ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ ਅਥਲੀਟ ਲਵਜੋਤ ਕੌਰ ਤੇ ਇੰਦਰਜੋਤ ਕੌਰ ਨੇ ਜਿੱਤੇ ਮੈਡਲ

ਨਵਾਂਸ਼ਹਿਰ/ਬੰਗਾ- ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਦੀਆਂ ਵਿਦਿਆਰਥਣਾਂ ਲਵਜੋਤ ਕੌਰ ਤੇ ਇੰਦਰਜੋਤ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਯੋਜਿਤ ਅੰਤਰ ਕਾਲਜ ਅਥਲੈਟਿਕਸ ਚੈਂਪੀਅਨਸ਼ਿਪ 'ਚ ਮੱਲਾਂ ਮਾਰਦਿਆਂ ਕਾਲਜ ਦੀ ਝੋਲੀ ਮੈਡਲ ਪਾ ਕੇ ਕਾਲਜ ਦਾ ਮਾਣ‌ ਵਧਾਇਆ ਹੈ। ਇਸ ਮੌਕੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਵਿਦਿਆਰਥਣ ਲਵਜੋਤ ਕੌਰ ਨੇ 200 ਮੀਟਰ ਦੌੜ 24.94 ਸਕਿੰਟਾਂ ਵਿੱਚ ਲਗਾ ਕੇ ਗੋਲਡ ਮੈਡਲ ਜਿੱਤਿਆ ਹੈ।

ਇਸੇ ਤਰ੍ਹਾਂ ਹੀ ਵਿਦਿਆਰਥਣ ਇੰਦਰਜੋਤ ਕੌਰ ਨੇ ਵੀ ਦੌੜ 800 ਮੀਟਰ ਵਿੱਚੋਂ ਸਿਲਵਰ ਮੈਡਲ ਜਿੱਤਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖਿਡਾਰਨ ਲਵਜੋਤ ਨੇ ਦੌੜ 100 ਮੀਟਰ ਦੌੜ ਲਈ ਰੱਖਿਆ 12.20 ਸਕਿੰਟ ਕੁਆਲੀਫਾਈ ਸਮਾਂ ਨਿਰਧਾਰਤ ਸਮੇਂ ਤੋਂ ਪਹਿਲਾਂ 12.06 ਸਕਿੰਟਾਂ ਵਿੱਚ ਪੂਰਾ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇੰਟਰ ਯੂਨੀਵਰਸਿਟੀ ਅਥਲੈਟਿਕਸ ਟੀਮ ਵਿੱਚ ਵੀ ਥਾਂ ਬਣਾਈ ਹੈ। ਜਿਸ ਲਈ ਉਹ ਭੁਵਨੇਸ਼ਵਰ (ਉੜੀਸਾ) ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਗਈ ਹੈ।
 ਇਸ ਮੌਕੇ ਪ੍ਰਿੰਸੀਪਲ ਸਾਹਿਬ ਨੇ ਲਵਜੋਤ ਕੌਰ ਦੇ ਕੋਚ ਰਣਧੀਰ ਸਿੰਘ ਭੁੱਲਰ ਨੂੰ ਵਿਸ਼ੇਸ਼ ਤੌਰ 'ਤੇ ਮੁਬਾਰਕਬਾਦ ਦਿੱਤੀ ਤੇ ਇੰਟਰਵਰਸਿਟੀ ਲਈ ਸ਼ੁੱਭ ਇਛਾਵਾਂ ਭੇਟ ਕੀਤੀਆਂ। ਇਸ ਮੌਕੇ ਸਪੋਰਟਸ ਡੀਨ ਪ੍ਰੋ. ਮੁਨੀਸ਼ ਸੰਧੀਰ, ਸਪੋਰਟਸ ਇੰਚਾਰਜ ਪ੍ਰੋ. ਕੁਲਦੀਪ ਸਿੰਘ (ਫੁੱਟਬਾਲ ਕੋਚ)ਸਪੋਰਟਸ ਕਮੇਟੀ ਦੇ ਅਹੁਦੇਦਾਰ ਪ੍ਰੋ. ਵਿਪਨ, ਪ੍ਰੋ. ਜੋਤੀ ਪ੍ਰਕਾਸ਼ ਤੇ ਮਨਮੰਤ ਸਿੰਘ ਲਾਇਬ੍ਰੇਰੀਅਨ ਤੇ ਗੁਰਪ੍ਰੀਤ ਸਿੰਘ (ਕਲਰਕ) ਨੇ ਵੀ ਇਸ ਪ੍ਰਾਪਤੀ ਲਈ ਖਿਡਾਰਨਾਂ ਨੂੰ ਵਧਾਈ ਦਿੱਤੀ।