ਐਸ.ਐਮ.ਓ. ਡਾ. ਰਘਬੀਰ ਦੀ ਗੜਸ਼ੰਕਰ 'ਚ ਨਵੇਕਲੀ ਪਹਿਲ ਸਬ ਸੈਂਟਰਾ 'ਚ ਕੰਜਕ ਪੂਜਨ ਕਰਕੇ ਦਿੱਤਾ ਸੁਨੇਹਾ

ਮਾਹਿਲਪੁਰ - ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਦੇ ਐਸ. ਐਮ.ਓ.ਡਾਕਟਰ ਰਘਬੀਰ ਸਿੰਘ ਦੀ ਯੋਗ ਅਗਵਾਈ ਹੇਠ ਪੀ. ਐਚ. ਸੀ. ਪੋਸੀ ਦੇ 6 ਸੈਕਟਰਾਂ 'ਚ ਨਵਮੀ ਤੇ ਕੰਜਕ ਪੂਜਨ ਕੀਤਾ ਗਿਆ ਅਤੇ ਇਸ ਮੌਕੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਸੁਨੇਹਾ ਦਿੱਤਾ ਗਿਆ।

ਮਾਹਿਲਪੁਰ -  ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਦੇ ਐਸ. ਐਮ.ਓ.ਡਾਕਟਰ ਰਘਬੀਰ ਸਿੰਘ ਦੀ ਯੋਗ ਅਗਵਾਈ ਹੇਠ ਪੀ. ਐਚ. ਸੀ. ਪੋਸੀ ਦੇ 6 ਸੈਕਟਰਾਂ 'ਚ ਨਵਮੀ ਤੇ ਕੰਜਕ ਪੂਜਨ ਕੀਤਾ ਗਿਆ ਅਤੇ ਇਸ ਮੌਕੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਸੁਨੇਹਾ ਦਿੱਤਾ ਗਿਆ। ਡਾਕਟਰ ਰਘਬੀਰ ਸਿੰਘ ਜੀ ਨੇ ਦਸਿਆ ਕਿ ਇਹ ਪ੍ਰੋਗਰਾਮ ਸਾਰੇ ਸੈਕਟਰਾਂ ਚ ਕੀਤੇ ਗਏ ਜਿੱਥੇ ਸਾਰੇ ਫੀਲਡ ਸਟਾਫ਼ ਐਲ ਐਚ. ਵੀਜ਼, ਹੈਲਥ ਇੰਸਪੈਕਟਰ, ਸੀ. ਐਚ. ਓਜ਼, ਏ. ਐਨ. ਏਮਜ਼, ਮਲਟੀ ਪਰਪਜ਼ ਹੈਲਥ ਵਰਕਰ ਤੇ ਆਸ਼ਾ ਵਰਕਰਾਂ ਹਾਜ਼ਿਰ ਹੋਈਆ ਤੇ ਕੰਜਕ ਪੂਜਨ ਕੀਤਾ ਗਿਆ। ਇਸ ਮੌਕੇ ਐੱਸਐੱਮਓ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਧੀ ਅਤੇ ਪੁੱਤ ਵਿਚ ਕੋਈ ਫ਼ਰਕ ਨਹੀਂ, ਸਗੋਂ ਧੀਆਂ ਹਰ ਖੇਤਰ ਵਿਚ ਮੱਲਾਂ ਮਾਰ ਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ ਅਤੇ ਵੱਡੇ ਅਹੁਦਿਆਂ 'ਤੇ ਸੇਵਾਵਾਂ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪੀਸੀਪੀ ਐੱਨਡੀਟੀ ਐਕਟ ਨੂੰ ਸਖਤੀ ਦੇ ਨਾਲ ਲਾਗੂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਾਨੂੰ ਸਾਰਿਆਂ ਨੂੰ ਵੀ ਆਪਣਾ ਸਹਿਯੋਗ ਦਿੰਦਿਆਂ ਹੋਇਆਂ ਜਿਹੜੇ ਕੁਝ ਕੁ ਲੋਕਾਂ ਦੀ ਲੜਕੀਆਂ ਪ੍ਰਤੀ ਪਿਛੜੀ ਸੋਚ ਨੂੰ ਬਦਲਣ ਲਈ ਉਨ੍ਹਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੀਸੀਪੀ ਐੱਨਡੀਟੀ ਐਕਟ 1994 ਸਦਕਾ ਹੀ ਸਮਾਜ ਵਿਚ ਹੁਣ ਵਧੇਰੇ ਜਾਗਰੂਕਤਾ ਆਈ ਹੈ, ਜਿਸ ਨਾਲ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਦੌਰਾਨ ਉਨ੍ਹਾਂ ਵਿਸ਼ੇਸ਼ ਤੌਰ 'ਤੇ ਆਸ਼ਾ ਵਰਕਰਾਂ ਨੂੰ ਪੀਸੀਪੀ ਐੱਨਡੀਟੀ ਐਕਟ ਤਹਿਤ ਆਪਣੇ ਪਿੰਡ ਪੱਧਰ 'ਤੇ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਲਈ ਕਿਹਾ। ਉਨ੍ਹਾਂ ਪਿੰਡਾਂ ਦੇ ਲੋਕਾਂ ਵਿਚ ਵੀ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਭਰੂਣ ਦੇ ਲਿੰਗ ਦੀ ਜਾਂਚ ਕਰਵਾਉਣਾ ਅਤੇ ਕਰਨਾ ਗੈਰ-ਕਾਨੂੰਨੀ ਹੈ। ਇਸ ਕਾਨੂੰਨ ਦੇ ਅਨੁਸਾਰ ਅਜਿਹਾ ਕਰਨ ਵਾਲੇ ਵਿਅਕਤੀ ਜਾਂ ਸੰਸਥਾ ਉੱਪਰ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਆਸ਼ਾ ਵਰਕਰਾਂ ਅਤੇ ਏ ਐੱਨ ਐੇੱਮਜ਼ ਵੱਲੋਂ ਗਰਭਵਤੀਆਂ ਨੂੰ ਲੜਕਾ ਤੇ ਲੜਕੀ ਵਿਚ ਮਤਭੇਦ ਨਾ ਕਰਨ ਸਬੰਧੀ ਜਾਗਰੂਕ ਕਰਨ ਲਈ ਕਿਹਾ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।