ਸੀਨੀਅਰ ਪੱਤਰਕਾਰ ਦਲਜੀਤ ਅਜਨੋਹਾ ਵਲੋਂ ਦਿਵ੍ਯ ਜੋਤੀ ਜਾਗਰਤੀ ਸੰਸਥਾਨ ਨੂਰਮਹਿਲ ਦਾ ਦੌਰਾ, ਸੁਆਮੀ ਗਿਰਧਰਾਨੰਦ ਜੀ ਮਹਾਰਾਜ ਨਾਲ ਹੋਈ ਵਿਸ਼ੇਸ਼ ਮੁਲਾਕਾਤ

ਨੂਰਮਹਿਲ/ਹੁਸ਼ਿਆਰਪੁਰ- ਮਸ਼ਹੂਰ ਸੀਨੀਅਰ ਪੱਤਰਕਾਰ ਦਲਜੀਤ ਅਜਨੋਹਾ ਨੇ ਅੱਜ ਦਿਵ੍ਯ ਜੋਤੀ ਜਾਗਰਤੀ ਸੰਸਥਾਨ (DJJS) ਨੂਰਮਹਿਲ ਵਿਖੇ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਉਹਨਾਂ ਨੇ ਸੰਸਥਾਨ ਦੇ ਮਹਾਨ ਆਤਮਿਕ ਆਚਾਰਯ ਸੁਆਮੀ ਗਿਰਧਰਾਨੰਦ ਜੀ ਮਹਾਰਾਜ ਨਾਲ ਮੁਲਾਕਾਤ ਕੀਤੀ।

ਇਸ ਦੌਰਾਨ ਦੋਹਾਂ ਵਿਚਾਲੇ ਸੰਸਥਾਨ ਵੱਲੋਂ ਚਲਾਏ ਜਾ ਰਹੇ ਆਧਿਆਤਮਿਕ ਤੇ ਸਮਾਜਿਕ ਕਾਰਜਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ। ਸੁਆਮੀ ਜੀ ਨੇ ਦੱਸਿਆ ਕਿ ਸੰਸਥਾਨ ਇਨਸਾਨੀਅਤ ਦੀ ਭਲਾਈ ਲਈ ਨਸ਼ਾ ਮੁਕਤੀ, ਨਾਰੀ ਸਸ਼ਕਤੀਕਰਨ, ਵਾਤਾਵਰਣ ਸੰਰਖਣ, ਨੌਜਵਾਨੀ ਦੀ ਦਿਸਾ ਸਧਾਰਨ ਅਤੇ ਆਤਮਿਕ ਜਾਗਰਤੀ ਵਰਗੇ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਿਹਾ ਹੈ।
ਦਲਜੀਤ ਅਜਨੋਹਾ ਜੀ ਨੇ ਸੰਸਥਾਨ ਦੇ ਕੰਮ ਦੀ ਖੁੱਲ੍ਹ ਕੇ ਸਰਾਹਨਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਦੀ ਭੂਮਿਕਾ ਇੱਕ ਸ਼ਾਂਤਮਈ ਤੇ ਉੱਨਤ ਸਮਾਜ ਦੀ ਰਚਨਾ ਵਿੱਚ ਬੇਹੱਦ ਮਹੱਤਵਪੂਰਨ ਹੈ।
ਇਹ ਮੁਲਾਕਾਤ ਦੋਵਾਂ ਪਾਸਿਆਂ ਵੱਲੋਂ ਸਮਾਜ ਦੀ ਭਲਾਈ ਲਈ ਨਵੇਂ ਵਿਚਾਰਾਂ ਅਤੇ ਸੰਕਲਪਾਂ ਦਾ ਆਦਾਨ-ਪ੍ਰਦਾਨ ਸੀ।