ਭਗਵਾਨ ਮਹਾਰਿਸ਼ੀ ਵਾਲਮੀਕੀ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਪ੍ਰਭਾਤ ਫੇਰੀਆਂ ਦਾ ਆਯੋਜਨ

ਗੜਸ਼ੰਕਰ, 22 ਅਕਤੂਬਰ - ਭਗਵਾਨ ਮਹਾਰਿਸ਼ੀ ਬਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਅੱਜ ਇੱਥੋਂ ਦੇ ਮਹੱਲਾ ਜੋੜੀਆਂ ਤੋਂ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ, ਜਿਸ ਦਾ ਵੱਖ-ਵੱਖ ਮਹੱਲਿਆਂ ਵਿੱਚ ਨਿੱਘਾ ਸਵਾਗਤ ਕੀਤਾ ਗਿਆ।

ਗੜਸ਼ੰਕਰ, 22 ਅਕਤੂਬਰ - ਭਗਵਾਨ ਮਹਾਰਿਸ਼ੀ ਬਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਅੱਜ ਇੱਥੋਂ ਦੇ ਮਹੱਲਾ ਜੋੜੀਆਂ ਤੋਂ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ, ਜਿਸ ਦਾ  ਵੱਖ-ਵੱਖ ਮਹੱਲਿਆਂ ਵਿੱਚ ਨਿੱਘਾ ਸਵਾਗਤ ਕੀਤਾ ਗਿਆ।
ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਲੇਖ ਰਾਜ ਡਮਾਣਾ ਨੇ ਦੱਸਿਆ ਕਿ ਨਰੇਸ਼ ਕੁਮਾਰ ਭੱਟੀ, ਹੁਸਨ ਲਾਲ ਡਮਾਣਾ ਅਤੇ ਹੋਰ ਸੇਵਾਦਾਰਾਂ ਦੀ ਅਗਵਾਈ ਵਿੱਚ ਪੂਰੀ ਕਮੇਟੀ ਕੰਮ ਕਰ ਰਹੀ ਹੈ।
ਉਹਨਾਂ ਦੱਸਿਆ ਕਿ 27 ਅਕਤੂਬਰ ਨੂੰ ਜੋੜਿਆਂ ਮਹੱਲਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਪਰਿਕਰਮਾ ਕਰਦੇ ਹੋਏ ਮੁੜ ਸ਼ੁਰੂਆਤੀ ਅਸਥਾਨ ਤੇ ਪਹੁੰਚੇਗੀ। ਉਪਰੰਤ ਇਸ ਦੇ 28 ਅਕਤੂਬਰ ਨੂੰ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਰਾਤ ਨੂੰ ਵਿਸ਼ੇਸ ਸਮਾਗਮ ਮਹੱਲਾ ਜੋੜਿਆਂ ਵਿੱਚ ਕੀਤਾ ਜਾਵੇਗਾ।
ਪ੍ਰਭਾਵ ਫੇਰੀ ਦੌਰਾਨ ਹਾਜਰੀ ਲਗਵਾ ਰਹੀਆਂ ਸੰਗਤਾਂ।