ਸੀਨੀਅਰ ਸਿਟੀਜਨ ਐਸੋਸੀਏਸ਼ਨ ਦੀ ਐਗਜ਼ੈਕਟਿਵ ਬਾਡੀ ਦੀ ਵਿਸ਼ੇਸ਼ ਮੀਟਿੰਗ ਹੋਈ।

ਨਵਾਂਸ਼ਹਿਰ- ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ ਐਗਜ਼ੈਕਟਿਵ ਬਾਡੀ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਡਾ. ਜੇਡੀ ਵਰਮਾ ਦੀ ਸਰਪ੍ਰਸਤੀ ਅਤੇ ਪ੍ਰੋਫੈਸਰ ਐਸ ਕੇ ਬਰੂਟਾ ਦੀ ਪ੍ਰਧਾਨਗੀ ਹੇਠ ਹੋਈ। ਸ਼੍ਰੀ ਰਾਮ ਸ਼ਰਣਮ ਸਤਸੰਗ ਘਰ ਲਾਲ ਚੌਂਕ ਨਵਾਂਸ਼ਹਿਰ ਵਿਖੇ ਹੋਈ ਇਸ ਮੀਟਿੰਗ ਵਿਚ ਹਾਜ਼ਰ ਐਗਜ਼ੈਕਟਿਵ ਬਾਡੀ ਦੇ ਮੈਂਬਰਾਂ ਵਲੋਂ ਨਵਾਂਸ਼ਹਿਰ ਵਿਖੇ ਹੋਣ ਵਾਲੀ ਫੈਡਸਨ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੀਆਂ ਤਿਆਰੀਆਂ ਸਬੰਧੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ।

ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਜਨਰਲ ਸਕੱਤਰ  ਐਸ ਕੇ ਪੁਰੀ ਨੇ ਦੱਸਿਆ ਕਿ ਫੈਡਰੇਸ਼ਨ ਆਫ਼ ਸੀਨੀਅਰ ਸਿਟੀਜਨਜ਼ ਦੀ ਗਵਰਨਿੰਗ ਬਾਡੀ ਦੀ ਮੀਟਿੰਗ 15 ਫਰਵਰੀ 2025 ਨੂੰ ਬਾਈ ਜੀ ਦੀ ਕੁਟੀਆ , ਪੰਡੋਰਾਂ ਮੁਹੱਲਾ ਨਵਾਂਸ਼ਹਿਰ ਵਿਖੇ ਕੀਤੀ ਜਾਣੀ ਹੈ ਜੋ ਸਵੇਰੇ ਕਰੀਬ 9 ਵਜੇ ਤੋਂ 3 ਵਜੇ ਤੱਕ ਚੱਲੇਗੀ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਵੱਖ ਵੱਖ ਜ਼ਿਲਿਆਂ ਦੀਆਂ ਕਰੀਬ 35 ਐਸੋਸੀਏਸ਼ਨਜ਼ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਭਾਗ ਲੈਣਗੇ। 
ਮੀਟਿੰਗ ਵਿਚ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ  ਕੇਵਲ ਐਗਜ਼ੈਕਟਿਵ ਬਾਡੀ ਦੇ ਸਮੂਹ ਮੈਂਬਰ ਹੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ  ਮੀਟਿੰਗ ਵਿਚ ਹਾਜ਼ਰ ਸਮੂਹ ਮੈਂਬਰਾਂ ਲਈ ਬ੍ਰੇਕ ਫਾਸਟ ਅਤੇ ਲੰਚ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਮੌਕੇ ਐਮ ਪੀ ਪਾਠਕ , ਪ੍ਰੋਫੈਸਰ ਅਜੀਤ ਸਰੀਨ , ਮਾਸਟਰ ਹੁਸਨ ਲਾਲ ਬਾਲੀ , ਗੁਰਚਰਨ ਅਰੋੜਾ , ਸਰਵਣ ਰਾਮ , ਲਖਵੀਰ ਸਿੰਘ , ਲਲਿਤ ਕੁਮਾਰ ਓਹਰੀ , ਪ੍ਰਸ਼ੋਤਮ ਬੈਂਸ,  ਸੁਭਾਸ਼ ਚੰਦਰ ਅਰੋੜਾ , ਪ੍ਰਿੰਸੀਪਲ ਬਿਕਰਮਜੀਤ ਸਿੰਘ , ਸੁਭਾਸ਼ ਅਰੋੜਾ  ( ਮੰਡੀ ਵਾਲੇ ), ਪ੍ਰੇਮ ਛਾਬੜਾ ਅਤੇ ਮਨੋਹਰ ਲਾਲ ਆਹੂਜਾ ਆਦਿ ਵੀ ਹਾਜ਼ਰ ਸਨ।