
ਗੁਰਦੁਆਰਾ ਬੁੰਗਾ ਸਾਹਿਬ ਮਾਹਿਲਪੁਰ ਵਿਖੇ ਸਲਾਨਾ ਜੋੜ ਮੇਲਾ ਅਤੇ ਗੁਰਮਤਿ ਸਮਾਗਮ ਅੱਜ
ਮਾਹਿਲਪੁਰ, (25 ਨਵੰਬਰ) ਬਾਬਾ ਨਗਈਆ ਜੀ, ਬਾਬਾ ਰਤਨ ਸਿੰਘ ਜੀ ਸ਼ਹੀਦ, ਬ੍ਰਹਮ ਗਿਆਨੀ ਬਾਬਾ ਫਤਿਹ ਸਿੰਘ ਜੀ ਅਤੇ ਸੱਚਖੰਡ ਵਾਸੀ ਸੰਤ ਬਾਬਾ ਪਰਮਜੀਤ ਸਿੰਘ ਜੀ ਮਾਹਿਲਪੁਰ ਬੁੰਗੇ ਵਾਲਿਆਂ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਅਤੇ ਗੁਰਮਤਿ ਸਮਾਗਮ 26 ਨਵੰਬਰ 2023 ਦਿਨ ਐਤਵਾਰ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਛੇਵੀਂ ਅਤੇ ਦਸਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬੁੰਗਾ ਸਾਹਿਬ ਮਾਹਿਲਪੁਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈl
ਮਾਹਿਲਪੁਰ, (25 ਨਵੰਬਰ) ਬਾਬਾ ਨਗਈਆ ਜੀ, ਬਾਬਾ ਰਤਨ ਸਿੰਘ ਜੀ ਸ਼ਹੀਦ, ਬ੍ਰਹਮ ਗਿਆਨੀ ਬਾਬਾ ਫਤਿਹ ਸਿੰਘ ਜੀ ਅਤੇ ਸੱਚਖੰਡ ਵਾਸੀ ਸੰਤ ਬਾਬਾ ਪਰਮਜੀਤ ਸਿੰਘ ਜੀ ਮਾਹਿਲਪੁਰ ਬੁੰਗੇ ਵਾਲਿਆਂ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਅਤੇ ਗੁਰਮਤਿ ਸਮਾਗਮ 26 ਨਵੰਬਰ 2023 ਦਿਨ ਐਤਵਾਰ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਛੇਵੀਂ ਅਤੇ ਦਸਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬੁੰਗਾ ਸਾਹਿਬ ਮਾਹਿਲਪੁਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈl ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਤ ਮਾਤਾ ਜਸਪ੍ਰੀਤ ਕੌਰ ਜੀ, ਸੁਆਮੀ ਬਾਬਾ ਹਰਨਾਮ ਸਿੰਘ ਜੀ, ਭਾਈ ਸਤਨਾਮ ਸਿੰਘ, ਭਾਈ ਈਸ਼ਰ ਸਿੰਘ ਅਤੇ ਭਾਈ ਨਵਕਰਨ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਪਾਠ ਦੇ ਭੋਗ ਪਾਏ ਜਾਣਗੇl ਉਪਰੰਤ ਭਾਈ ਗੁਰਮੁਖ ਸਿੰਘ ਜੀ ਹੁਸ਼ਿਆਰਪੁਰ ਵਾਲੇ, ਭਾਈ ਸੁਖਜੀਤ ਸਿੰਘ ਜੀ ਘਨਈਆ ਜੀ, ਜਤਿੰਦਰ ਸਿੰਘ ਜੀ ਮਲਕਪੁਰ ਵਾਲੇ ਕਥਾ ਕੀਰਤਨ ਰਾਹੀਂ ਗੁਰ ਇਤਿਹਾਸ ਤੋਂ ਜਾਣੂ ਕਰਵਾਉਣਗੇl ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਤਖਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ, ਦਮਦਮੀ ਟਕਸਾਲ, ਸੰਤ ਮਹਾਂਪੁਰਸ਼, ਸੰਪਰਦਾਵਾਂ ਦੇ ਮੁਖੀ ਨਿਹੰਗ ਸਿੰਘ, ਜਥੇਬੰਦੀਆਂ ਦੇ ਮੁਖੀ, ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ, ਨਿਰਮਲੇ,ਉਦਾਸੀ, ਧਾਰਮਿਕ ਕਿਸਾਨ ਆਗੂ ਅਤੇ ਪੰਥ ਦੇ ਪ੍ਰਸਿੱਧ ਕੀਰਤਨੀ, ਰਾਗੀ ਢਾਡੀ ਅਤੇ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਸਰਵਣ ਕਰਾ ਕੇ ਨਿਹਾਲ ਕਰਨਗੇl ਲੰਗਰ ਵਰਤਾਉਣ ਦੀ ਸੇਵਾ ਗੁਰਸੇਵਕ ਜਥਾ ਪਿੰਡ ਸਾਹਨੀ ਵੱਲੋਂ ਕੀਤੀ ਜਾਵੇਗੀl ਇਸ ਮੌਕੇ ਮਾਲ ਪੂੜੇ ਖੀਰ ਅਤੇ ਗੁਰੂ ਕਾ ਲੰਗਰ ਅਟੁੱਟ ਵਰਤੇਗਾl ਗੁਰਦੁਆਰਾ ਬੁੰਗਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾl ਜੋੜਿਆਂ ਦੀ ਸੇਵਾ ਪਿੰਡ ਜਾਡਲਾ ਵਾਲੇ ਸੇਵਾਦਾਰ ਕਰਨਗੇl ਪਾਰਕਿੰਗ ਦੀ ਸੇਵਾ ਬਾਬਾ ਫਤਿਹ ਸਿੰਘ ਜੀ ਗੁਰਮਤਿ ਪ੍ਰਚਾਰ ਸਭਾ ਮਾਹਿਲਪੁਰ ਵੱਲੋਂ ਹੋਵੇਗੀl ਇਸ ਮੌਕੇ ਸੰਤ ਮਾਤਾ ਜਸਪ੍ਰੀਤ ਕੌਰ ਨੇ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਸਿੱਖ ਇਤਿਹਾਸ ਤੋਂ ਜਾਣੂ ਹੋਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀl
