
ਮਸਿਆ ਦਾ ਮਾਸਿਕ ਲੰਗਰ ਲਗਾਇਆ
ਐਸ.ਏ.ਐਸ. ਨਗਰ, 26 ਜੂਨ- ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਵੱਲੋਂ ਹਾੜ੍ਹ ਮਸਿਆ ਦੇ ਮੌਕੇ ’ਤੇ ਪੀ.ਜੀ.ਆਈ. ਚੰਡੀਗੜ੍ਹ ਦੀ ਨਿਊ ਓ.ਪੀ.ਡੀ. ਦੇ ਗੇਟ ਨੰਬਰ 4 ਦੇ ਸਾਹਮਣੇ ਮਸਿਆ ਦਾ ਮਾਸਿਕ ਲੰਗਰ ਲਗਾਇਆ।
ਐਸ.ਏ.ਐਸ. ਨਗਰ, 26 ਜੂਨ- ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਵੱਲੋਂ ਹਾੜ੍ਹ ਮਸਿਆ ਦੇ ਮੌਕੇ ’ਤੇ ਪੀ.ਜੀ.ਆਈ. ਚੰਡੀਗੜ੍ਹ ਦੀ ਨਿਊ ਓ.ਪੀ.ਡੀ. ਦੇ ਗੇਟ ਨੰਬਰ 4 ਦੇ ਸਾਹਮਣੇ ਮਸਿਆ ਦਾ ਮਾਸਿਕ ਲੰਗਰ ਲਗਾਇਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਧਾਰਮਿਕ ਮਾਨਤਾਵਾਂ ਅਨੁਸਾਰ, ਮੌਸਿਆ ’ਤੇ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਨਾ, ਪੁਰਖਿਆਂ ਲਈ ਤਰਪਣ ਅਤੇ ਪਿੰਡਦਾਨ ਚੜ੍ਹਾਉਣਾ ਅਤੇ ਲੋੜਵੰਦਾਂ ਨੂੰ ਦਾਨ ਦੇਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਲੰਗਰ ਸੇਵਾ ਵਿੱਚ ਮਿੱਠੀ ਅਤੇ ਨਮਕੀਨ ਲੱਸੀ ਅਤੇ ਮਿਸਰਤ ਦਾਲ, ਕੱਦੂ, ਹਲਵਾ, ਚੌਲ, ਰੋਟੀ ਅਤੇ ਬਰੈੱਡ ਵੰਡਿਆ। ਟ੍ਰਾਈਸਿਟੀ ਦੇ ਵੱਖ-ਵੱਖ ਥਾਵਾਂ ਤੋਂ ਆਏ ਸ਼ਰਧਾਲੂਆਂ ਨੇ ਲੰਗਰ ਸੇਵਾ ਵਿੱਚ ਸਹਿਯੋਗ ਦਿੱਤਾ। ਇਸ ਮੌਕੇ ਸ਼ਰਧਾਲੂਆਂ ਨੇ ਆਪਣੇ ਘਰਾਂ ਤੋਂ ਰੋਟੀਆਂ ਤਿਆਰ ਕੀਤੀਆਂ ਅਤੇ ਡਾ. ਰੈਨਾ ਨੇ ਲੰਗਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।
ਉਨ੍ਹਾਂ ਦੱਸਿਆ ਕਿ ਸਮਿਤੀ ਵੱਲੋਂ ਵਾਤਾਵਰਣ ਦੀ ਸੁੰਦਰਤਾ ਅਤੇ ਸਫ਼ਾਈ ਬਣਾਈ ਰੱਖਣ ਲਈ ਸਟੀਲ ਦੀਆਂ ਪਲੇਟਾਂ ਵਿੱਚ ਲੰਗਰ ਵੰਡਿਆ ਅਤੇ ਪਲੇਟਾਂ ਨੂੰ ਸਾਫ਼ ਕੀਤਾ। ਲੰਗਰ ਸੇਵਾ ਵਿੱਚ ਅਨੀਤਾ ਜੋਸ਼ੀ, ਨੀਤੂ ਸ਼ਰਮਾ, ਸਰੋਜ ਬਾਬਰ, ਰਾਜ ਸਰੀਨ, ਮੀਨਾ ਸ਼ਰਮਾ, ਨੀਨਾ ਗਰਗ, ਸ਼ੀਤਲ ਸ਼ਰਮਾ, ਬੀਨਾ ਧੀਮਾਨ, ਸਰੋਜ ਗਰਗ, ਸੰਤੋਸ਼ ਸ਼ਰਮਾ, ਸਿਕੰਦਰਾ ਦੇਵੀ, ਡਾਕਟਰ ਰੈਨਾ, ਦਮਨਜੀਤ, ਅਮਰੀਕ ਸਿੰਘ, ਜੋਤੀ, ਜੀਵਨਾ ਦੇਵੀ, ਨਿਰਮਲਾ ਦੇਵੀ, ਕਰਤਾਰ ਕੌਰ, ਮਧੂ ਸ਼ਰਮਾ, ਸੁਰਿੰਦਰ ਕੌਰ, ਬੀਨਾ ਅਰੋੜਾ, ਪਿੰਕੀ ਸ਼ਰਮਾ, ਸ਼ਿਸ਼ਪਾਲ ਗਰਗ, ਸਤੀਸ਼ ਕੁਮਾਰ, ਪ੍ਰਧਾਨ ਸਿੰਘ, ਅਸ਼ਵਿਨੀ ਸ਼ਰਮਾ, ਪੰਕਜ ਕੁਮਾਰ, ਮਹਿੰਦਰ ਗੋਇਲ ਨੇ ਸਹਿਯੋਗ ਦਿੱਤਾ।
