
ਭਾਰਤ ਤੇ ਪਾਕਿ ਦੇ ਕੌਮੀ ਸੁਰੱਖਿਆ ਸਲਾਹਕਾਰ ਇਕ ਦੂਜੇ ਦੇ ਰਾਬਤੇ ਵਿਚ: ਪਾਕਿ ਵਿਦੇਸ਼ ਮੰਤਰੀ
ਨਵੀਂ ਦਿੱਲੀ, 8 ਮਈ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਕੌਮੀ ਸੁੁਰੱਖਿਆ ਸਲਾਹਕਾਰ ਆਪਣੇ ਭਾਰਤੀ ਹਮਰੁਤਬਾ ਅਜੀਤ ਡੋਵਾਲ ਦੇ ਸੰਪਰਕ ਵਿਚ ਹੈ। ਡਾਰ ਨੇ ਟੀਆਰਟੀ ਨੂੰ ਇਕ ਇੰਟਰਵਿਊ ਦੌਰਾਨ ਦੱਸਿਆ, ‘‘ਹਾਂ ਦੋਵੇਂ ਜਣੇ ਇਕ ਦੂਜੇ ਦੇ ਰਾਬਤੇ ਵਿਚ ਹਨ।’’ ਹਾਲਾਂਕਿ ਪਾਕਿਸਤਾਨ ਦੇ ਇਸ ਦਾਅਵੇ ਨੂੰ ਲੈ ਕੇ ਭਾਰਤ ਸਰਕਾਰ ਦੇ ਜਵਾਬ ਦੀ ਉਡੀਕ ਹੈ। ਲੈਫਟੀਨੈਂਟ ਜਨਰਲ ਅਸੀਮ ਮਲਿਕ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ (NSA) ਹਨ। ਉਹ ਇੱਕ ਸੇਵਾਮੁਕਤ ਜਨਰਲ ਹਨ ਅਤੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਦੇ ਇੰਚਾਰਜ ਹਨ।
ਨਵੀਂ ਦਿੱਲੀ, 8 ਮਈ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਕੌਮੀ ਸੁੁਰੱਖਿਆ ਸਲਾਹਕਾਰ ਆਪਣੇ ਭਾਰਤੀ ਹਮਰੁਤਬਾ ਅਜੀਤ ਡੋਵਾਲ ਦੇ ਸੰਪਰਕ ਵਿਚ ਹੈ। ਡਾਰ ਨੇ ਟੀਆਰਟੀ ਨੂੰ ਇਕ ਇੰਟਰਵਿਊ ਦੌਰਾਨ ਦੱਸਿਆ, ‘‘ਹਾਂ ਦੋਵੇਂ ਜਣੇ ਇਕ ਦੂਜੇ ਦੇ ਰਾਬਤੇ ਵਿਚ ਹਨ।’’ ਹਾਲਾਂਕਿ ਪਾਕਿਸਤਾਨ ਦੇ ਇਸ ਦਾਅਵੇ ਨੂੰ ਲੈ ਕੇ ਭਾਰਤ ਸਰਕਾਰ ਦੇ ਜਵਾਬ ਦੀ ਉਡੀਕ ਹੈ।
ਲੈਫਟੀਨੈਂਟ ਜਨਰਲ ਅਸੀਮ ਮਲਿਕ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ (NSA) ਹਨ। ਉਹ ਇੱਕ ਸੇਵਾਮੁਕਤ ਜਨਰਲ ਹਨ ਅਤੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਦੇ ਇੰਚਾਰਜ ਹਨ।
ਕਾਬਿਲੇਗੌਰ ਹੈ ਕਿ ਭਾਰਤ ਨੇ ਇੱਕ ਦਲੇਰਾਨਾ ਅਤੇ ਗਿਣੀ ਮਿਥੀ ਪੇਸ਼ਕਦਮੀ ਤਹਿਤ ਬੁੱਧਵਾਰ ਵੱਡੇ ਤੜਕੇ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ 9 ਦਹਿਸ਼ਤੀ ਟਿਕਾਣਿਆਂ ’ਤੇ ਸਟੀਕ ਮਿਜ਼ਾਈਲ ਹਮਲੇ ਕੀਤੇ ਸਨ। ਆਪ੍ਰੇਸ਼ਨ Sindoor ਤਹਿਤ ਇਹ ਹਮਲੇ ਪਹਿਲਗਾਮ ਵਿਚ ਹੋਏ ਦਹਿਸ਼ਤੀ ਹਮਲੇ ਦੀ ਜਵਾਬੀ ਕਾਰਵਾਈ ਵਜੋਂ ਕੀਤੇ ਗਏ ਸਨ, ਜਿਸ ਵਿਚ ਬੇਕਸੂਰ 26 ਸੈਲਾਨੀਆਂ ਦੀ ਜਾਨ ਜਾਂਦੀ ਰਹੀ ਸੀ। ਇਨ੍ਹਾਂ ਹਵਾਈ ਹਮਲਿਆਂ ਦਾ ਮੁੱਖ ਮਕਸਦ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤਇਬਾ ਜਿਹੇ ਦਹਿਸ਼ਤੀ ਸੰਗਠਨ, ਜੋ ਸਰਹੱਦ ਪਾਰ ਹਮਲਿਆਂ ਲਈ ਮੁੱਖ ਤੌਰ ’ਤੇ ਜ਼ਿੰਮੇਵਾਰ ਹਨ, ਦੇ ਬੁਨਿਆਦੀ ਢਾਂਚਿਆਂ ਨੂੰ ਤਬਾਹ ਕਰਨਾ ਸੀ।
ਬੁੱਧਵਾਰ ਦੇ ਹਮਲਿਆਂ ਤੋਂ ਫੌਰੀ ਮਗਰੋਂ ਭਾਰਤ ਨੇ ਕਈ ਆਲਮੀ ਆਗੂਆਂ ਨੂੰ ਇਸ ਕਾਰਵਾਈ ਬਾਰੇ ਸੂਚਿਤ ਕੀਤਾ ਅਤੇ ਕਿਹਾ ਕਿ ਜੇਕਰ ਗੁਆਂਢੀ ਦੇਸ਼ ਸਥਿਤੀ ਨੂੰ ਹੋਰ ਵਿਗਾੜਦਾ ਹੈ ਤਾਂ ਉਹ ‘ਦ੍ਰਿੜਤਾ ਨਾਲ ਜਵਾਬੀ ਕਾਰਵਾਈ’ ਲਈ ਤਿਆਰ ਹੈ।
ਕੌਮੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਨੇ ਅਮਰੀਕਾ ਦੇ ਆਪਣੇ ਹਮਰੁਤਬਾ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਯੂਕੇ ਦੇ NSA ਜੋਨਾਥਨ ਪਾਵੇਲ, ਸਾਊਦੀ ਅਰਬ ਦੇ NSA ਮੁਸਾਇਦ ਅਲ ਐਬਨ, UAE ਦੇ ਹਮਰੁਤਬਾ ਸ਼ੇਖ ਤਾਹਨੂਨ, UAE ਦੇ NSC ਦੇ ਸਕੱਤਰ ਜਨਰਲ ਅਲੀ ਅਲ ਸ਼ਮਸੀ ਅਤੇ ਜਾਪਾਨ ਦੇ NSA ਮਾਸਾਤਾਕਾ ਓਕਾਨੋ ਸਮੇਤ ਕਈ ਦੇਸ਼ਾਂ ਦੇ NSA ਨਾਲ ਗੱਲਬਾਤ ਕੀਤੀ ਹੈ। ਡੋਵਾਲ ਨੇ ਆਪਣੇ ਰੂਸੀ ਹਮਰੁਤਬਾ ਸਰਗੇਈ ਸ਼ੋਇਗੂ, ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਅਤੇ ਫਰਾਂਸ ਦੇ ਰਾਸ਼ਟਰਪਤੀ ਦੇ ਕੂਟਨੀਤਕ ਸਲਾਹਕਾਰ ਇਮੈਨੁਅਲ ਬੋਨੇ ਨਾਲ ਵੀ ਸੰਪਰਕ ਸਥਾਪਿਤ ਕੀਤਾ।
