ਯੂਥ ਆਗੂ ਪੁਸ਼ਪਿੰਦਰ ਸਿੰਘ ਨੂੰ ਪਾਰਟੀ ਨੇ ਦਿੱਤੀ ਵੱਡੀ ਜਿੰਮੇਵਾਰੀ-ਕੰਵਰ ਇਕਬਾਲ ਸਿੰਘ
ਕਪੂਰਥਲਾ (ਪੈਗਾਮ ਏ ਜਗਤ) - ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਪਣੇ ਜਥੇਬੰਦਕ ਢਾਂਚੇ ਨੂੰ ਹੋਰ ਮਜਬੂਤ ਕਰਦਿਆਂ ਸੂਬੇ ਵਿੱਚ ਵੱਖ-ਵੱਖ ਨਿਯੁਕਤੀਆਂ ਕੀਤੀਆਂ ਹਨ !ਵਿਧਾਨ ਸਭਾ ਕਪੂਰਥਲਾ ਨਾਲ਼ ਸਬੰਧਤ ਨੌਜਵਾਨ ਆਗੂ ਪੁਸ਼ਪਿੰਦਰ ਸਿੰਘ ਸਪੁੱਤਰ ਸ਼ਾਇਰ ਕੰਵਰ ਇਕਬਾਲ ਸਿੰਘ ਪਿਛਲੇ ਕਾਫ਼ੀ ਸਾਲਾਂ ਤੋਂ ਪਾਰਟੀ ਨਾਲ਼ ਜੁੜੇ ਹੋਏ ਹਨ ਨੂੰ ਪਾਰਟੀ ਹਾਈਕਮਾਂਡ ਵੱਲੋਂ ਟਰੇਡ ਵਿੰਗ ਦੇ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ! ਜ਼ਿਕਰਯੋਗ ਹੈ ਕਿ ਪੁਸ਼ਪਿੰਦਰ ਸਿੰਘ ਨੇ ਸਾਲ 2022 ਵਿੱਚ ਚੋਣ ਨਿਸ਼ਾਨ ਝਾੜੂ ਤੇ ਵਾਰਡ ਨੰਬਰ 26 ਕਪੂਰਥਲਾ ਤੋਂ ਮਿਉਂਸਪਲ ਕੌਂਸਲਰ ਦੀ ਚੋਣ ਲੜੀ ਹੋਈ ਹੈ !

ਕਪੂਰਥਲਾ ਸ਼ਹਿਰ ਦੇ ਅੰਮ੍ਰਿਤ ਬਾਜ਼ਾਰ ਵਿੱਚ ਸਥਿੱਤ ਸ਼ੋ ਰੂਮ ਬਰਾਈਡਲ ਗੈਲਰੀ ਦੇ ਮਾਲਕ ਪੁਸ਼ਪਿੰਦਰ ਸਿੰਘ ਦੇ ਪਿਤਾ ਸ਼ਾਇਰ ਕੰਵਰ ਇਕਬਾਲ ਸਿੰਘ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ "ਸਾਇੰਸ ਐਂਡ ਟੈਕਨਾਲੋਜੀ ਵਿਭਾਗ ਚੰਡੀਗੜ੍ਹ" ਦੀ ਤਿੰਨ ਮੈਂਬਰੀ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਹੈ, ਪਾਰਟੀ ਹਾਈ ਕਮਾਂਡ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਨਿਯੁਕਤੀਆਂ ਦਾ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਵਲੰਟੀਅਰਾਂ ਸਮੇਤ ਦਰਜਾ-ਬਦਰਜਾ ਲੀਡਰਾਂ ਵਿੱਚ ਬੜਾ ਹੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ! ਹਲਕਾ ਕਪੂਰਥਲਾ ਦੀ ਸਮੁੱਚੀ ਲੀਡਰਸ਼ਿਪ ਨੇ ਸ਼ਾਇਰ ਕੰਵਰ ਇਕਬਾਲ ਸਿੰਘ ਦੇ ਸਪੁੱਤਰ ਦੀ ਇਸ ਸ਼ਾਨਾ ਮੱਤੀ ਪ੍ਰਾਪਤੀ ਤੇ ਜਿੱਥੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ !
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਸ਼ਪਿੰਦਰ ਸਿੰਘ ਦੇ ਪਿਤਾ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਮੁੱਚੇ ਵਪਾਰੀ ਵਰਗ ਨੂੰ ਆਪੋ-ਆਪਣਾ ਘੇਰਾ ਵਧਾਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਲੋਕ ਸਭਾ ਚੋਣਾਂ ਵਿੱਚ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰ "ਲਾਲਜੀਤ ਸਿੰਘ ਭੁੱਲਰ ਵਿਧਾਇਕ ਪੱਟੀ ਅਤੇ ਮੌਜੂਦਾ ਕੈਬਨਟ ਮੰਤਰੀ ਪੰਜਾਬ" ਦੀ ਜਿੱਤ ਯਕੀਨੀ ਬਣਾਈ ਜਾ ਸਕੇ!