ਕੁੱਲ ਹਿੰਦ ਕਿਸਾਨ ਸਭਾ ਦਾ ਸਥਾਪਨਾ ਦਿਵਸ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।
ਗੜਸ਼ੰਕਰ- ਅੱਜ11ਅਪ੍ਰੈਲ 2025 ਕੁੱਲ ਹਿੰਦ ਕਿਸਾਨ ਸਭਾ ਦਾ ਸਥਾਪਨਾ ਦਿਵਸ ਤਹਿਸੀਲ ਗੜਸ਼ੰਕਰ ਦੇ ਵੱਖ ਵੱਖ ਪਿੰਡਾਂ ਵਿੱਚ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਵੱਖ ਵੱਖ ਥਾਵਾਂ ਤੇ ਕੀਤੀਆਂ ਗਈਆਂ ਮੀਟਿੰਗਾਂ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਸਕੱਤਰ ਦਰਸ਼ਨ ਸਿੰਘ ਮੱਟੂ, ਸੂਬਾਈ ਮੀਤ ਪ੍ਰਧਾਨ ਗੁਰਨੇਕ ਸਿੰਘ ਭੱਜਲ, ਸੁਭਾਸ਼ ਮੱਟੂ, ਅਮਰਜੀਤ ਸਿੰਘ ਕੁਲੇਵਾਲ, ਇਕਬਾਲ ਸਿੰਘ ਜਸੋਵਾਲ,ਪ੍ਰੇਮ ਸਿੰਘ ਰਾਨਾ,ਹਰਭਜਨ ਸਿੰਘ ਅਟਵਾਲ, ਕਸ਼ਮੀਰ ਸਿੰਘ ਭੱਜਲ, ਜੁਝਾਰ ਸਿੰਘ ਮੱਟੂ, ਜੋਗਾ ਸਿੰਘ ਮੱਟੂ, ਬਖਸ਼ੀਸ਼ ਸਿੰਘ ਦਿਆਲ, ਪਰੇਮ ਸਿੰਘ ਪ੍ਰੇਮੀ,ਰਣਜੋਧ ਸਿੰਘ,ਸੰਤੋਖ ਸਿੰਘ ਭੀਲੋਵਾਲ, ਮਹਿੰਦਰ ਸਿੰਘ, ਪਰਸ਼ਨ ਸਿੰਘ ਲਹਿਲੀ ਆਦਿ ਆਗੂਆਂ ਨੇ ਸੰਬੋਧਨ ਕੀਤਾ ਅਤੇ ਆਪਣੇ ਘਰਾਂ ਤੇ ਝੰਡੇ ਲਗਾਏ।

ਸੂਬਾਈ ਆਗੂ ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ, ਸੁਭਾਸ਼ ਮੱਟੂ ਨੇ ਕਿਸਾਨ ਸਭਾ ਦੇ ਸ਼ਾਨਾਮੱਤੀ ਇਤਿਹਾਸ ਬਾਰੇ ਦਸਦਿਆਂ ਕਿਹਾ ਕਿ 1940 ਵਿੱਚ ਲਾਹੌਰ ਦਾ ਮੋਰਚਾ ਨਵੇਂ ਬੰਦੋਬਸਤ ਸਮੇਂ ਲਗਾਏ ਭਾਰੀ ਜਜੀਆ ਟੈਕਸ ਮੁਆਫ ਕਰਵਾਇਆ।1944 ਵਿੱਚ ਮਿੰਟਗੁਮਰੀ ਅੱਧੋ ਅਧ ਵੱਟ ਤੇ ਮੋਰਚਾ ਮੁਜਾਰਿਆਂ ਨੇ ਜਿੱਤਿਆ ਅਤੇ ਪੰਜਾਬ ਵਿੱਚ ਮੁਜਾਰਿਆਂ ਨੂੰ 20ਲੱਖ ਏਕੜ ਦੇ ਮਾਲਕ ਬਣਾਇਆ। ਹੁਣ ਤੱਕ ਸੈਕੜੇ ਘੋਲ ਖੁਸ਼ਹੈਸੀਅਤ ਦਾ ਘੋਲ142 ਕਰੋੜ ਦਾ ਟੈਕਸ ਮੁਆਫ ਕਰਵਾਇਆ।
ਹੁਣ ਐਸ ਕੇ ਐਮ, ਜਿਸ ਵਿੱਚ ਕੁਲ ਹਿੰਦ ਕਿਸਾਨ ਸਭਾ ਸ਼ਾਮਲ ਹੈ,ਖੇਤੀਬਾੜੀ ਵਿਰੋਧੀ ਤਿੰਨ ਕਾਨੂੰਨਾਂ ਨੂੰ ਰੱਦ ਹੋਣ ਤਕ ਸੰਘਰਸ਼ ਜਾਰੀ ਰਖਿਆ। ਹੁਣ ਮੋਦੀ ਸਰਕਾਰ ਦੀਆਂ ਕੁਚਾਲਾਂ ਏ ਪੀ ਐਮ ਸੀ ਕੌਮੀ ਖੇਤੀ ਮੰਡੀਕਰਨ ਨੀਤੀ ਖਰੜਾ ਰੱਦ ਕਰਵਾਉਣ ਲਈ ਅਤੇ ਐਮ ਐਸ ਪੀ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਸੰਘਰਸ਼ ਜਾਰੀ ਹੈ।ਲੜਾਗੇ ,ਜਿੱਤਾਂਗੇ, ਜੰਗ ਜਾਰੀ ਰੱਖਿਓ ।