
ਪੰਜਾਬੀ ਲਿਖ਼ਾਰੀ ਸਭਾ ਕੁਰਾਲੀ ਦੀ ਮਹੀਨਾਵਾਰ ਇਕੱਤਰਤਾ ਹੋਈ
ਅੱਜ ਮਿਤੀ 26/11/2023 ਦਿਨ ਐਤਵਾਰ ਨੂੰ ਪੰਜਾਬੀ ਲਿਖ਼ਾਰੀ ਸਭਾ ਕੁਰਾਲੀ(ਰਜਿ.) ਦੀ ਮਹੀਨਾਵਾਰ ਇਕੱਤਰਤਾ ਸਥਾਨਕ ਖ਼ਾਲਸਾ ਸਕੂਲ ਵਿੱਚ ਹਰਦੀਪ ਸਿੰਘ ਗਿੱਲ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਾਮਰੇਡ ਗੁਰਨਾਮ ਸਿੰਘ ਰੋਪੜ੍ਹ ਦੀ ਤੀਜੀ ਪੁਸਤਕ "ਸ਼ਹੀਦ ਭਗਤ ਸਿੰਘ ਦੀ ਸੋਚ" ਲੋਕ ਅਰਪਣ ਕੀਤੀ ਗਈ।
ਅੱਜ ਮਿਤੀ 26/11/2023 ਦਿਨ ਐਤਵਾਰ ਨੂੰ ਪੰਜਾਬੀ ਲਿਖ਼ਾਰੀ ਸਭਾ ਕੁਰਾਲੀ(ਰਜਿ.) ਦੀ ਮਹੀਨਾਵਾਰ ਇਕੱਤਰਤਾ ਸਥਾਨਕ ਖ਼ਾਲਸਾ ਸਕੂਲ ਵਿੱਚ ਹਰਦੀਪ ਸਿੰਘ ਗਿੱਲ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਾਮਰੇਡ ਗੁਰਨਾਮ ਸਿੰਘ ਰੋਪੜ੍ਹ ਦੀ ਤੀਜੀ ਪੁਸਤਕ "ਸ਼ਹੀਦ ਭਗਤ ਸਿੰਘ ਦੀ ਸੋਚ" ਲੋਕ ਅਰਪਣ ਕੀਤੀ ਗਈ। ਗੁਰਨਾਮ ਸਿੰਘ ਵੱਲੋਂ ਸ਼ਹੀਦ ਭਗਤ ਸਿੰਘ ਦੀ ਜੀਵਨੀ ਬਾਰੇ ਦੇਸ਼ ਦੀ ਆਜ਼ਾਦੀ ਲਈ ਕੀਤੇ ਮਹਾਨ ਕੁਰਬਾਨੀ ਭਰੇ ਕਾਰਜ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਭਾ ਦੇ ਜਨਰਲ ਸਕੱਤਰ ਡਾ. ਰਜਿੰਦਰ ਸਿੰਘ ਕੁਰਾਲੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧੀ ਆਪਣੇ ਕੀਮਤੀ ਵਿਚਾਰ ਰੱਖੇ,ਗੁਰੂ ਜੀ ਦੇ ਸਿੱਖੀ ਸਿਧਾਂਤਾਂ ਤੇ ਫ਼ਲਸਫ਼ੇ ਤੇ ਗੁਰੂ ਜੀ ਦੀਆਂ ਸਿੱਖਿਆਵਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਸਭਾ ਦੇ ਮੈਂਬਰਾਂ ਵੱਲੋਂ ਸੀਨੀਅਰ ਮੀਡੀਆ ਸਕੱਤਰ ਭੁਪਿੰਦਰ ਸਿੰਘ ਭਾਗੋਮਾਜਰਾ (ਸ਼ਿਵਾਲਿਕ ਟੀ.ਵੀ ਚੈਨਲ) ਜਿਨ੍ਹਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਗੋਲਡ ਮੈਡਲ ਅਤੇ ਸਿਲਵਰ ਮੈਡਲ ਜਿੱਤਣ ਤੇ ਮੁਬਾਰਕਾਂ ਦਿੱਤੀਆਂ। ਇਸੇ ਦੌਰਾਨ ਪਹੰਚੇ ਹੋਏ ਕਵੀਆਂ ਜਸਕੀਰਤ ਸਿੰਘ ਕੁਰਾਲੀ, ਸੁਖਦੀਪ ਸਿੰਘ ਸਹੌੜਾਂ, ਕੁਲਵਿੰਦਰ ਸਿੰਘ ਖੈਰਾਬਾਦ, ਮੋਹਣ ਸਿੰਘ ਪਪਰਾਲ਼ਾ, ਗੁਰਨਾਮ ਸਿੰਘ ਬਿਜਲੀ, ਭੁਪਿੰਦਰ ਸਿੰਘ ਭਾਗੋਮਾਜਰਾ, ਯਤਿੰਦਰ ਕੌਰ ਮਾਹਲ, ਨਿਰਮਲ ਸਿੰਘ ਅਧਰੇੜਾ, ਕੇਸਰ ਸਿੰਘ ਕੰਗ, ਨੇ ਆਪਣੀ ਰਚਨਾਵਾਂ ਪੇਸ਼ ਕਰਕੇ ਹਾਜ਼ਰੀ ਲਵਾਈ
ਮੰਚ ਸੰਚਾਲਕ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਡਾ. ਰਜਿੰਦਰ ਸਿੰਘ ਕੁਰਾਲੀ ਵੱਲੋਂ ਬਾਖੂਬੀ ਨਿਭਾਈ ਗਈ
