ਰਹੇ ਹਨ ਅਤੇ ਨਾ ਤਾਂ ਸਰਕਾਰ ਇਹਨਾਂ ਨੂੰ ਰੋਕਦੀ ਹੈ ਅਤੇ ਨਾ ਹੀ ਗਮਾਡਾ ਦੇ ਅਧਿਕਾਰੀਆਂ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਕੀਤੀ ਜਾਂਦੀ ਹੈ।
ਉਹਨਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਮਕਾਨ ਦੀ ਉਸਾਰੀ ਕਰਦਾ ਹੈ ਤਾਂ ਉਸ ਨੂੰ ਅਣਅਧਿਕਾਰਤ ਉਸਾਰੀ ਕਹਿ ਕੇ ਰੋਕ ਦਿੱਤਾ ਜਾਂਦਾ ਹੈ ਪਰੰਤੂ ਜਿਹੜੇ ਪੀ ਜੀ ਬਣ ਰਹੇ ਹਨ (ਜਿਨ੍ਹਾਂ ਵਿਚ 30 ਤੋਂ 80 ਤਕ ਕਮਰੇ ਬਣਾਏ ਜਾਂਦੇ ਹਨ) ਉਹਨਾਂ ਦੇ ਖਿਲਾਫ ਗਮਾਡਾ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਉਹਨਾਂ ਕਿਹਾ ਕਿ ਇਹਨਾਂ ਪੀ ਜੀ ਵਿੱਚ ਬਾਹਰੀ ਇਲਾਕੇ ਤੋਂ ਆ ਕੇ ਲੋਕ ਰਹਿੰਦੇ ਹਨ ਅਤੇ ਪੀ ਜੀ ਕੇਂਦਰਾਂ ਵਲੋਂ ਇੱਥੇ ਰਹਿਣ ਵਾਲੇ ਲੋਕਾਂ ਨੂੰ ਪਾਰਕਿੰਗ ਦੀ ਕੋਈ ਸੁਵਿਧਾ ਨਾ ਦਿੱਤੇ ਜਾਣ ਕਾਰਨ ਪੀ ਜੀ ਵਿਚ ਰਹਿ ਰਹੇ ਲੋਕ ਹੋਣ ਗਲੀ ਵਿਚ ਹੀ ਗੱਡੀਆਂ ਅਤੇ ਮੋਟੋਰਸਾਇਕਲ ਖੜਾਉਂਦੇ ਹਨ ਜਿਸ ਕਾਰਨ ਇੱਥੇ ਹਰ ਵੇਲੇ ਜਾਮ ਲੱਗਣ ਦੀ ਨੌਬਤ ਬਣ ਜਾਂਦੀ ਹੈ ਅਤੇ ਇਲਾਕਾ ਵਾਸੀਆਂ ਨੂੰ ਬਹੁਤ ਮੁਸ਼ਕਿਲ ਦਾ ਸਾਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਪੀ ਜੀ ਕਿਤੇ ਹੋਰ ਥਾਂ ਹੁੰਦਾ ਹੈ ਪਰੰਤੂ ਇਹ ਲੋਕ ਗੱਡੀ ਕਿਸ ਹੋਰ ਥਾਂ ਖੜ੍ਹੀ ਕਰ ਦਿੰਦੇ ਹਨ ਅਤੇ ਜਦੋਂ ਕੋਈ ਗੱਡੀ ਖੜਾ ਕੇ ਚਲਾ ਜਾਂਦਾ ਹੈ ਤਾਂ ਉਸ ਦਾ ਪਤਾ ਹੀ ਨਹੀਂ ਲੱਗਦਾ ਕਿ ਕਿਸ ਪੀ ਜੀ ਦੇ ਵਿਅਕਤੀ ਦੀ ਗੱਡੀ ਹੈ ਅਤੇ ਗਲੀ ਵਿੱਚ ਆਉਣ ਜਾਣ ਦੀ ਤੰਗੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜੇ ਕਰ ਰਾਤ ਵੇਲੇ ਕਿਸੇ ਵਿਅਕਤੀ ਦੀ ਤਬੀਅਤ ਖਰਾਬ ਹੋ ਜਾਵੇ ਅਤੇ ਐਮਬੂਲੈਂਸ ਮੰਗਾਵਾਉਣੀ ਹੋਵੇ ਤਾਂ ਗਲੀ ਵਿਚ ਗੱਡੀ ਦਾ ਵੜਨਾ ਨਾਮੁਮਕਿਨ ਜਿਹਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਕਿਸੇ ਵਿਅਕਤੀ ਨੇ ਰਾਤ ਨੂੰ ਆਪਣੀ ਗੱਡੀ ਲੈ ਕੇ ਕਿਸੇ ਸਮਾਗਮ ਵਿੱਚ ਜਾਣਾ ਹੋਵੇ ਤਾਂ ਉਸ ਨੂੰ ਆਉਣ ਜਾਣ ਲਈ ਰਾਹ ਹੀ ਨਹੀਂ ਮਿਲਦਾ।
ਉਨ੍ਹਾਂ ਕਿਹਾ ਪਹਿਲਾਂ ਬਾਹਰੋਂ ਆਏ ਲੋਕਾਂ ਨੇ ਆਪਣੀ ਕਮਾਈ ਦਾ ਸਾਧਨ ਬਣਾਉਣ ਲਈ ਇਥੇ ਪੀ ਜੀ ਬਣਾ ਲਏ ਸਨ ਜਿਹੜੇ ਖੁਦ ਕਿਸੇ ਹੋਰ ਥਾਂ ਰਹਿੰਦੇ ਹਨ ਅਤੇ ਹੁਣ ਬਲੌਂਗੀ ਦੇ ਵਸਨੀਕਾਂ ਵਲੋਂ ਵੀ ਕਮਾਈ ਦੇ ਲਾਲਚ ਵਿੱਚ ਆਪਣੇ ਪਹਿਲਾ ਤੋਂ ਬਣੇ ਮਕਾਨ ਤੋੜ ਕੇ ਪੀ ਜੀ ਬਣਾਏ ਜਾ ਰਹੇ ਹਨ ਅਤੇ ਇਹਨਾਂ ਪੀ ਜੀ ਕੇਂਦਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਉਹਨਾਂ ਕਿਹਾ ਕਿ ਬਲੌਂਗੀ ਵਿੱਚ 5-5 ਮੰਜਿਲਾ ਇਮਾਰਤਾਂ ਦੀ ਉਸਾਰੀ ਕਰਕੇ ਉੱਥੇ ਪੀ ਜੀ ਬਣਾਏ ਜਾ ਰਹੇ ਹਨ ਅਤੇ ਇਹਨਾਂ ਪੀ ਜੀ ਕੇਂਦਰਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਰਹਿੰਦੇ ਹਨ। ਇਹਨਾਂ ਦੀ ਨਾ ਤਾਂ ਪੁਲੀਸ ਵੈਰਿਫਿਕੇਸ਼ਨ ਹੁੰਦੀ ਹ ਅਤੇ ਨਾ ਹੀ ਕਿਸੇ ਨੂੰ ਇਹਨਾਂ ਲੋਕਾਂ ਦੀ ਕੋਈ ਜਾਣਕਾਰੀ ਹੁੰਦੀ ਹੈ। ਪਿਛਲੇ ਸਮੇਂ ਦੌਰਾਨ ਐਨ ਆਈ ਏ ਵਲੋਂ ਪੰਜਾਬ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਬਲੌਂਗੀ ਵਿੱਚ ਵੀ ਛਾਪੇਮਾਰੀ ਹੋ ਚੁੱਕੀ ਹੈ ਜਿਸ ਨਾਲ ਪਤਾ ਲੱਗਦਾ ਹੈ ਕਿ ਇਹਨਾਂ ਪੀ ਜੀ ਕੇਂਦਰਾਂ ਵਿੱਚ ਸਮਾਜ ਵਿਰੋਧੀ ਅਨਸਰਾਂ ਵਲੋਂ ਵੀ ਟਿਕਾਣੇ ਕਾਇਮ ਕੀਤੇ ਜਾ ਰਹੇ ਹਨ।
ਉਨ੍ਹਾਂ ਮੰਗ ਕੀਤੀ ਇਹਨਾਂ ਪੀ ਜੀ ਕੇਂਦਰਾਂ ਉਤੇ ਨਕੇਲ ਕਸੀ ਜਾਵੇ ਅਤੇ ਇਹਨਾਂ ਤੇ ਸਖਤ ਨਿਯਮ ਲਾਗੂ ਕੀਤੇ ਜਾਣ। ਇਸਦੇ ਨਾਲ ਹੀ ਬਲੌਂਗੀ ਵਿਚ ਜਿੰਨੇ ਵੀ ਪੀ ਜੀ ਹਨ ਉਨ੍ਹਾਂ ਵਿਚ ਰਹਿ ਰਹੇ ਲੋਕਾਂ ਦੀ ਵੇਰਿਫਿਕੇਸ਼ਨ ਕਰਵਾਈ ਜਾਵੇ।
