ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜੰਡੋਲੀ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ

ਮਾਹਿਲਪੁਰ, (1 ਨਵੰਬਰ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜੰਡੋਲੀ ਵਿਖੇ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਅਤੇ ਪ੍ਰਿੰਸੀਪਲ ਪਰਮਜੀਤ ਸਿੰਘ ਜੀ ਦੀ ਸੇਵਾ ਮੁਕਤੀ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਸਮਾਗਮ ਕੀਤਾ ਗਿਆl ਸਮਾਗਮ ਵਿੱਚ ਗੁਰਦਿਆਲ ਸਿੰਘ ਫੁੱਲ ਰਿਟਾਇਰਡ ਪ੍ਰਿੰਸੀਪਲ, ਮੈਡਮ ਜਨਕ ਦੁਲਾਰੀ ਨਾਰੂ ਨੰਗਲ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏl

ਮਾਹਿਲਪੁਰ, (1 ਨਵੰਬਰ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜੰਡੋਲੀ ਵਿਖੇ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਅਤੇ ਪ੍ਰਿੰਸੀਪਲ ਪਰਮਜੀਤ ਸਿੰਘ ਜੀ ਦੀ ਸੇਵਾ ਮੁਕਤੀ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਸਮਾਗਮ ਕੀਤਾ ਗਿਆl ਸਮਾਗਮ ਵਿੱਚ  ਗੁਰਦਿਆਲ ਸਿੰਘ ਫੁੱਲ ਰਿਟਾਇਰਡ ਪ੍ਰਿੰਸੀਪਲ, ਮੈਡਮ ਜਨਕ ਦੁਲਾਰੀ ਨਾਰੂ ਨੰਗਲ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏl ਇਸ ਮੌਕੇ ਪਹਿਲੀ ਕਲਾਸ ਤੋਂ ਲੈ ਕੇ ਪਲਸ ਟੂ ਤੱਕ ਦੇ ਪੜ੍ਹਾਈ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆl ਇਸ ਮੌਕੇ ਐਨ.ਆਰ.ਆਈ. ਸਤਵਿੰਦਰ ਸਿੰਘ ਮਾਨ ਅਮਰੀਕਾ, ਸਰਬਜੀਤ ਸਿੰਘ ਭਾਰਦਵਾਜ਼ ਇੰਗਲੈਂਡ, ਸੁਖਬੀਰ ਸਿੰਘ ਸਾਰੰਗਵਾਲ, ਭਾਈ ਸੁਖਵਿੰਦਰ ਸਿੰਘ ਸੋਨੀ ਚੰਡੀਗੜ੍ਹ ਵਾਲੇ, ਕੁਲਵੀਰ ਸਿੰਘ ਮੈਂਗਰ, ਸਰਦਾਰਾਂ ਸਿੰਘ ਜੰਡੋਲੀ, ਰਵਿੰਦਰ ਸਿੰਘ ਸਾਰੰਗਵਾਲ, ਨਰਿੰਦਰ ਸਿੰਘ ਹੀਰ, ਰਜਿੰਦਰ ਸਚਦੇਵਾ, ਜਸਵੀਰ ਸਿੰਘ ਸੀਰਾ ਸਮੇਤ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨl ਇਸ ਮੌਕੇ ਸਤਵਿੰਦਰ ਸਿੰਘ ਮਾਨ ਯੂ.ਐਸ.ਏ. ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਸਕੂਲ ਨੂੰ ਮਾਇਕ ਸਹਾਇਤਾ ਅਤੇ 25 ਛੱਤ ਵਾਲੇ ਪੱਖੇ ਦਿੱਤੇ ਗਏl ਇਸੇ ਤਰ੍ਹਾਂ ਰਜਿੰਦਰ ਸਚਦੇਵਾ ਵੱਲੋਂ ਆਪਣੀ ਮਾਤਾ ਬੰਤੀ ਦੇਵੀ ਸਚਦੇਵਾ ਅਤੇ ਪਿਤਾ ਸ੍ਰੀ ਬਨਾਰਸੀ ਦਾਸ ਜੀ ਦੀ ਯਾਦ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਪਲੱਸ ਟੂ ਤੱਕ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਅਤੇ ਵਿਸ਼ੇਸ਼ ਇਨਾਮ ਦਿੱਤੇ ਗਏl ਭੁਪਿੰਦਰ ਸਿੰਘ ਬੈਂਸ ਵੱਲੋਂ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆl ਐਨ.ਆਰ.ਆਈ. ਜੱਸੀ ਪਾਬਲਾ ਨਵਾਂਸ਼ਹਿਰ ਵੱਲੋਂ ਵੀ ਮਾਇਕ ਯੋਗਦਾਨ ਦਿੱਤਾ ਗਿਆl ਇਸ ਮੌਕੇ ਐਨ.ਆਰ.ਆਈ. ਵੀਰਾਂ ਵੱਲੋਂ ਅਧਿਆਪਕਾਂ ਨੂੰ ਵੀ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਦਿੱਤਾ ਗਿਆl ਪਰਮਜੀਤ ਸਿੰਘ ਨੂੰ ਸੇਵਾ ਮੁਕਤੀ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆl ਸਟੇਜ ਸੰਚਾਲਨ ਦਾ ਕੰਮ ਜਸਵੀਰ ਸਿੰਘ ਸ਼ੀਰਾ ਵੱਲੋਂ ਕੀਤਾ ਗਿਆl