ਪੋਸਟਲ ਅਤੇ ਆਰ ਐਮ ਐਸ ਇੰਪਲਾਈਜ਼ ਕੋ ਆਪਰੇਟਿਵ ਬੈਂਕ ਦੀ ਚੋਣ ਵਿੱਚ ਅਪਨਾ ਪੈਨਲ ਦੀ ਜਿੱਤ ਪੰਜਾਬ ਤੋਂ 5, ਹਰਿਆਣਾ ਤੋਂ 3 ਅਤੇ ਦਿੱਲੀ ਤੋਂ 5 ਡਾਇਰੈਕਟਰ ਚੁਣੇ

ਐਸ ਏ ਐਸ ਨਗਰ, 10 ਅਕਤੂਬਰ - ਪੋਸਟਲ ਅਤੇ ਆਰ ਐਮ ਐਸ ਇੰਪਲਾਈਜ਼ ਕੋ ਆਪਰੇਟਿਵ ਬੈਂਕ ਦੀ ਚੋਣ ਦੌਰਾਨ ਡਾਇਰੈਕਟਰਾਂ ਦੀਆਂ 12 ਸੀਟਾਂ ਤੇ ਅਪਨਾ ਪੈਨਲ ਦੇ ਉਮੀਦਵਾਰ ਜੇਤੂ ਰਹੇ ਹਨ।

ਐਸ ਏ ਐਸ ਨਗਰ, 10 ਅਕਤੂਬਰ - ਪੋਸਟਲ ਅਤੇ ਆਰ ਐਮ ਐਸ ਇੰਪਲਾਈਜ਼ ਕੋ ਆਪਰੇਟਿਵ ਬੈਂਕ ਦੀ ਚੋਣ ਦੌਰਾਨ ਡਾਇਰੈਕਟਰਾਂ ਦੀਆਂ 12 ਸੀਟਾਂ ਤੇ ਅਪਨਾ ਪੈਨਲ ਦੇ ਉਮੀਦਵਾਰ ਜੇਤੂ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਨੈਸ਼ਨਲ ਯੂਨੀਅਨ ਆਫ ਪੋਸਟਲ ਇੰਪਲਾਈਜ਼ ਦੇ ਸਰਕਲ ਸਕੱਤਰ ਸz. ਬਲਜੀਤ ਸਿਘ ਨੇ ਦੱਸਿਆ ਕਿ 12 ਸੀਟਾਂ ਲਈ ਹੋਈ ਇਸ ਚੋਣ ਵਿੱਚ ਅਪਨਾ ਪੈਨਲ ਅਤੇ ਨਰੇਸ਼ ਪੈਨਲ ਵਲੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਸਨ। ਉਹਨਾਂ ਦੱਸਿਆ ਕਿ ਪੰਜਾਬ ਦੀਆਂ 5 ਸੀਟਾਂ ਲਈ ਚੰਡੀਗੜ੍ਹ ਤੋਂ ਮੀਨਾਕਸ਼ੀ ਨੂੰ 3770 ਵੋਟਾਂ ਮਿਲੀਆ ਜਦੋਂਕਿ ਉਹਨਾਂ ਦੇ ਵਿਰੋਧੀ ਨਰੇਸ਼ ਪੈਨਲ ਦੇ ਉਮੀਦਵਾਰ ਗੁਰਮੁਖ ਸਿੰਘ ਨੂੰ 3224 ਵੋਟਾਂ ਮਿਲੀਆ। ਜਲੰਧਰ ਤੋਂ ਅਪਨਾ ਪੈਨਲ ਦੇ ਧਰਮਪਾਲ ਨੂੰ 3713 ਅਤੇ ਨੇਸ਼ ਪੈਨਲਪ ਦੇ ਗਲੈਡਵਿਨ ਨੂੰ 3193 ਵੋਟਾਂ ਮਿਲੀਆ। ਅਮ੍ਰਿਤਸਰ ਤੋਂ ਅਪਨਾ ਪੈਨਲ ਦੇ ਲਖਵਿੰਦਰ ਪਾਲ ਸਿੰਘ ਨੂੰ 3823 ਵੋਟਾਂ ਹਾਸਿਲ ਹੋਈਆਂ ਜਦੋਂਕਿ ਉਹਨਾਂ ਦੇ ਮੁਕਾਬਲੇ ਨਰੇਸ਼ ਪੈਨਲ ਦੇ ਉਮੀਦਵਾਰ ਸੁਰੇਖਾ ਰਾਣੀ ਨੂੰ 3233 ਵੋਟਾਂ ਮਿਲੀਆਂ। ਇਸੇ ਤਰ੍ਹਾਂ ਪਟਿਆਲਾ ਤੋਂ ਅਪਨਾ ਪੈਨਲ ਦੇ ਵਿਨੋਦ ਸਲਗਾਨੀਆ ਨੂੰ 3746 ਅਤੇ ਨਰੇਸ਼ ਪੈਨਲ ਵਿਨੈ ਕੁਮਾਰ ਨੂੰ 3202 ਵੋਟਾਂ ਮਿਲੀਆ। ਲੁਧਿਆਣਾ ਤੋਂ ਅਪਨਾ ਪੈਨਲ ਦੇ ਰਵਿੰਦਰ ਸਿੰਘ ਨੂੰ 3799 ਅਤੇ ਨਰੇਸ਼ ਪੈਨਲ ਦੇ ਜਸਦੇਵ ਨੂੰ 3202 ਵੋਟਾਂ ਮਿਲੀਆ ਹਨ।
ਸz. ਬਲਜਿੰਦਰ ਸਿੰਘ ਰਾਏਪੁਰ ਕਲਾਂ ਨੇ ਦੱਸਿਆ ਕਿ ਇਸਤੋਂ ਇਲਾਵਾ ਹਰਿਆਣਾ ਦੀਆਂ ਸੀਟਾਂ ਤੇ ਅਪਨਾ ਪੈਨਲ ਦੇ ਜੋਰਾਵਰ ਸਿੰਘ, ਸਚਿਨ ਖਰਵ ਅਤੇ ਸੁਨੀਤਾ ਰਾਣੀ ਜੇਤੂ ਰਹੇਹਨ ਜਦੋਂਕਿ ਦਿੱਲੀ ਦੀਆਂ ਚਾਰ ਸੀਟਾਂ ਤੇ ਅਪਨਾ ਪੈਨਲ ਦੇ ਸੋਨੂੰ, ਸੰਦੀਪ ਗੁਲੀਆ, ਸੁਨੀਲ ਕੁਮਾਰ ਅਤੇ ਸੰਦੀਪ ਕੁਮਾਰ ਜੇਤੂ ਰਹੇ ਹਨ। ਉਹਨਾਂ ਦੱਸਿਆ ਕਿ ਇਹ ਡਾਇਰੈਕਟਰ 5 ਸਾਲਾਂ ਲਈ ਚੁਣੇ ਗਏ ਹਨ ਜਿਹਨਾਂ ਵਲੋਂ ਆਉਣ ਵਾਲੀ 15 ਅਕਤੂਬਰ ਨੂੰ ਚੇਅਰਮੈਨ ਦੀ ਚੋਣ ਕੀਤੀ ਜਾਵੇਗੀ।