ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਮਨਾਇਆ , *ਹਲਕਾ ਵਿਧਾਇਕ ਦਹੀਆ ਨੇ ਵੀ ਆਪਣੀ ਟੀਮ ਨਾਲ ਭਾਰੀ ਹਾਜਰੀ।

ਮਮਦੋਟ , - ਕਸਬਾ ਮਮਦੋਟ ਵਿਖੇ ਸਥਿਤ ਗੁਰੂ ਗਿਆਨ ਨਿਵਾਸ ਗੁਰਦੁਆਰਾ ਸਾਹਿਬ ਵਿਖੇ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਡਿਬਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।

ਮਮਦੋਟ  - ਕਸਬਾ ਮਮਦੋਟ ਵਿਖੇ ਸਥਿਤ ਗੁਰੂ ਗਿਆਨ ਨਿਵਾਸ  ਗੁਰਦੁਆਰਾ ਸਾਹਿਬ ਵਿਖੇ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਡਿਬਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਪਰਸੋ ਤੋਂ ਰੱਖੇ ਪਵਿੱਤਰ ਗ੍ਰੰਥ ਰਮਾਇਣ ਦੇ ਭੋਗ ਉਪਰੰਤ ਰਾਗੀ ਜਥੇ ਅਤੇ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਰ ਦੇਸ ਰਾਜ  ਵੱਲੋ ਭਗਵਾਨ ਵਾਲਮੀਕ ਦੀਆਂ ਸਿਖਿਆਵਾਂ ਅਤੇ ਓਹਨਾ ਦੀ ਮਨੁੱਖਤਾ ਨੂੰ ਦੇਣ ਸਬੰਧੀ ਵਿਚਾਰ ਸਾਂਝੇ ਕੀਤੇ ਗਏ । ਇਸ ਸਮਾਗਮ ਵਿੱਚ ਹਲਕਾ ਵਿਧਾਇਕ ਅਡਵੇਕੇਟ ਰਜਨੀਸ਼ ਦਹੀਆ ,ਉਪਿੰਦਰ ਸਿੰਘ ਸਿੰਧੀ ਪ੍ਰਧਾਨ ਨਗਰ ਪੰਚਾਇਤ ਮਮਦੋਟ , ਨਿਰਵੈਰ ਸਿੰਘ ਸਿੰਧੀ ਜਿਲਾ ਮੀਡਿਆ  ਇੰਚਾਰਜ , ਸੰਜੀਵ ਕੁਮਾਰ ( ਚਿੰਟੂ  ) ਧਵਨ  ਬਲਾਕ ਪ੍ਰਧਾਨ ਸ਼ਹਿਰੀ ,  ਸੀਨੀਅਰ ਆਗੂ ਬਲਰਾਜ ਸਿੰਘ ਸੰਧੂ ,ਦਲਜੀਤ ਸਿੰਘ ਬਾਬਾ , ਡਾਕਟਰ ਦਲਜੀਤ ਸਿੰਘ ,  ਬਗੀਚਾ ਸਿੰਘ ਕਾਲੂ ਅਰਾਈ, ਪ੍ਰਧਾਨ ਬਲਬੀਰ ਸਿੰਘ ਫੱਤੇ ਵਾਲਾ, ਬਲਦੇਵ ਰਾਜ ਸ਼ਰਮਾ ਸਰਪ੍ਰਸਤ ਪ੍ਰੈਸ ਕਲੱਬ ਮਮਦੋਟ, ਹਰਪਾਲ ਸਿੰਘ ਨੀਟਾ ਸੋਢੀ ਚੇਅਰਮੈਨ  , ਗੁਰਪ੍ਰੀਤ ਸਿੰਘ ਸੰਧੂ ਪ੍ਰਧਾਨ , ਰਵਿੰਦਰ ਸਿੰਘ ਕਾਲਾ ਸੀਨੀਅਰ ਉਪ ਪ੍ਰਧਾਨ , ਜਸਬੀਰ ਸਿੰਘ ਕੰਬੋਜ ਜਨਰਲ ਸਕੱਤਰ , ਸੰਦੀਪ ਸੋਨੀ , ਕਮਲ ਗਿਲ ਸੋਨੂੰ , ਨਿਸ਼ਾਨ ਸਿੰਘ ਖਾਲਸਾ  , ਮੰਗਤ ਰਾਮ ਸੋਨੀ , ਪ੍ਰਦੀਪ ਕੁਮਾਰ ਦੀਪੂ  ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ । ਇਸ ਮੌਕੇ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ ।