ਬਾਜਾਰਾਂ ਵਿੱਚ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕਰੇ ਪ੍ਰਸ਼ਾਸ਼ਨ : ਵਿਨੀਤ ਵਰਮਾ
ਐਸ ਏ ਐਸ ਨਗਰ, 4 ਨਵੰਬਰ- ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਅਤੇ ਹੋਰਨਾਂ ਅਹੁਦੇਦਾਰਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸ਼ਨ ਵਲੋਂ ਮਾਰਕੀਟਾਂ ਵਿੱਚ ਸੁਰਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਮਾਰਕੀਟਾਂ ਵਿੱਚ ਕੰਮ ਕਰਦੇ ਵਪਾਰੀਆਂ ਅਤੇ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਵਿੱਚ ਭਰੋਸਾ ਕਾਇਮ ਹੋਵੇ।

ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ, ਚੇਅਰਮੈਨ ਸz. ਸ਼ੀਤਲ ਸਿੰਘ, ਸੀਨੀਅਰ ਮੀਤ ਪ੍ਰਧਾਨ ਸz. ਅਕਵਿੰਦਰ ਸਿੰਘ ਗੋਸਲ, ਜਨਰਲ ਸਕੱਤਰ ਸz. ਸਰਬਜੀਤ ਸਿੰਘ ਪਾਰਸ ਅਤੇ ਖਜਾਂਚੀ ਸz. ਫੌਜਾ ਸਿੰਘ ਨੇ ਕਿਹਾ ਕਿ ਵਪਾਰ ਮੰਡਲ ਵਲੋਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਗਈ ਹੈ ਕਿ ਤਿਉਹਾਰਾਂ ਦੇ ਮੌਸਮ ਦੌਰਾਨ ਮਾਰਕੀਟਾਂ ਵਿੱਚ ਸਮਾਜ ਵਿਰੋਧੀ ਅਨਸਰਾਂ ਵਲੋਂ ਕੀਤੀ ਜਾਂਦੀ ਹੁੱਲੜਬਾਜੀ ਤੇ ਕਾਬੂ ਕਰਨ ਲਈ ਮਾਰਕੀਟਾਂ ਵਿੱਚ ਸਖਤ ਸੁਰਖਿਆ ਪ੍ਰਬੰਧ ਕੀਤੇ ਜਾਣ। ਉਹਨਾਂ ਕਿਹਾ ਕਿ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਨੌਜਵਾਨਾਂ ਵਲੋਂ ਹੁੱਲੜਬਾਜੀ ਕਰਨ ਅਤੇ ਗੇੜੀਆਂ ਲਗਾਉਣ ਲਈ ਪਾਰਕਿੰਗਾਂ ਵਿੱਚ ਵਾਹਨ ਦੌੜਾਉਣ ਦੀਆਂ ਕਾਰਵਾਈਆਂ ਤੇ ਰੋਕ ਲਗਾਈ ਜਾਣੀ ਬਹੁਤ ਜਰੂਰੀ ਹੈ ਕਿਉਂਕਿ ਇਹਨਾਂ ਅਨਸਰਾਂ ਦੀ ਇਸ ਕਾਰਵਾਈ ਨਾਲ ਸ਼ਹਿਰ ਦਾ ਮਾਹੌਲ ਪ੍ਰਭਾਵਿਤ ਹੁੰਦਾ ਹੈ ਅਤੇ ਇਸ ਕਾਰਨ ਲੋਕ ਖਰੀਦਦਾਰੀ ਕਰਨ ਲਈ ਬਾਜਾਰ ਵਿੱਚ ਆਉਣ ਤੋਂ ਪਰਹੇਜ ਕਰਦੇ ਹਨ।