ਸੀਨੀਅਰ ਕਾਂਗਰਸੀ ਆਗੂ ਤਿਲਕ ਰਾਜ ਮਹਿਤਾ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

ਮਾਹਿਲਪੁਰ (3 ਨਵੰਬਰ) - ਆਪਣੀ ਸਾਰੀ ਜ਼ਿੰਦਗੀ ਕਾਂਗਰਸ ਪਾਰਟੀ ਵਿੱਚ ਗੁਜ਼ਾਰਨ ਵਾਲੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਤਿਲਕ ਰਾਜ ਮਹਿਤਾ ਚਾਂਣਥੂ ਬ੍ਰਾਹਮਣਾ ਦਾ ਸਰੀਰ ਪੰਜ ਭੂਤਕ ਤੱਤਾਂ ਵਿੱਚ ਵਿਲੀਨ ਹੋ ਗਿਆl ਉਹਨਾਂ ਦਾ ਆਪਣਾ ਮਾਹਿਲਪੁਰ ਵਿੱਚ ਫਰਨੀਚਰ ਦਾ ਸ਼ੋ ਰੂਮ ਸੀl ਉਹਨਾਂ ਦਾ ਅੰਤਿਮ ਸੰਸਕਾਰ ਉਨਾਂ ਦੇ ਬੇਟੇ ਦੇ ਕਨੇਡਾ ਤੋਂ ਆਉਣ ਤੋਂ ਬਾਅਦ ਕੀਤਾ ਜਾਵੇਗਾ

ਮਾਹਿਲਪੁਰ (3 ਨਵੰਬਰ) - ਆਪਣੀ ਸਾਰੀ ਜ਼ਿੰਦਗੀ ਕਾਂਗਰਸ ਪਾਰਟੀ ਵਿੱਚ ਗੁਜ਼ਾਰਨ ਵਾਲੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਤਿਲਕ ਰਾਜ ਮਹਿਤਾ ਚਾਂਣਥੂ ਬ੍ਰਾਹਮਣਾ ਦਾ ਸਰੀਰ ਪੰਜ ਭੂਤਕ ਤੱਤਾਂ ਵਿੱਚ ਵਿਲੀਨ ਹੋ ਗਿਆl ਉਹਨਾਂ ਦਾ ਆਪਣਾ ਮਾਹਿਲਪੁਰ  ਵਿੱਚ ਫਰਨੀਚਰ ਦਾ ਸ਼ੋ ਰੂਮ ਸੀl ਉਹਨਾਂ ਦਾ ਅੰਤਿਮ ਸੰਸਕਾਰ ਉਨਾਂ ਦੇ ਬੇਟੇ ਦੇ ਕਨੇਡਾ ਤੋਂ ਆਉਣ ਤੋਂ ਬਾਅਦ ਕੀਤਾ ਜਾਵੇਗਾl ਇਹ ਜਾਣਕਾਰੀ ਉਨ੍ਹਾਂ ਦੇ ਦੋਸਤ ਤਲਵਿੰਦਰ ਸਿੰਘ ਹੀਰ ਨੰਗਲ ਖਿਡਾਰੀਆਂ ਵੱਲੋਂ ਪ੍ਰਾਪਤ ਹੋਈl ਸ੍ਰੀ ਤਿਲਕ ਰਾਜ ਮਹਿਤਾ ਜੀ ਦੇ ਅਕਾਲ ਚਲਾਣੇ ਤੇ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੇ ਰਿਸ਼ਤੇਦਾਰਾਂ, ਮਿੱਤਰਾਂ ਸੱਜਣਾ ਤੇ ਸਾਕ ਸਬੰਧੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈl