
ਨਗਰ ਨਿਗਮ ਹੁਸਿ਼ਆਰਪੁਰ ਅਧੀਨ ਲਗਭਗ 4 ਸਾਲਾਂ ਵਿੱਚ ਸਲਾਟਰ ਹਾਉਸ ਵਿੱਚ 15214 ਬੱਕਰੇ ਅਤੇ 769 ਭੈਡੂ ਹੋਏ ਸਲਾਟਰ , ਸੂਚਨਾ ਅਧਿਕਾਰ ਐਕਟ 2005 ਦੇ ਤਹਿਤ ਹੋਇਆ ਖੁਲਾਸਾ।
ਗੜ੍ਹਸੰਕਰ 16 ਨਵੰਬਰ - ਮਾਂਸਾਹਾਰੀ ਭੋਜਨ ਪ੍ਰਤੀ ਵਰਤੀਆਂ ਜਾ ਰਹੀਆਂ ਅਣਗਹਿਲੀਆਂ ਜਾ ਰਹੀਆਂ ਅਣਗਹਿਲੀਆਂ ਵਾਤਾਵਰਣ ਅਤੇ ਲੋਕਾਂ ਦੀ ਸਿਹਤ ਲਈ ਅਤਿ ਘਾਤਕ ਤੇ ਸਰਕਾਰਾਂ ਦਾ ਅਵੇਸਲਾਪਨ ਹੋਰ ਵੀ ਘਾਕਤ ਹਰੇਕ ਤਰ੍ਹਾਂ ਦੇ ਭੋਜਨ ਪ੍ਰਤੀ ਬਣੇ ਨਿਯਮਾਂ ਨੂੰ ਨਾ ਲਾਗੂ ਕਰਨਾ ਸਰਕਾਰਾਂ ਦੀ ਆਦਤ ਬਣਦੀ ਜਾ ਰਹੀ ਹੈ ਤੇ ਇਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਤੇ ਜਿਸ ਵਿਚ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।
ਗੜ੍ਹਸੰਕਰ 16 ਨਵੰਬਰ - ਮਾਂਸਾਹਾਰੀ ਭੋਜਨ ਪ੍ਰਤੀ ਵਰਤੀਆਂ ਜਾ ਰਹੀਆਂ ਅਣਗਹਿਲੀਆਂ ਜਾ ਰਹੀਆਂ ਅਣਗਹਿਲੀਆਂ ਵਾਤਾਵਰਣ ਅਤੇ ਲੋਕਾਂ ਦੀ ਸਿਹਤ ਲਈ ਅਤਿ ਘਾਤਕ ਤੇ ਸਰਕਾਰਾਂ ਦਾ ਅਵੇਸਲਾਪਨ ਹੋਰ ਵੀ ਘਾਕਤ ਹਰੇਕ ਤਰ੍ਹਾਂ ਦੇ ਭੋਜਨ ਪ੍ਰਤੀ ਬਣੇ ਨਿਯਮਾਂ ਨੂੰ ਨਾ ਲਾਗੂ ਕਰਨਾ ਸਰਕਾਰਾਂ ਦੀ ਆਦਤ ਬਣਦੀ ਜਾ ਰਹੀ ਹੈ ਤੇ ਇਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਤੇ ਜਿਸ ਵਿਚ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸੂਚਨਾ ਅਧਿਕਾਰ ਐਕਟ 2005 ਤਹਿਤ ਨਗਰ ਨਿਗਮ ਦੇ ਘੇਰੇ ਅੰਦਰ ਬਣੇ ਬਲਵੀਰ ਕਲੋਨੀ ਵਿਚ ਭੰਗੀ ਚੋਅ ਦੇ ਨਜਦੀਕ ਬਣੇ ਸਲਾਟਰ ਹਾਉਸ ਵਿਚ 31 ਮਾਰਚ 2019 ਤੋਂ ਲੈ ਕੇ 11 ਅਕਤੁਬਰ 2023 ਤੱਕ 15214 ਬੱਕਰੇ ਅਤੇ 769 ਭੈਡੂ ਸਲਾਟਰ ਕੀਤੇ ਤੇ ਜਿਨ੍ਹਾਂ ਦਾ ਮੀਟ ਮਾਸਾਹਾਰਹ ਦੇ ਸ਼ੋਕੀਨ ਲੋਕਾਂ ਨੇ ਛੱਕਿਆ ਨਗਰ ਨਿਗਮ ਦੇ ਘੇਰੇ ਅੰਦਰ ਕੁਲ ਮੀਟ ਵਿਕਰੇਤਾਵਾਂ ਦੀਆਂ ਕੁਲ 13 ਦੁਕਾਨਾ ਹਨ।ਉਨ੍ਹਾਂ ਦਸਿਆ ਕਿ ਸ਼ਹਿਰ ਅੰਦਰ ਰਹੀਮਪੁਰ ਵਿਖੇ ਮੱਛਹ ਮਾਰਕੀਟ ਸਥਿਤ ਹੈ ਪਰ ਮੱਛੀ ਦੇ ਵੇਸਟ ਨੂੰ ਨਗਰ ਨਿਗਮ ਹੁਸਿ਼ਆਰ ਪੁਰ ਵਲੋਂ ਟੀ੍ਰਟ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਉਥੇ ਕੋਈ ਉਪਲਵਧ ਸਾਧਨ ਨਜਰ ਆ ਰਿਹਾ।ਧੀਮਾਨ ਨੇ ਦਸਿਆ ਕਿ ਇਹ ਕਿੰਨਾ ਮੰਦਭਾਗਾ ਹੈ ਕਿ ਲੋਕਾਂ ਦੀ ਭੋਜਨ ਪ੍ਰਤੀ ਸੈਫਟੀ ਲਈ ਝੂੱਠੀ ਵਾਹ ਵਾਹ ਕਰਵਾਉਣ ਵਾਲੀ ਨਗਰ ਨਿਗਮ ਦੇ ਕੋਲ ਮੱਛੀ ਨੂੰ ਵਿਕਰੀ ਕਰਨ ਲਈ ਕੋਈ ਵੀ ਨਿਯਮਾਂ ਦੀ ਕਾਪੀ ਉਪਲਵਧ ਨਹੀਂ ਹੈ।ਉਨ੍ਹਾਂ ਦਸਿਆ ਕਿ ਨਗਰ ਨਿਗਮ ਦੇ ਘੇਰੇ ਅੰਦਰ ਅਵਾਰਾ ਮਰੇ ਜਾਨਵਰਾਂ ਨੂੰ ਡੰਮਪਿੰਗ ਗਰਾਉਂਡ ਪਿੱਪਲਾਵਾਲਾ ਵਿਖੇ ਦਬਾ ਦਿਤਾ ਜਾਂਦਾ ਹੈ ਅਤੇ ਇਸ ਸਬੰਧੀ ਵੀ ਨਗਰ ਨਿਗਮ ਕੋਲ ਕੋਈ ਵੀ ਨਿਯਮਾਂ ਦੀ ਕਾਪੀ ਉਪਲਵਧ ਨਹੀਂ ਹੈ।ਧੀਮਾਨ ਨੇ ਕਿਹਾ ਕਿ ਨਗਰ ਨਿਗਮ ਅਪਣੇ ਆਪ ਵਿਚ ਇਕ ਮਿੰਨੀ ਸਰਕਾਰ ਦਾ ਕੰਮ ਕਰਦੀ ਹੈ।ਇਸ ਅੰਦਰ ਲੋਕਾਂ ਦੁਆਰਾ ਚੁਣੇ ਗਏ ਸਾਰੇ ਨੁਮਾਇਦੇ ਭੱਤੇ ਲੇਂਦੇ ਹਨ,ਲੋਕਾਂ ਤੋਂ ਟੈਕਸ ਲਿਆ ਜਾਂਦਾ ਹੈ ਅਤੇ ਦਾ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ 1976 ਅਧੀਨ ਇਨ੍ਹਾਂ ਦੀ ਡਿਊਟੀ ਹੈ ਕਿ ਉਹ ਅਪਣੇ ਲੋਕਾਂ ਨੂੰ ਵਧੀਆ ਸੁੱਰਖਿਅਤ ਸਹੂਲਤਾਂ ਮੁਹਈਆ ਕਰਵਾਏ।ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਅਤੇ ਵਧਾਇਕ ਹੁਸਿ਼ਆਰਪੁਰ ਵਿਚ ਹੋਣ ਤੇ ਨਗਰ ਨਿਗਮ ਬੇਅਸੂਲੀ ਦੋੜਦੀ ਫਿਰੇ ।
ਧੀਮਾਨ ਨੇ ਕਿਹਾ ਕਿ ਇਹ ਕਿੰਨਾ ਮੰਦਭਾਗਾਂ ਹੈ ਕਿ ਸ਼ਹਿਰ ਅੰਦਰ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਮਹਾਨ ਨੇਤਾ ਮਜੂਦ ਹਨ ਤੇ ਨਗਰ ਨਿਗਮ ਵਿਚ ਅਹਿਮ ਸਥਾਨ ਰੱਖਦੇ ਹਨ।ਪਰ ਇਹ ਹੋਰ ਵੀ ਮੰਦਭਾਗਾ ਹੈ ਕਿ ਨਗਰ ਨਿਗਮ ਹੁਸਿ਼ਆਰ ਪੁਰ ਕੋਲ ਮੱਛੀ ਨੂੰ ਵਿਕਰੀ ਕਰਨ ਵਾਸਤੇ ਕੋਈ ਨਿਯਮ ਹੀ ਨਹੀਂ ਉਪਲਵਧ ਹਨ। ਜਦੋਂ ਕਿ ਫੂਡ ਸੈਫਟੀ ਐਂਡ ਸਟੇਂਡਰਡ ਐਕਟ 2004 ਦੇ ਅਧੀਨ ਹਰ ਭੋਜਨ ਪਦਾਰਥ ਨੂੰ ਵਿਕਰੀ ਕਰਨ ਲਈ ਨਿਯਮ ਹਨ।ਪੰਜਾਬ ਸਰਕਾਰ ਗੱਲਾਂ ਤਾਂ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਅੰਬੇਡਕਰ ਜੀ ਦੀਆਂ ਕਰਦੀ ਹੈ ਪਰ ਕੰਮ ਨਿਯਮਾਂ ਰਹਿਤ ਕਰ ਰਹੀ ਹੈ।ਜਦੋਂ ਮਹਾਨ ਕ੍ਰਾਂਤੀਕਾਰੀ ਦੇਸ਼ ਭਗਤਾਂ ਦੇ ਕ੍ਰਾਂਤੀਕਾਰੀ ਅਸੂਲ ਸਨ ਤੇ ਉਹ ਸਦਾ ਹੀ ਰਹਿਣਗੇ।ਇਹ ਹੋਰ ਵੀ ਦੁਖਦਾਈ ਹੈ ਕਿ ਮੀਟ ਦੇ ਵੇਸਟ ਨੂੰ ਅਤੇ ਉਨ੍ਹਾਂ ਜਾਨਵਰਾਂ,ਪੰਛੀਆਂ ਤੇ ਖੂਨ ਅਤੇ ਵੇਸਟ ਨੂੰ ਸੰਭਾਲਣ ਦੀ ਵਿਵਸਥਾ ਹੀ ਨਹੀਂ ਹੈ ਤੇ ਸਾਰਾ ਕੁਝ ਰੱਬ ਆਸਰੇ ਦੋੜ ਰਿਹਾ ਹੈ।ਧੀਮਾਨ ਨੇ ਕਿਹਾ ਕਿ ਬੇਅਸੂਲੀ ਨਗਰ ਨਿਗਮ ਦੇ ਘੇਰੇ ਅੰਦਰ ਜਿਹੜਾ ਚਾਹੁੰਦਾ ਸੜਕਾਂ ਕਿਨਾਰੇ ਬਿਨ੍ਹਾਂ ਕਿਸੇ ਆਗਿਆ ਮੱਛੀ ਅਤੇ ਮੀਟ ਦਾ ਕੰਮ ਕਰਨ ਲੱਗ ਪੈਂਦਾ ਹੈ।ਪਰ ਇਨ੍ਹਾਂ ਜਾਨਵਰਾਂ ਤੇ ਪੰਛੀਆਂ ਦੇ ਵੇਸਟ ਸੜਕਾਂ ਦੁਆਲੇ ਪਿਆ ਰਹਿੰਦਾ ਹੈ ਜੋ ਕਿ ਵਾਤਾਵਰਣ ਲਈ ਅਤੇ ਲੋਕਾਂ ਦੀ ਸਿਹਤ ਲਈ ਅਤਿ ਘਾਤਕ ਵੀ ਹੈ।ਇਸੇ ਕਰਕੇ ਸੜਕਾਂ ਦਾ ਆਲਾ ਦੁਆਲਾ ਪੂਰੀ ਤਰ੍ਹਾਂ ਮਛੱਰਾਂ ਤੇ ਮੱਖੀਆਂ ਨਾਲ ਭਰਿਆ ਪਿਆ ਹੈ।ਇਸੇ ਕਰਕੇ ਲੋਕਾਂ ਦੀ ਤੰਦਰੁਸਤੀ ਵੀ ਸਵਾਲਾਂ ਦੇ ਘੇਰੇ ਅੰਦਰ ਖੜੀ ਹੋ ਰਹੀ ਹੈ।ਧੀਮਾਨ ਨੇ ਕਿਹਾ ਕਿ ਨਗਰ ਨਿਗਮ ਲੋਕਾਂ ਨੁੰ ਵਧੀਆ ਸੇਵਾਵਾਂ ਦੇਣ ਦੀ ਥਾਂ ਪਬਲਿਕ ਫੰਡ ਦੀ ਦੁਰ ਵਰਤੋਂ ਕਰ ਰਹੀ ਹੈ ਤੇ ਅਪਣੇ ਅਸਲੀ ਮੁੱਦਿਆਂ ਤੋਂ ਭਟਕ ਰਹੀ ਹੈ।ਉਨ੍ਹਾਂ ਕਿਹਾ ਕਿ ਅਗਰ ਨਗਰ ਨਿਗਮ ਨੇ ਮਾਸਾਹਾਰੀ ਭੋਜਨ ਦੇ ਵੇਸਟ ਪ੍ਰਤੀ ਅਣਗਹੀਲੀਆਂ ਵਰਤਣੀਆਂ ਜਾਰੀ ਰਖੀਆਂ ਤਾਂ ਲੋਕਾਂ ਦੀ ਤੰਦਰੁਸਤੀ ਨਾਲ ਵੱਡਾ ਖਿਲਵਾੜ ਸਮਝਿਆ ਜਾਵੇਗਾ।ਲੇਬਰ ਪਾਰਟੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੀਟ ਦੇ ਵੇਸਟ ਨੂੰ ਸੰਭਾਲਣ ਲਈ ਨਗਰ ਨਿਗਮ ਹੁਸਿ਼ਆਰ ਪੁਰ ਨੂੰ ਨਿਯਮਾਂ ਦੀਆਂ ਕਾਪੀਆਂ ਮੁਹਈਆ ਕਰਵਾਈਆਂ ਜਾਣ।
