ਨਸ਼ਿਆਂ ਦੀ ਰੋਕਥਾਮ ਵਿੱਚ ਵਿਦਿਆਰਥੀ ਦੇ ਸਕਦੇ ਹਨ ਅਹਿਮ ਯੋਗਦਾਨ : ਹਰਸਿਮਰਨ ਸਿੰਘ ਬੱਲ ਫੇਜ਼ 11 ਦੇ ਸਕੂਲ ਵਿੱਚ ਨਸ਼ਿਆਂ ਵਿਰੋਧੀ ਸੈਮੀਨਾਰ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 7 ਅਕਤੂਬਰ (ਸ.ਬ.) ਵਿਦਿਆਰਥੀ ਆਉਣ ਵਾਲੇ ਕੱਲ ਦਾ ਭਵਿੱਖ ਹਨ ਅਤੇ ਸਾਡੇ ਨੌਜਵਾਨ ਵਿਦਿਆਰਥੀ ਨਸ਼ਿਆਂ ਦੀ ਸਮੱਸਿਆ ਤੇ ਕਾਬੂ ਕਰਨ ਵਿੱਚ ਅਹਿਮ ਯੋਗਦਾਨ ਦੇ ਸਕਦੇ ਹਨ। ਇਹ ਗੱਲ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਫੇਜ਼ 11 ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਸਾਂਝ ਕੇਂਦਰ ਸਬ ਡਿਵੀਜਨ 2 ਵਲੋਂ ਨਸ਼ਿਆਂ ਦੀ ਸਮੱਸਿਆ ਤੇ ਕਾਬੂ ਕਰਨ ਅਤੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਆਯੋਜਿਤ ਇੱਕ ਸੈਮੀਨਰ ਦੌਰਾਨ ਆਖੀ। ਉਹਨਾਂ ਕਿਹਾ ਕਿ ਬੱਚੇ ਨਾ ਸਿਰਫ ਸੰਵੇਦਨਸ਼ੀਲ ਹਨ ਬਲਕਿ ਆਪਣੇ ਪਰਿਵਾਰਕ ਮੈਂਬਰਾਂ ਤੇ ਦਬਾਓ ਪਾ ਕੇ ਉਹਨਾਂ ਦੀ ਨਸ਼ਿਆਂ ਦੀ ਆਦਤ ਖਤਮ ਕਰਵਾ ਸਕਦੇ ਹਨ।

ਸਾਂਝ ਕੇਂਦਰ ਦੇ ਬੁਲਾਰੇ ਨੇ ਦੱਸਿਆ ਕਿ ਯੁਵਾ ਸਾਂਝ ਪ੍ਰੋਗਰਾਮ ਤਹਿਤ ਕਰਵਾਏ ਗਏ ਇਸ ਸੈਮੀਨਰ ਦੌਰਾਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਫੇਜ਼ 11 ਮੁਹਾਲੀ ਦੇ ਪ੍ਰਿੰਸੀਪਲ ਸ੍ਰੀਮਤੀ ਵੀਰਪਾਲ ਕੌਰ, ਸਾਂਝ ਕਮੇਟੀ ਮੈਂਬਰ ਸੁਖਦੇਵ ਸਿੰਘ ਵਾਲੀਆ, ਟ੍ਰੈਫਿਕ ਐਜੁਕੇਸ਼ਨ ਸੈਲ ਦੇ ਇੰਚਾਰਜ ਏ ਐਸ ਆਈ ਜਨਕ ਰਾਜ ਅਤੇ ਯੁਵਾ ਸਾਂਝ ਕਮੇਟੀ ਮੈਂਬਰ ਰਿਟਾਰਡ ਇੰਸ: ਰਣਜੀਤ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸੈਮੀਨਾਰ ਦੌਰਾਨ ਸਕੂਲ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਕੇ ਦੇਸ਼ ਦੀ ਸੇਵਾ ਕਰਨ ਬਾਰੇ, ਉਚ ਵਿਦਿਆ ਹਾਸਲ ਕਰਕੇ ਅਲਗ-ਅਲਗ ਖੇਤਰਾਂ ਵਿੱਚ ਤਰੱਕੀ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਤਰੱਕੀ ਲਈ ਕੰਮ ਕਰਨ ਦੀ ਸੰਹੁ ਵੀ ਚੁਕਵਾਈ ਗਈ। ਪ੍ਰੋਗਰਾਮ ਵਿਚ ਸਕੂਲ ਸਟਾਫ ਦੇ ਨਾਲ ਸਬ ਡਵਿਜਨ ਸਾਂਝ ਕੇਂਦਰ ਸਿਟੀ 2 ਇੰਚਾਰਜ ਥਾਣੇਦਾਰ ਪਲਵਿੰਦਰ ਸਿੰਘ ਅਤੇ ਸਟਾਫ ਏ ਐਸ ਆਈ ਰਾਜੀਵ ਕੁਮਾਰ, ਗੁਰਵੀਰ ਕੌਰ, ਗੁਰਨੇਕ ਸਿੰਘ, ਹਰਜੋਤ ਸਿੰਘ ਵੀ ਹਾਜ਼ਰ ਸਨ।