
ਨੌਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਸਬੰਧੀ ਕਾਲਜਾਂ ਤੇ ਆਈਲੈਟ ਸੈਂਟਰਾਂ ਨਾਲ ਕੀਤੀ ਮੀਟਿੰਗ
ਨਵਾਂਸ਼ਹਿਰ, 5 ਦਸੰਬਰ: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨੋਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਸਬੰਧੀ ਕਾਲਜ਼ਾ ਅਤੇ ਆਈਲੈਟ ਸੈਂਟਰਾਂ ਦੇ ਮੁੱਖੀਆ ਨਾਲ ਵਧੀਕ ਜ਼ਿਲ੍ਹਾ ਚੋਣ ਅਫ਼ਸਰ—ਕਮ ਵਧੀਕ ਡਿਪਟੀ ਕਮਿਸ਼ਨ (ਜ) ਰਾਜੀਵ ਵਰਮਾ ਨੇ ਮੀਟਿੰਗ ਕੀਤੀ ।
ਨਵਾਂਸ਼ਹਿਰ, 5 ਦਸੰਬਰ: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨੋਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਸਬੰਧੀ ਕਾਲਜ਼ਾ ਅਤੇ ਆਈਲੈਟ ਸੈਂਟਰਾਂ ਦੇ ਮੁੱਖੀਆ ਨਾਲ ਵਧੀਕ ਜ਼ਿਲ੍ਹਾ ਚੋਣ ਅਫ਼ਸਰ—ਕਮ ਵਧੀਕ ਡਿਪਟੀ ਕਮਿਸ਼ਨ (ਜ) ਰਾਜੀਵ ਵਰਮਾ ਨੇ ਮੀਟਿੰਗ ਕੀਤੀ । ਉਨ੍ਹਾਂ ਨੇ ਜ਼ਿਲ੍ਹੇ ਅਧੀਨ ਆਉਂਦੇ ਸਮੂਹ ਕਾਲਜ਼ ਦੇ ਪ੍ਰਿੰਸੀਪਲਾਂ ਅਤੇ ਆਈਲੈਟ ਸੈਟਰਾਂ ਦੇ ਮੁੱਖੀ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਜ਼ਿਲ੍ਹੇ ਵਿੱਚ 9800 ਦੇ ਕਰੀਬ 18-19 ਸਾਲ ਦੇ ਅਜਿਹੇ ਨੋਜ਼ਵਾਨ ਹਨ, ਜਿਨ੍ਹਾਂ ਨੇ ਆਪਣੀ ਵੋਟ ਨਹੀ ਬਣਾਈ । ਪੰਜਾਬ ਦਾ 18O ਯੂਥ ਕਾਲਜ਼ ਅਤੇ ਆਈਲੈਟ ਸੈਂਟਰਾਂ ਵਿੱਚ ਪੜ੍ਹ ਰਿਹਾ ਹੈ ਅਤੇ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਬਹੁਤ ਘੱਟ ਹੋ ਰਹੀ ਹੈ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਕਾਲਜ਼ਾਂ ਅਤੇ ਆਈਲੈਟ ਸੈਂਟਰਾਂ ਨੂੰ ਹਦਾਇਤ ਕੀਤੀ ਕਿ ਨੋਜਵਾਨਾਂ ਨੂੰ ਵੋਟ ਬਣਾਉਣ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਸਪੈਸ਼ਲ ਗਿਤੀਵਿਧੀਆਂ ਕਰਵਾਈਆ ਜਾਣ, ਜਿਵੇਂ ਕਿ ਸਲੋਗਨ, ਰਾਇਟਿੰਗ, ਪੋਸਟਰ ਮੇਕਿੰਗ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਜਾਣ ਅਤੇ ਜਿਹੜੇ ਨੌਜਵਾਨਾਂ ਨੇ ਹਾਲੇ ਤੱਕ ਵੋਟ ਨਹੀਂ ਬਣਾਈ ਦੇ ਫਾਰਮ ਆਨਲਾਈਨ https://voters.eci.gov.in/ ‘ਤੇ ਜਾਂ ਮੋਬਾਇਲ ਵੋਟਰ ਐਪ ਰਾਹੀਂ ਜਾਂ ਫਿਰ ਆਫ ਲਾਈਨ ਆਪਣੇ ਸਬੰਧਤ ਬੀ.ਐਲ.ਓਜ਼ ਨੂੰ ਜਾਂ ਜ਼ਿਲ੍ਹਾ ਦਫ਼ਤਰ ਵਿਖੇ ਫਾਰਮ ਨੰਬਰ 6 ਭਰ ਕੇ ਜਮ੍ਹਾਂ ਕਰਵਾ ਸਕਦਾ ਹੈ। ਹਰੇਕ ਚੋਣ ਹਲਕੇ ਦੀ ਵੋਟਰ ਸੂਚੀ ਜ਼ਿਲ੍ਹਾ ਚੋਣ ਦਫ਼ਤਰ, ਈ.ਆਰ.ਓ ਦਫਤਰ, ਸਬੰਧਤ ਬੀ.ਐਲ.ਓਜ਼ ਅਤੇ ਇਸ ਤੋਂ ਇਲਾਵਾ ਇਹ ਵੋਟਰ ਸੂਚੀ www.ceopunjab.nic.in ‘ਤੇ ਵੀ ਵੇਖਣ ਲਈ ਉਪਲੱਬਧ ਹੈ।
