ਰੋਟਰੀ ਕਲੱਬ ਬੰਗਾ ਨੇ ਸਾਲ 2024-25 ਲਈ ਚੁਣੇ ਪ੍ਰਧਾਨ ਅਤੇ ਸਕੱਤਰ

ਰੋਟਰੀ ਕਲੱਬ ਬੰਗਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਰੋਟੋ ਪ੍ਰਿੰਸੀਪਲ ਗੁਰਜੰਟ ਸਿੰਘ ਜੀ ਦੀ ਪ੍ਰਧਾਨਗੀ ਹੇਠ, ਅਨਮੋਲ ਪੈਲੇਸ ਬੰਗਾ ਵਿਖੇ ਸ਼ਾਮ 5:30 ਵਜੇ ਹੋਈI ਮੀਟਿੰਗ ਦੀ ਸ਼ੁਰੂਆਤ ਰਾਸ਼ਟਰ ਗਾਇਨ ਨਾਲ ਹੋਈ, ਉਪਰੰਤ ਸੈਕਟਰੀ ਰੋਟੋ ਪ੍ਰਵੀਨ ਕੁਮਾਰ ਨੇ ਹਾਜ਼ਰ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਪਿਛਲੇ ਮਹੀਨੇ ਵਿਚ ਕੀਤੇ ਗਏ ਪ੍ਰੋਜੈਕਟਾਂ ਅਤੇ ਫਾਇਨਾਂਸ ਸੈਕਟਰੀ ਰੋਟੋ ਸਰਨਜੀਤ ਸਿੰਘ ਨੇ ਕਲੱਬ ਦਾ ਲੇਖਾ-ਜੋਖਾਂ ਪੇਸ਼ ਕੀਤਾI ਪ੍ਰਧਾਨ ਰੋਟੋ ਗੁਰਜੰਟ ਸਿੰਘ ਨੇ ਮੈਂਬਰਾਂ ਨੂੰ ਸੰਬੋਧਤ ਕਰਦੇ ਹੋਏ ਸਾਰੇ ਮੈਂਬਰਾਂ ਨੂੰ ਉਨ੍ਹਾਂ ਵਲੋਂ ਕਲੱਬ ਲਈ ਕੀਤੇ ਕੰਮਾਂ ਲਈ ਅਤੇ ਡੋਨੇਸ਼ਨ ਲਈ ਧੰਨਵਾਦ ਕੀਤਾI

ਰੋਟਰੀ ਕਲੱਬ ਬੰਗਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਰੋਟੋ ਪ੍ਰਿੰਸੀਪਲ ਗੁਰਜੰਟ ਸਿੰਘ ਜੀ ਦੀ ਪ੍ਰਧਾਨਗੀ ਹੇਠ, ਅਨਮੋਲ ਪੈਲੇਸ ਬੰਗਾ ਵਿਖੇ ਸ਼ਾਮ 5:30 ਵਜੇ ਹੋਈI ਮੀਟਿੰਗ ਦੀ ਸ਼ੁਰੂਆਤ ਰਾਸ਼ਟਰ ਗਾਇਨ ਨਾਲ ਹੋਈ, ਉਪਰੰਤ ਸੈਕਟਰੀ ਰੋਟੋ ਪ੍ਰਵੀਨ ਕੁਮਾਰ ਨੇ ਹਾਜ਼ਰ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਪਿਛਲੇ ਮਹੀਨੇ ਵਿਚ ਕੀਤੇ ਗਏ ਪ੍ਰੋਜੈਕਟਾਂ ਅਤੇ ਫਾਇਨਾਂਸ ਸੈਕਟਰੀ ਰੋਟੋ ਸਰਨਜੀਤ ਸਿੰਘ ਨੇ ਕਲੱਬ ਦਾ ਲੇਖਾ-ਜੋਖਾਂ ਪੇਸ਼ ਕੀਤਾI ਪ੍ਰਧਾਨ ਰੋਟੋ ਗੁਰਜੰਟ ਸਿੰਘ ਨੇ ਮੈਂਬਰਾਂ ਨੂੰ ਸੰਬੋਧਤ ਕਰਦੇ ਹੋਏ ਸਾਰੇ ਮੈਂਬਰਾਂ ਨੂੰ ਉਨ੍ਹਾਂ ਵਲੋਂ ਕਲੱਬ ਲਈ ਕੀਤੇ ਕੰਮਾਂ ਲਈ ਅਤੇ ਡੋਨੇਸ਼ਨ ਲਈ ਧੰਨਵਾਦ ਕੀਤਾI ਕਲੱਬ ਪ੍ਰਧਾਨ ਮੀਟਿੰਗ ਸ਼ੁਰੂ ਕਰਦਿਆਂ ਕਲੱਬ ਨਾਲ ਖ਼ੁਸ਼ੀ ਸਾਂਝੀ ਕੀਤੀ ਕਿ ਕਲੱਬ ਅਕਸ ਡਿਸਟ੍ਰਿਕਟ ਪੱਧਰ ਤੇ ਉਚਾ ਹੋਇਆ ਹੈ, ਜਿਸ ਕਰਕੇ ਸਾਲ 2024-25 ਵਿਚ ਗਵਰਨਰ ਜੀ ਵਲੋਂ ਰੋਟੇ ਰਾਜ ਕੁਮਾਰ ਬਜ੍ਹਾੜ ਨੂੰ ਅਸਿਸਟੈਂਟ ਗਵਰਨਰ ਨਿਯੁਕਤ ਕੀਤਾ ਗਿਆ ਹੈ ਅਤੇ ਅੱਗੋਂ ਵੀ ਕਲੱਬ ਨੂੰ ਜਿਲ੍ਹੇ ਵਿੱਚ ਅਹੁਦੇ ਮਿਲਣਗੇ।ਪ੍ਰਧਾਨ ਜੀ ਨੇ ਅੱਜ ਦੇ ਮੁੱਖ ਏਜੰਡੇ ਦੇ ਤਹਿਤ ਰੋਟਰੀ ਸਾਲ 2024-25
ਲਈ ਪ੍ਰਧਾਨ ਅਤੇ ਸੈਕਟਰੀ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰਦੇ ਹੋਏ ਬਾਰੀ-ਬਾਰੀ ਸਾਰੇ ਕਲੱਬ ਮੈਂਬਰਾਂ ਤੋਂ ਪ੍ਰਧਾਨ ਅਤੇ ਸੈਕਟਰੀ ਦੀਆਂ ਸੇਵਾਵਾਂ ਦੇਣ ਬਾਰੇ ਉਨ੍ਹਾਂ ਦੀ ਇੱਛਾ ਬਾਰੇ ਜਾਣਕਾਰੀ ਮੰਗੀI ਸਾਰੇ ਮੈਂਬਰਾਂ ਨੇ ਕਿਹਾ ਕਿ ਉਹ ਕਲੱਬ ਲਈ ਕਿਸੇ ਵੀ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਲੱਗਨ ਨਾਲ ਨਿਭਾਉਣ ਲਈ ਹਮੇਸ਼ਾਂ ਤਿਆਰ ਹਨ।ਸਾਰੇ ਮੈਂਬਰਾਂ ਨੇ ਪ੍ਰਧਾਨ ਜੀ ਨੂੰ ਸਾਲ 2024-25 ਲਈ ਪ੍ਰਧਾਨ ਅਤੇ ਸੈਕਟਰੀ ਦੀ ਚੋਣ ਕਰਨ ਦੇ ਅਖਤਿਆਰ ਦਿੱਤੇI ਪ੍ਰਧਾਨ ਜੇ ਨੇ ਰੋਟਰੀ ਪ੍ਰਤੀ ਉਨ੍ਹਾਂ ਦੀ ਲਗਨ ਲਈ ਸਾਰੇ ਮੈਂਬਰਾਂ ਦੀ ਪ੍ਰਸ਼ੰਸਾ ਕੀਤੀI ਪ੍ਰਧਾਨ ਜੀ ਨੇ ਕਿਹਾ ਕਿ ਤੁਸੀਂ ਸਾਰੇ ਹੀ ਪ੍ਰਧਾਨ ਅਤੇ ਸੈਕਟਰੀ ਦੀ ਜਿੰਮੇਵਾਰੀ ਨਿਭਾਉਣ ਲਈ ਮੇਰੇ ਨਾਲੋਂ ਵੀ ਵੱਧ ਕਾਬਲ ਹੋ,ਪਰ ਇਸ ਜ਼ਿੰਮੇਵਾਰੀ ਲਈ ਇੱਕ ਇੱਕ ਮੈਂਬਰ ਦੀ ਹੀ ਚੋਣ ਕੀਤੀ ਜਾ ਸਕਦੀ ਹੈ ਇਸ ਲਈ ਸਾਲ 2024-25 ਲਈ ਰੋਟੋ ਸੁਰਿੰਦਰ ਪਾਲ ਖੇਪਰ ਦਾ ਪ੍ਰਧਾਨ ਅਤੇ ਰੋਟੋ ਸਰਨਜੀਤ ਸਿੰਘ ਦਾ ਸੈਕਟਰੀ ਦੀ ਚੋਣ ਲਈ ਨਾਮ ਦਾ
ਪ੍ਰਸਤਾਵ ਕਰਦਾ ਹਾਂI ਸਾਰੇ ਮੈਂਬਰਾਂ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਅਤੇ ਸਰਵ ਸੰਮਤੀ ਨਾਲ ਸਾਲ 2024-25 ਲਈ ਰੋਟੋ ਸੁਰਿੰਦਰ ਪਾਲ ਖੇਪੜ ਨੂੰ ਪ੍ਰਧਾਨ ਅਤੇ ਰੋਟੋ ਸਰਨਜੀਤ ਸਿੰਘ ਨੂੰ ਸੈਕਟਰੀ ਲਈ ਚੁਣ ਲਿਆ ਗਿਆI ਪ੍ਰਧਾਨ ਜੀ ਵਲੋਂ ਨਵੇਂ ਚੁਣੇ ਗਏ ਪ੍ਰਧਾਨ ਅਤੇ ਸੈਕਟਰੀ ਨੂੰ ਕਲੱਬ ਵਲੋਂ ਵਧਾਈਆਂ ਦਿਤੀਆਂI

ਪ੍ਰਧਾਨ ਜੀ ਨੇ ਦੱਸਿਆ ਕੇ 01 ਦਸੰਬਰ 2023 ਨੂੰ ਹੁਸ਼ਿਆਰਪੁਰ ਵਿਖੇ ਜ਼ੋਨ ਦੀ ਮੀਟਿੰਗ ਸੀ, ਜਿਸ ਵਿਚ ਪ੍ਰਧਾਨ ਜੀ, ਰੋਟੋ ਰਾਜ ਕੁਮਾਰ, ਅੱਸੀਸਟੈਂਟ ਗਵਰਨਰ 2024-25 ਅਤੇ ਰੋਟੋ ਸਰਨਜੀਤ ਸਿੰਘ, ਫਾਇਨਾਂਸ ਸੈਕਟਰੀ ਗਏ ਸਨI ਇਸ ਮੀਟਿੰਗ ਵਿਚ ਰੋਟੋ ਰੋਹਿਤ ਓਬਰਾਏ, ਡੀਜੀਐਨ 2025-26 ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਪ੍ਰੈਜ਼ੀਡੈਂਟ ਰੋਟਰੀ ਇੰਟਰਨੈਸ਼ਨਲ ਵਲੋਂ ਸਾਲ 2025-26 ਲਈ ਡਿਸਟ੍ਰਿਕਟ ਐਕਸ਼ਨ ਪਲਾਨ ਚੈਂਪੀਅਨ ਚੁਣਿਆ ਗਿਆ ਹੈ ਅਤੇ ਉਹ ਚਾਹੁੰਦੇ ਹਨ ਕਿ ਹਰ ਕਲੱਬ ਵੀ ਕਲੱਬ ਐਕਸ਼ਨ ਪਲਾਨ ਕਮੇਟੀ ਬਣਾਵੇ ਜਿਸ ਵਿਚ ਇਸ ਸਾਲ ਦਾ ਪ੍ਰਧਾਨ, ਅਗਲੇ ਸਾਲ ਦਾ ਪ੍ਰਧਾਨ ਅਤੇ ਕਲੱਬ ਐਕਸ਼ਨ ਪਲਾਨ ਚੈਂਪੀਅਨ ਹੋਵੇ, ਤਾਂ ਕਿ ਕਲੱਬ ਤੇ ਪ੍ਰੋਜੈਕਟ ਵਿਵਸਥਾਗਤ ਅਤੇ ਸੁਚਾਰੂ ਰੂਪ ਨਾਲ ਚਲਦੇ ਰਹਿਣI ਪ੍ਰਧਾਨ ਜੀ ਨੇ ਆਪਣੇ ਵਲੋਂ ਰੋਟੋ ਸੁਰਜੀਤ ਸਿੰਘ ਬੀਸਲਾ ਦਾ ਨਾਂ ਕਲੱਬ ਐਕਸ਼ਨ ਪਲਾਨ ਚੈਂਪੀਅਨ ਲਈ ਰੱਖਿਆ, ਜਿਸ ਨੂੰ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆI ਮੈਂਬਰਾਂ ਵਲੋਂ ਦਸੰਬਰ ਮਹੀਨੇ ਵਿਚ ਕੀਤੇ ਜਾ ਸਕਣ ਵਾਲੇ ਪ੍ਰੋਜੈਕਟਾਂ ਤੇ
ਵਿਚਾਰ ਕੀਤਾ ਗਿਆI ਮੀਟਿੰਗ ਉਪਰੰਤ ਪ੍ਰਿੰਸੀਪਲ ਸ਼ਮਸਾਦ ਅਲੀ ਵਲੋਂ ਆਪਣੇ ਸਪੁੱਤਰ ਦੇ ਵਿਆਹ ਦੀ ਖੁਸ਼ੀ ਵਿੱਚ ਵਿਸ਼ੇਸ਼ ਪਾਰਟੀ ਦਿੱਤੀ ਗਈ।ਮੀਟਿੰਗ ਵਿਚ ਰੋਟੋ ਗੁਰਜੰਟ ਸਿੰਘ, ਪ੍ਰਧਾਨ, ਰੋਟੋ ਗੁਰਚਰਨ ਸਿੰਘ ਸ਼ੇਰਗਿੱਲ, ਰੋਟੋ ਪ੍ਰਵੀਨ ਕੁਮਾਰ, ਰੋਟੋ ਸਰਨਜੀਤ ਸਿੰਘ, ਰੋਟੋ ਸੁਰਜੀਤ ਬੀਸਲਾ, ਰੋਟੋ ਰਾਜ ਕੁਮਾਰ, ਰੋਟੋ ਸੁਰਿੰਦਰਪਾਲ ਖੇਪਰ, ਰੋਟੋ ਸ਼ਮਸ਼ਾਦ ਅਲੀ, ਰੋਟੋ ਸੁਰਿੰਦਰ ਸਿੰਘ ਢੀਂਡਸਾ, ਰੋਟੋ ਪਰਮਜੀਤ ਸਿੰਘ ਭੋਗਲ, ਰੋਟੋ ਰਾਜ ਕੁਮਾਰ ਭਾਮਰਾ, ਰੋਟੋ ਅਨਿਲ ਕਟਾਰੀਆ, ਰੋਟੋ ਹਰਸ਼ ਕੁਮਾਰ, ਰੋਟੋ ਇੰਦਰਜੀਤ ਸਿੰਘ, ਰੋਟੋ ਰਾਜ ਕੁਮਾਰ, ਰੋਟੋ ਗੁਰਵਿੰਦਰ ਸਿੰਘ ਅਟਵਾਲ, ਰੋਟੋ ਇਕਬਾਲ ਸਿੰਘ ਬਾਜਵਾ, ਆਦਿ ਹਾਜ਼ਰ ਸਨI