
ਘਟੀਆਂ ਦਰਜੇ ਦੀਆ ਇੱਟਾ ਤੇ ਮਿੱਟੀ ਵਾਲੇ ਰੇਤ ਨਾਲ ਬਣ ਰਹੀਆਂ ਨਾਲੀਆ ਨੂੰ ਅਫ਼ਸਰ ਵਿਕਾਸ ਦੱਸ ਰਹੇ ਹਨ ।
ਗੜ੍ਹਸੰਕਰ 26 ਨਵੰਬਰ - ਜਿਥੇ ਸੂਬਾ ਸਰਕਾਰ ਮਿਲਾਵਟਖੋਰੀ ਤੇ ਰਿਸ਼ਵਤ ਖੋਰੀ ਨੂੰ ਖਤਮ ਕਰਨ ਲਈ ਪੱਬਾਂ ਭਾਰ ਹੋਈ ਪਈ ਆ । ਉਥੇ ਹੀ ਕੁਝ ਬਲਾਕ ਅਧੀਨ ਆਉਂਦੀਆਂ ਗ੍ਰਾਮ ਪੰਚਾਇਤਾਂ ਆਪਣੇ ਤੇ ਬਲਾਕ ਅਫਸਰਾਂ ਦੇ ਕੋਜੇ ਜਿਹੇ ਮੁਨਾਫੇ ਦੇ ਲਈ ਪਿੰਡਾਂ ਦਾ ਵਿਕਾਸ ਲਈ ਵਧੀਆ ਮਟੀਰੀਅਲ ਦੀ ਜਗ੍ਹਾ ਘਟੀਆ ਮਟੀਰੀਅਲ ਲਗਾ ਕੇ ਪਿੰਡਾਂ ਵਿੱਚ ਹੋਏ ਕੰਮਾਂ ਨੂੰ ਵਿਕਾਸ ਦਾ ਨਾ ਦੇ ਰਹੇ ਹਨ ।
ਗੜ੍ਹਸੰਕਰ 26 ਨਵੰਬਰ - ਜਿਥੇ ਸੂਬਾ ਸਰਕਾਰ ਮਿਲਾਵਟਖੋਰੀ ਤੇ ਰਿਸ਼ਵਤ ਖੋਰੀ ਨੂੰ ਖਤਮ ਕਰਨ ਲਈ ਪੱਬਾਂ ਭਾਰ ਹੋਈ ਪਈ ਆ । ਉਥੇ ਹੀ ਕੁਝ ਬਲਾਕ ਅਧੀਨ ਆਉਂਦੀਆਂ ਗ੍ਰਾਮ ਪੰਚਾਇਤਾਂ ਆਪਣੇ ਤੇ ਬਲਾਕ ਅਫਸਰਾਂ ਦੇ ਕੋਜੇ ਜਿਹੇ ਮੁਨਾਫੇ ਦੇ ਲਈ ਪਿੰਡਾਂ ਦਾ ਵਿਕਾਸ ਲਈ ਵਧੀਆ ਮਟੀਰੀਅਲ ਦੀ ਜਗ੍ਹਾ ਘਟੀਆ ਮਟੀਰੀਅਲ ਲਗਾ ਕੇ ਪਿੰਡਾਂ ਵਿੱਚ ਹੋਏ ਕੰਮਾਂ ਨੂੰ ਵਿਕਾਸ ਦਾ ਨਾ ਦੇ ਰਹੇ ਹਨ । ਉਥੇ ਹੀ ਬਲਾਕ ਗੜ੍ਹਸੰਕਰ ਦੇ ਅਧੀਨ ਪੈਂਦੇ ਇੱਕ ਪਿੰਡ ਪੈਂਸਰਾ ਦਾ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ । ਜਿਥੇ ਕਿ ਪਿੰਡ ਦੇ ਕੁਝ ਇਨਸਾਨ ਪਸੰਦ ਲੋਕਾਂ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਗੜ੍ਹਸੰਕਰ ਸ਼੍ਰੀਮਤੀ ਮਨਜਿੰਦਰ ਕੌਰ ਜੀ ਨੂੰ ਦਫ਼ਤਰ ਹਾਜ਼ਰ ਜਾ ਕੇ ਲਿਖਤੀ ਤੌਰ ਤੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰਦੁਆਰਾ ਅੱਗੇ ਗਲੀ ਦੀ ਖਸਤਾ ਹਾਲਤ ਬਾਰੇ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਦਸਤੀ ਦਰਖਾਸਤ ਬੇਨਤੀ ਕੀਤੀ ਸੀ । ਤੇ ਜਿਨਾਂ ਵਲੋਂ ਨਵੀ ਗਲੀ ਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਨ ਦਾ ਪਹਿਲਾ ਦੇ ਅਧਾਰ ਤੇ ਬਣਾਉਣ ਭਰੋਸਾ ਵੀ ਦਿੱਤਾ ਸੀ । ਬੀ .ਡੀ.ਪੀ.ਓ ਗੜ੍ਹਸੰਕਰ ਮੈਡਲ ਮਨਜਿੰਦਰ ਕੌਰ ਜੀ ਵਲੋਂ ਤੇ ਦਫ਼ਤਰ ਦੇ ਆਲਾ ਅਧਿਕਾਰੀਆਂ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਅੱਗੇ ਬਣਨ ਵਾਲੀ ਗਲੀ ਦਾ ਪ੍ਰਪੋਜਲ ਪਾਸ ਕਰਾ ਕੇ ਨਵੀ ਗਲੀ ਤੇ ਗੰਦੇ ਪਾਣੀ ਦੇ ਨਿਕਾਸ ਲਈ ਕੰਮ ਸ਼ੁਰੂ ਕਰਾਂ ਦਿੱਤਾ ਤੇ ਗ੍ਰਾਮ ਪੰਚਾਇਤ ਦੇ ਧਿਆਨ ਵਿੱਚ ਵੀ ਨਵੀ ਗਲੀ ਤੇ ਗੰਦੇ ਪਾਣੀ ਦੇ ਨਿਕਾਸ ਲਈ ਮਾਮਲਾ ਧਿਆਨ ਵਿੱਚ ਲਿਆਂਦਾ ਤੇ ਗ੍ਰਾਮ ਪੰਚਾਇਤ ਪੈਸਰਾ ਵਲੋ ਤੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਗੜ੍ਹਸੰਕਰ ਦੇ ਮੁਲਾਜ਼ਮਾਂ ਦੀ ਗੰਢ ਤੁਪ ਨਾਲ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਅੱਗੇ ਬਣਨ ਵਾਲੀ ਗਲੀ ਵਿੱਚ ਘਟੀਆ ਦਰਜੇ ਦੀ ਪਿੱਲੀ ਭਿੱਜੜ ਇੱਟਾ ਤੇ ਘਟੀਆ ਕਿਸਮ ਦਾ ਮਿਟੀ ਵਾਲਾ ਰੇਤਾ ਤੇ ਪਿੱਲੀਆ ਇੱਟਾ ਰੋੜੀਆ ਦੀ ਰੋੜੀ ਨਾਲ ਮਿਸਤਰੀ ਠੇਕੇਦਾਰ ਮਿਲ ਕੇ ਕੰਮ ਸ਼ੁਰੂ ਕਰਾ ਦਿੱਤਾ । ਤੇ ਜਿਸ ਦਾ ਪਿੰਡ ਦੇ ਇਨਸਾਫ਼ ਪਸੰਦ ਲੋਕਾਂ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਗੜ੍ਹਸੰਕਰ ਸ਼੍ਰੀਮਤੀ ਮਨਜਿੰਦਰ ਕੌਰ ਜੀ ਤੇ ਪੰਚਾਇਤ ਸਕੱਤਰ ਮੱਖਣ ਸਿੰਘ ਦੇ ਧਿਆਨ ਵਿੱਚ ਗੁਰਦੁਆਰਾ ਸਾਹਿਬ ਅੱਗੇ ਬਣਨ ਵਾਲੀ ਗਲੀ ਵਿੱਚ ਘਟੀਆ ਦਰਜੇ ਦੀ ਪਿੱਲੀ ਭਿੱਜੜ ਇੱਟਾ ਤੇ ਘਟੀਆ ਕਿਸਮ ਦਾ ਮਿਟੀ ਵਾਲਾ ਰੇਤਾ ਤੇ ਪਿੱਲੀਆ ਇੱਟਾ ਰੋੜੀਆ ਦੀ ਰੋੜੀ ਦਾ ਮਾਮਲਾ ਧਿਆਨ ਵਿੱਚ ਲਿਆਂਦਾ ਪਰ ਮਿਸਤਰੀ ਤੇ ਠੇਕੇਦਾਰ ਵਲੋਂ ਅਫਸਰਾਂ ਦੀ ਗੱਲ ਦੀ ਬਿਨ੍ਹਾ ਪ੍ਰਵਾਹ ਕੀਤੇ ਬਿਨਾਂ ਦਿਨ ਤੇ ਰਾਤ ਲਗਾ ਕੇ ਬਣ ਰਹੀ ਗਲੀ ਦੇ ਦੋਨਾ ਪਾਸੇ ਨਵੀ ਘਟੀਆ ਦਰਜੇ ਦੀ ਪਿੱਲੀ ਭਿੱਜੜ ਇੱਟਾ ਤੇ ਕੁਝ ਪਰਾਣੀਆ ਇੱਟਾ ਲਗਾ ਕੇ ਜਿਆਦਾ ਮਿਸਤਰੀ ਤੇ ਲੇਬਰ ਲਾ ਕੇ ਬਣਾ ਦਿੱਤੀ ਗਈ । ਗ੍ਰਾਮ ਪੰਚਾਇਤ ਪੈਸਰਾ ਵਲੋ ਵੀ ਠੇਕੇਦਾਰ ਤੇ ਮਿਸਤਰੀ ਦਾ ਪੂਰਾ ਸਾਥ ਦਿੱਤਾ ਤੇ ਗਲੀ ਦੇ ਦੋਨੋ ਪਾਸੇ ਬਣਨ ਵਾਲੇ ਨੂੰ ਘਟੀਆ ਦਰਜੇ ਦੀ ਪਿੱਲੀ ਭਿੱਜੜ ਇੱਟਾ ਲਗਾ ਕੇ ਬਣਾਉਣ ਦਾ ਲੋਕਾਂ ਵਲੋਂ ਜ਼ਿਕਰ ਵੀ ਚੱਲ ਰਿਹਾ ਹੈ ।ਇਸ ਮਾਮਲੇ ਸਬੰਧੀ ਪਿੰਡ ਦੇ ਕੁਝ ਇਨਸਾਨ ਪਸੰਦ ਲੋਕਾਂ ਵਲੋਂ ਗੁਰਦੁਆਰਾ ਸਾਹਿਬ ਅੱਗੇ ਬਣਨ ਵਾਲੀ ਗਲੀ ਵਿੱਚ ਘਟੀਆ ਦਰਜੇ ਦੀ ਪਿੱਲੀ ਭਿੱਜੜ ਇੱਟਾ ਤੇ ਘਟੀਆ ਕਿਸਮ ਦਾ ਮਿਟੀ ਵਾਲਾ ਰੇਤਾ ਤੇ ਪਿੱਲੀਆ ਇੱਟਾ ਰੋੜੀਆ ਦੀ ਰੋੜੀ ਦੀ ਦਰਖ਼ਾਸਤ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੇ ਮੁੱਖ ਮੰਤਰੀ ਪੰਜਾਬ ਨੂੰ ਇਨਕੁਆਰੀ ਕਰਨ ਲਈ ਪੱਤਰ ਜਾਰੀ ਕੀਤੇ ਗਏ । ਤਾ ਜੋ ਘਟੀਆ ਦਰਜੇ ਦੇ ਮਟੀਰੀਅਲ ਨਾਲ ਬਣੀ ਗਲੀ ਨੂੰ ਵਧੀਆ ਦਰਜੇ ਦਾ ਮਟੀਰੀਅਲ ਲਗਾ ਕੇ ਬਣਾਇਆ ਜਾਵੇ । ਤੇ ਘਟੀਆ ਦਰਜੇ ਦਾ ਗਲੀਆਂ ਨਾਲੀਆਂ ਨੂੰ ਮਟੀਰੀਅਲ ਲਾਉਣ ਤੇ ਲਗਵਾਉਣ ਵਾਲਿਆ ਤੇ ਕਾਰਵਾਈ ਕਰਨ ਦੀ ਬੇਨਤੀ ਕੀਤੀ । ਲੋਕਾਂ ਵਲੋਂ ਘਟੀਆ ਦਰਜੇ ਦਾ ਮਟੀਰੀਅਲ ਦੀ ਫੋਟੋ ਤੇ ਵੀਡੀਓ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਗੜ੍ਹਸੰਕਰ ਸ਼੍ਰੀਮਤੀ ਮਨਜਿੰਦਰ ਕੌਰ ਜੀ ਨੂੰ ਵੀ ਵੱਟਸਐਪ ਰਾਹੀ ਭੇਜ ਕੇ ਪੜਤਾਲ ਕਰਨ ਦੀ ਬੇਨਤੀ ਕੀਤੀ ਗਈ ।
ਕੀ ਕਹਿਣਾ ਹੈ ਬੀ.ਡੀ.ਪੀ.ਓ ਗੜ੍ਹਸੰਕਰ ਮੈਡਲ ਮਨਜਿੰਦਰ ਕੌਰ ਜੀ ਦਾ :- ਕਿ ਮੈਨੂੰ ਲੱਗਦਾ ਨਹੀਂ ਕਿ ਕਿ ਪੈਂਸਰਾ ਕੋਈ ਕੰਮ ਚੱਲਦਾ ਉਨ੍ਹਾਂ ਕਿਹਾ ਕਿ ਫੋਟੋ ਸੈਡ ਕਰ ਦਿਓ ਮੈਂ ਦੇਖ ਲੈਦੀ ਆ ।
ਕੀ ਕਹਿਣਾ ਹੈ ਪੰਚਾਇਤ ਸਕੱਤਰ ਮੱਖਣ ਸਿੰਘ ਜੀ ਦਾ :- ਉਪਰੋਕਤ ਮਾਮਲੇ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਗੜ੍ਹਸੰਕਰ ਤੋਂ ਪੰਚਾਇਤ ਸਕੱਤਰ ਮੱਖਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਸਾਡੀ ਮਜਬੂਰੀ ਆ ਭੱਠੇ ਵਾਲੇ ਸਰਕਾਰੀ ਰੇਟ 6750 ਰੁਪਏ ਦੇ ਹਿਸਾਬ ਨਾਲ ਇਹੀ ਇੱਦਾ ਦੀ ਹੀ ਇੱਟ ਦੇ ਰਹੇ ਹਨ । ਉਨ੍ਹਾਂ ਕਿਹਾ ਕਿ ਰੇਤਾ ਚੰਗਾ ਮਿਲਦਾ ਹੀ ਨਹੀ ਸਾਨੂੰ ਉਸ ਭੇਜੇ ਰੇਤੇ ਨਾਲ ਹੀ ਕੰਮ ਸਾਰਨਾ ਪੈਦਾ ਆ ਤੇ ਉਨ੍ਹਾਂ ਕਿਹਾ ਕਿ ਭੇਜੀ ਪੁਰੀ ਇੱਟ ਤੇ ਰੇਤਾ ਚੇਂਜ ਕਰਵਾ ਦਿੰਦਾ ਹਾ ।
