ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ ਯਾਦ ਵਿੱਚ ਬਣਾਏ ਗਏ ਗੇਟ ਦਾ ਉਦਘਾਟਨ

ਮਾਹਿਲਪੁਰ, (11 ਨਵੰਬਰ) ਮਾਹਿਲਪੁਰ ਗੜਸ਼ੰਕਰ ਮੁੱਖ ਮਾਰਗ ਤੇ ਸਥਿਤ ਅੱਡਾ ਟੂਟੋਮਜਾਰਾ ਤੋਂ ਪਿੰਡ ਮੇਘੋਵਾਲ ਦੋਆਬਾ ਨੂੰ ਜਾਂਦੀ ਸੜਕ ਤੇ ਸਰਦਾਰ ਸਵਰਨ ਸਿੰਘ ਅਤੇ ਬੀਬੀ ਮਨਜਿੰਦਰ ਕੌਰ ਦੇ ਸਪੁੱਤਰ ਸਰਦਾਰ ਜਗਦੀਪ ਸਿੰਘ ਮੇਘੋਵਾਲ ਕਨੇਡਾ ਨਿਵਾਸੀ ਵੱਲੋਂ ਬ੍ਰਹਮਲੀਨ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ ਯਾਦ ਵਿੱਚ ਗੇਟ ਬਣਵਾ ਕੇ ਪੁੰਨ ਦਾ ਕਾਰਜ ਕੀਤਾ ਗਿਆ ਹੈl

ਮਾਹਿਲਪੁਰ, (11 ਨਵੰਬਰ) ਮਾਹਿਲਪੁਰ ਗੜਸ਼ੰਕਰ ਮੁੱਖ ਮਾਰਗ ਤੇ ਸਥਿਤ ਅੱਡਾ ਟੂਟੋਮਜਾਰਾ ਤੋਂ ਪਿੰਡ ਮੇਘੋਵਾਲ ਦੋਆਬਾ ਨੂੰ ਜਾਂਦੀ ਸੜਕ ਤੇ ਸਰਦਾਰ ਸਵਰਨ ਸਿੰਘ ਅਤੇ ਬੀਬੀ ਮਨਜਿੰਦਰ ਕੌਰ ਦੇ ਸਪੁੱਤਰ ਸਰਦਾਰ ਜਗਦੀਪ ਸਿੰਘ ਮੇਘੋਵਾਲ ਕਨੇਡਾ ਨਿਵਾਸੀ ਵੱਲੋਂ ਬ੍ਰਹਮਲੀਨ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ ਯਾਦ ਵਿੱਚ ਗੇਟ ਬਣਵਾ ਕੇ ਪੁੰਨ ਦਾ ਕਾਰਜ ਕੀਤਾ ਗਿਆ ਹੈl ਇਸ ਗੇਟ ਦੇ ਉਦਘਾਟਨ ਮੌਕੇ ਧਾਰਮਿਕ ਰਸਮਾਂ ਅਦਾ ਕਰਨ ਤੋਂ ਬਾਅਦ ਅਰਦਾਸ ਕਰਕੇ ਉਸ ਸਰਵ ਸ਼ਕਤੀਮਾਨ ਪਰਮਾਤਮਾ ਕੋਲੋਂ ਸਰਬੱਤ ਦਾ ਭਲਾ ਮੰਗਿਆ ਗਿਆl ਇਸ ਮੌਕੇ ਨਿਰਮਲ ਕੁਟੀਆ ਪਿੰਡ ਟੂਟੋਮਜਾਰਾ ਦੇ ਮੁੱਖ ਸੰਚਾਲਕ ਸੰਤ ਬਾਬਾ ਮੱਖਣ ਸਿੰਘ ਜੀ, ਬਾਬਾ ਬਲਵੀਰ ਸਿੰਘ ਜੀ ਸ਼ਾਸਤਰੀ, ਸਰਦਾਰ ਪਰਸ਼ੋਤਮ ਸਿੰਘ ਸਾਬਕਾ ਸਰਪੰਚ, ਸਰਦਾਰ ਜਗਤਾਰ ਸਿੰਘ ਸਾਬਕਾ ਸਰਪੰਚ, ਸੁਨੀਲ ਕੁਮਾਰ ਸ਼੍ਰੀਧਰ ਮੌਜੂਦਾ ਸਰਪੰਚ, ਮਹਿੰਦਰ ਸਿੰਘ, ਦਲਵੀਰ ਸਿੰਘ, ਪਰਮਜੀਤ ਸਿੰਘ ਪੰਚ, ਮੱਖਣ ਸਿੰਘ,ਜਸਤਿੰਦਰ ਸਿੰਘ ਮੁੱਗੋਵਾਲ, ਜਗਤਾਰ ਸਿੰਘ, ਹਰਭਜਨ ਸਿੰਘ, ਮੋਹਣ ਸਿੰਘ ਮੁਗੋਵਾਲ ਕਨੇਡਾ ਨਿਵਾਸੀ, ਸੁਖਦੀਪ ਸਿੰਘ ਪ੍ਰਧਾਨ ਨੰਗਲ ਖੁਰਦ ਸਮੇਤ ਪਿੰਡ ਵਾਸੀ ਹਾਜ਼ਰ ਸਨl ਇਸ ਮੌਕੇ ਗੱਲਬਾਤ ਕਰਦਿਆਂ ਸੰਤ ਬਾਬਾ ਮੱਖਣ ਸਿੰਘ ਜੀ ਅਤੇ ਉਨਾਂ ਦੇ ਸਹਿਯੋਗੀ ਸੰਤ ਬਾਬਾ ਬਲਵੀਰ ਸਿੰਘ ਜੀ ਨੇ ਸਾਂਝੇ ਤੌਰ ਤੇ ਕਿਹਾ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਨੇ ਆਪਣੀ ਸਾਰੀ ਜ਼ਿੰਦਗੀ ਇਸ ਇਲਾਕੇ ਵਿੱਚ ਸੰਗਤਾਂ ਨੂੰ ਉਸ ਪਰਮਾਤਮਾ ਦੇ ਨਾਲ ਜੁੜਨ ਅਤੇ ਸੇਵਾ- ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਉਣ ਦਾ ਸੰਦੇਸ਼ ਦਿੱਤਾl ਜਿਸ ਕਰਕੇ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੇ ਅਨੇਕਾਂ ਹੀ ਸੇਵਕ ਉਹਨਾਂ ਦੀਆਂ ਯਾਦਗਾਰਾਂ ਬਣਾ ਕੇ ਉਹਨਾਂ ਦੇ ਸਮੁੱਚੀ ਮਨੁੱਖਤਾ ਲਈ ਕੀਤੇ ਪਰਉਪਕਾਰੀ ਕਾਰਜਾਂ ਨੂੰ ਯਾਦ ਕਰ ਰਹੇ ਹਨl