
ਪਾਰਕ ਵਿੱਚ ਦਵਾਈ ਗੁਣ ਵਾਲੇ ਬੂਟੇ ਲਗਾਏ
ਐਸ ਏ ਐਸ ਨਗਰ, 17 ਅਕਤੂਬਰ- ਦੀ ਹਾਊਸ ਓਨਰਜ਼ ਸੁਸਾਇਟੀ (ਰਜਿ) ਫੇਜ਼ 5 ਐਸ ਏ ਐਸ ਨਗਰ ਵੱਲੋਂ ਪਾਰਕ ਵਾਲੀ ਸੁਸਾਇਟੀ (ਨਜ਼ਦੀਕ ਪੀ ਸੀ ਐਲ ਚੌਂਕ ਮੁਹਾਲੀ) ਵਿਖੇ ਦਵਾਈਆਂ ਦੇ ਬੂਟੇ ਲਗਾਏ ਗਏ।
ਐਸ ਏ ਐਸ ਨਗਰ, 17 ਅਕਤੂਬਰ- ਦੀ ਹਾਊਸ ਓਨਰਜ਼ ਸੁਸਾਇਟੀ (ਰਜਿ) ਫੇਜ਼ 5 ਐਸ ਏ ਐਸ ਨਗਰ ਵੱਲੋਂ ਪਾਰਕ ਵਾਲੀ ਸੁਸਾਇਟੀ (ਨਜ਼ਦੀਕ ਪੀ ਸੀ ਐਲ ਚੌਂਕ ਮੁਹਾਲੀ) ਵਿਖੇ ਦਵਾਈਆਂ ਦੇ ਬੂਟੇ ਲਗਾਏ ਗਏ। ਇਹਨਾਂ ਬੂਟਿਆਂ ਵਿੱਚ ਗੁੜਮਾਰ, ਇੰਸੂਲੀਨ, ਕੜ੍ਹੀ ਪਤਾ, ਨਿੰਮ ਵਗੈਰਾ ਹਨ ਜੋ ਕਿ ਸ਼ੂਗਰ ਦੇ ਮਰੀਜ਼ਾਂ ਵਾਸਤੇ ਲਾਹੇਵੰਦ ਹਨ।
ਸੁਸਾਇਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਡਾਕਟਰ ਮਨੋਹਰ ਲਾਲ, ਸਿਵਲ ਸਰਜ਼ਨ ਬਰਨਾਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਮੁਹਿੰਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਸੁਸਾਇਟੀ ਦੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਸੰਸਥਾਵਾਂ ਨੂੰ ਵੀ ਇਸ ਕੰਮ ਵਿੱਚ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸz ਗੁਰਮੀਤ ਸਿੰਘ ਸ਼ਿਆਣ ਅਤੇ ਹੋਰ ਮੈਂਬਰਾਂ ਨੇ ਪੂਰਨ ਸਹਿਯੋਗ ਦਿੱਤਾ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਜੈ ਸਿੰਘ ਸੈਭੰੀ ਅਤੇ ਅਹੁਦੇਦਾਰ ਰਾਜਿੰਦਰ ਸਿੰਘ, ਸੁਖਰਾਮ ਧੀਮਾਨ, ਪੀ ਡੀ ਵੱਧਵਾ, ਆਰ ਐਸ ਨੰਦਾ, ਮੇਵਾ ਸਿੰਘ, ਜਗਤਾਰ ਸਿੰਘ ਸਿੱਧੂ, ਬਲਬੀਰ ਸਿੰਘ ਅਤੇ ਯਾਦਵਿੰਦਰ ਸਿੰਘ ਕਪੂਰ ਵੀ ਹਾਜਿਰ ਸਨ।
