ਸਰਕਾਰੀ ਸ਼ੂਟਿੰਗ ਰੇਂਜ ਵਿੱਚ 67ਵੇਂ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲੇ ਆਰੰਭ ਏਅਰ ਰਾਈਫ਼ਲ ਓਪਨ ਸਾਈਟ ਮੁਕਾਬਲੇ ਵਿੱਚ ਮਾਨਸਾ ਦੀ ਕਿਰਨਜੋਤ ਕੌਰ ਅੱਵਲ

ਐਸ ਏ ਐਸ ਨਗਰ, 4 ਨਵੰਬਰ - ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲ ਖੇਡਾਂ ਦੇ 67ਵੇਂ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲੇ ਅੱਜ ਸਥਾਨਕ ਸਰਕਾਰੀ ਸ਼ੂਟਿੰਗ ਰੇਂਜ ਵਿੱਚ ਸ਼ੁਰੂ ਹੋਏ।

ਐਸ ਏ ਐਸ ਨਗਰ, 4 ਨਵੰਬਰ - ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲ ਖੇਡਾਂ ਦੇ 67ਵੇਂ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲੇ ਅੱਜ ਸਥਾਨਕ ਸਰਕਾਰੀ ਸ਼ੂਟਿੰਗ ਰੇਂਜ ਵਿੱਚ ਸ਼ੁਰੂ ਹੋਏ। ਇਨ੍ਹਾਂ ਰਾਜ ਪੱਧਰੀ ਸ਼ੂਟਿੰਗ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਪਿਸਟਲ ਨਾਲ ਨਿਸ਼ਾਨਾ ਫੁੰਡ ਕੇ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਵਰਗਾਂ ਦੇ ਲੜਕੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਤਮ ਪ੍ਰਕਾਸ਼ ਤਿਊੜ ਅਤੇ ਸ਼ਟਿੰਗ ਕਨਵੀਨਰ ਸੁਪਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਦੀ ਅਗਵਾਈ ਹੇਠ ਸ਼ੁਰੂ ਹੋਏ ਰਾਈਫ਼ਿਲ ਸ਼ੂਟਿੰਗ ਮੁਕਾਬਲਿਆਂ ਦੇ ਪਹਿਲੇ ਦਿਨ ਅੱਜ 14 ਅਤੇ 17 ਸਾਲ ਲੜਕੀਆਂ ਦੇ ਵੱਖ-ਵੱਖ ਮੁਕਬਾਲੇ ਹੋਏ। ਉਹਨਾਂ ਦੱਸਿਆ ਕਿ ਰਾਜ ਪੱਧਰੀ ਸ਼ੂਟਿੰਗ ਮੁਕਾਬਲਿਆਂ ਵਿੱਚ 14 ਸਾਲ ਅਤੇ 17 ਸਾਲ ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਸ਼ੁਰੂ ਹੋਏ ਦੋਵੇਂ ਵਰਗਾਂ ਦੇ ਏਅਰ ਰਾਈਫ਼ਲ ਓਪਨ ਸਾਈਟ, ਏਅਰ ਰਾਈਫ਼ਲ ਪੀਪ ਸਾਈਟ ਅਤੇ ਏਅਰ ਪਿਸਟਲ ਈਵੈਂਟ ਦੇ ਮੁਕਾਬਲੇ 9 ਨਵੰਬਰ ਤੱਕ ਚੱਲਣਗੇ। ਉਹਨਾਂ ਦੱਸਿਆ ਕਿ ਅੱਜ ਹੋਏ ਪਹਿਲੇ ਗੇੜ ਦੇ ਵੱਖ-ਵੱਖ ਮੁਕਾਬਲਲਿਆਂ ਵਿੱਚੋਂ ਏਅਰ ਰਾਈਫ਼ਲ ਓਪਨ ਸਾਈਟ ਮੁਕਾਬਲੇ ਵਿੱਚ ਮਾਨਸਾ ਦੀ ਕਿਰਨਜੋਤ ਕੌਰ 299 ਅੰਕਾਂ ਨਾਲ ਅੱਵਲ ਰਹੀ ਜਦਕਿ ਰੂਪਨਗਰ ਦੀ ਸੁਖਮਨਦੀਪ ਕੌਰ ਨੇ 283 ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ।

ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਦੱਸਿਆ ਕਿ ਲੜਕਿਆਂ ਤੇ ਲੜਕੀਆਂ ਦੇ ਇਸ ਰਾਈਫ਼ਲ ਸ਼ੂਟਿੰਗ ਮੁਕਾਬਲੇ ਵਿੱਚ ਰਾਜ ਦੇ ਵੱਖ ਵੱਖ ਜ਼ਿਲਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਮੌਕੇ ਬਲਵਿੰਦਰ ਸਿੰਘ ਬੋਹਾ ਸ਼ੂਟਿੰਗ ਕੋਚ, ਅਰਜੀਤ ਵਰਮਾ ਸ਼ੂਟਿੰਗ ਕੋਚ,ਰੇਨੂੰ ਸਿੰਘ, ਸਿਇਮ ਬਾਗਲਾ,ਪਰਮਵੀਰ ਕੌਰ ਲੈਕਚਰਾਰ, ਮੁੱਖ ਅਧਿਆਪਕ ਸੰਜੀਵ ਕੁਮਾਰ,ਸਮਸ਼ੇਰ ਸਿੰਘ, ਨਰਿੰਦਰ ਸਿੰਘ ਬੰਗਾ, ਕਿਰਨਦੀਪ ਕੌਰ, ਪਰਵਿੰਦਰ ਕੌਰ, ਸੁਨੀਤਾ ਰਾਣੀ, ਅਮਨਪ੍ਰੀਤ ਕੌਰ, ਕੁਲਦੀਪ ਕੌਰ, ਸਰਬਜੀਤ ਕੌਰ, ਕ੍ਰਿਸ਼ਨ ਮਹਿਤਾ, ਮਨਮੋਹਨ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।