ਗਿਆਨ ਜੋਤੀ ਗਲੋਬਲ ਸਕੂਲ ਵਿੱਚ ਸੱਤਵੀਂ ਤੋਂ ਦਸਵੀਂ ਦੇ ਵਿਦਿਆਰਥੀਆਂ ਲਈ ਵਰਕਸ਼ਾਪ ਦਾ ਆਯੋਜਨ ਕੀਤਾ

ਐਸ ਏ ਐਸ ਨਗਰ,10 ਅਕਤੂਬਰ - ਗਿਆਨ ਜੋਤੀ ਗਲੋਬਲ ਸਕੂਲ, ਫ਼ੇਜ਼ 2 ਵੱਲੋਂ ਤਰਕ ਦੇ ਹੁਨਰ ਆਧਾਰਤ ਪ੍ਰਸ਼ਨਾਂ, ਕੋਡਿੰਗ ਅਤੇ ਡੀਕੋਡਿੰਗ ਤਕਨੀਕਾਂ ਅਤੇ ਗਣਿਤ ਦੇ ਕਾਰਜਾਂ ਨੂੰ ਹੱਲ ਕਰਨ ਦੇ ਸੁਝਾਵਾਂ ਬਾਰੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਐਸ ਏ ਐਸ ਨਗਰ,10 ਅਕਤੂਬਰ - ਗਿਆਨ ਜੋਤੀ ਗਲੋਬਲ ਸਕੂਲ, ਫ਼ੇਜ਼ 2 ਵੱਲੋਂ ਤਰਕ ਦੇ ਹੁਨਰ ਆਧਾਰਤ ਪ੍ਰਸ਼ਨਾਂ, ਕੋਡਿੰਗ ਅਤੇ ਡੀਕੋਡਿੰਗ ਤਕਨੀਕਾਂ ਅਤੇ ਗਣਿਤ ਦੇ ਕਾਰਜਾਂ ਨੂੰ ਹੱਲ ਕਰਨ ਦੇ ਸੁਝਾਵਾਂ ਬਾਰੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੌਰਾਨ ਮਾਹਿਰਾਂ ਦੁਆਰਾ ਵਿਦਿਆਰਥੀਆਂ ਤਕਨੀਕਾਂ ਸਿਖਾਈਆਂ ਗਈਆਂ।
ਸਕੂਲ ਦੇ ਪ੍ਰਿੰਸੀਪਲ ਗਿਆਨ ਜੋਤ ਕੌਰ ਨੇ ਕਿਹਾ ਕਿ ਇਹ ਸੈਸ਼ਨ ਮਾਨਸਿਕ ਯੋਗਤਾ ਅਤੇ ਤਰਕਸ਼ੀਲ ਰੀਜ਼ਨਿੰਗ ਤੇ ਆਧਾਰਿਤ ਪ੍ਰਸ਼ਨਾਂ ਅਤੇ ਪਹੇਲੀਆਂ ਦਾ ਇੱਕ ਸ਼ਾਨਦਾਰ ਮਿਸ਼ਰਨ ਸੀ। ਉਹਨਾਂ ਕਿਹਾ ਕਿ ਸਿੱਖਿਆ ਦੀਆਂ ਨਵੀਨਤਮ ਤਕਨੀਕਾਂ ਵਿਦਿਆਰਥੀਆਂ ਦੀ ਕੁਸ਼ਲਤਾ ਵਿਚ ਵਾਧਾ ਕਰਦੀਆਂ ਹਨ।