ਕੇਂਦਰ ਦੇ ਇਸ਼ਾਰੇ ਤੇ ਕਿਸਾਨਾਂ ਨਾਲ ਕੀਤੇ ਵਿਸ਼ਵਾਸਘਾਤ ਤੇ ਧੱਕੇਸਾਹੀ ਦਾ ਮਾਨ ਸਰਕਾਰ ਨੂੰ ਖਮਿਆਜ਼ਾ ਭੁਗਤਣਾ ਪਵੇਗਾ: ਤਲਵਿੰਦਰ ਸਿੰਘ ਹੀਰ
ਪਿਛਲੇ 13 ਮਹੀਨਿਆਂ ਤੋਂ ਬਾਰਡਰਾਂ ਤੇ ਡਟੇ ਕਿਸਾਨਾਂ ਦੇ ਆਗੂਆਂ ਨੂੰ ਮੀਟਿੰਗ ਤੇ ਬੁਲਾ ਕੇ ਮੋਦੀ ਤੇ ਸ਼ਾਹ ਦੇ ਇਸ਼ਾਰੇ ਤੇ ਭਗਵੰਤ ਮਾਨ ਨੇ ਪੁਲਿਸ ਰਾਹੀਂ ਜੋ ਕਹਿਰ ਢਾਹਿਆ ਉਸ ਦੀ ਕੁੱਲ ਦੁਨੀਆਂ ਵਿੱਚ ਵਸਦੇ ਇਨਸਾਫ਼ਪਸੰਦ ਕਿਰਤੀ ਲੋਕਾਂ ਵਲੋਂ ਘੋਰ ਨਿੰਦਿਆ ਕੀਤੀ ਜਾ ਰਹੀ ਤੇ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੀਆਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਇਸੇ ਸਬੰਧ ਵਿੱਚ ਇਲਾਕਾ ਮਾਹਿਲਪੁਰ ਚੱਬੇਵਾਲ ਦੇ ਕਿਸਾਨ ਅੰਦੋਲਨ ਦੇ ਸਮੱਰਥਕਾਂ ਵਲੋਂ ਅੱਜ ਇਕੱਤਰ ਹੋ ਕੇ ਹੱਥਾਂ ਵਿੱਚ ਕਾਲੇ ਝੰਡੇ ਫੜ ਦੋਹਾਂ ਜ਼ਾਲਮ ਸਰਕਾਰਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਸੰਯੁਕਤ ਕਿਸਾਨ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਦਾ ਡੱਟ ਕੇ ਸਾਥ ਨਿਭਾਉਣ ਦਾ ਪ੍ਰਣ ਕੀਤਾ ਗਿਆ।

ਇਸ ਮੌਕੇ ਤੇ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਸਾਰੇ ਸਾਥੀਆਂ ਨੂੰ ਸਰਕਾਰਾਂ ਦੀਆਂ ਸਾਜ਼ਿਸ਼ਾਂ ਤੇ ਧੱਕੇਸਾਹੀਆਂ ਦਾ ਡੱਟ ਕੇ ਸ਼ਾਂਤੀ ਪੂਰਵਕ ਵਿਰੋਧ ਕਰਨ ਲਈ ਆਪਸੀ ਏਕਤਾ ਬਣਾਉਣ ਤੇ ਹੰਕਾਰੇ ਹਾਕਮਾਂ ਨੂੰ ਸਬਕ ਸਿਖਾਉਣ ਲਈ ਸੰਘਰਸਾਂ ਦੇ ਮੈਦਾਨ ਚ ਜੂਝਣ ਦੀ ਸਖ਼ਤ ਲੋੜ ਹੈ।ਉਨਾਂ ਕਿਹਾ ਕਿ ਭਗਵੰਤ ਮਾਨ ਨੇ ਕਿਸਾਨਾਂ ਦੇ ਮੋਰਚੇ ਨਹੀਂ ਸਗੋਂ ਆਪਣੇ ਹੱਥੀਂ ਆਪਣੀਆਂ ਜੜ੍ਹਾਂ ਪੁੱਟੀਆਂ ਹਨ।
ਇਸ ਮੌਕੇ ਤੇ ਗੁਰਦੀਪ ਸਿੰਘ ਸੰਘਾ, ਸਤਨਾਮ ਸਿੰਘ ਸੱਤਾ, ਤਲਵਿੰਦਰ ਸਿੰਘ ਹੀਰ ਜ਼ਿਲ੍ਹਾ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ,ਇੰਦਰਜੀਤ ਸਿੰਘ,ਅਵਤਾਰ ਸਿੰਘ, ਗੁਰਮਿੰਦਰ ਕੈਂਡੋਵਾਲ, ਪਰਮਿੰਦਰ ਸਿੰਘ, ਅਮਨਦੀਪ ਸਿੰਘ, ਖ਼ੁਸ਼ਵੰਤ ਸਿੰਘ ਬੈਂਸ,ਮਨੀ ਬਿਹਾਲਾ,ਜੁਝਾਰ ਸਿੰਘ ਮਹਿਨਾ,ਸੁਰਜੀਤ ਸਿੰਘ ਮੁੱਖੋਮਜਾਰਾ,ਸੁਨੀਲ ਕੁਮਾਰ,ਸੁੱਚਾ ਸਿੰਘ, ਸੰਜੀਵ ਕੁਮਾਰ,ਪਲਵਿੰਦਰ ਸਿੰਘ, ਜਸਵਿੰਦਰ ਸਿੰਘ, ਮਲਕੀਤ ਸਿੰਘ, ਹਰਜਿੰਦਰ ਸਿੰਘ,ਇਕਬਾਲ ਸਿੰਘ, ਪਵਿੱਤਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸਮੱਰਥਕ ਹਾਜ਼ਰ ਸਨ।