ਇਕਜੋਤ ਪਾਲ ਸਿੰਘ ਨੇ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ

ਐਸ ਏ ਐਸ ਨਗਰ, 23 ਸਤੰਬਰ- ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਪ੍ਰਧਾਨ ਇਕਜੋਤ ਪਾਲ ਸਿੰਘ ਵੱਲੋਂ ਇੱਥੇ ਆਯੋਜਿਤ ਇੱਕ ਸਮਾਗਮ ਦੌਰਾਨ ਆਪਣਾ ਅਹੁਦਾ ਸੰਭਾਲ ਲਿਆ ਗਿਆ। ਸਮਾਗਮ ਦਾ ਉਦਘਾਟਨ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਕੀਤਾ ਗਿਆ।

ਐਸ ਏ ਐਸ ਨਗਰ, 23 ਸਤੰਬਰ- ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਪ੍ਰਧਾਨ ਇਕਜੋਤ ਪਾਲ ਸਿੰਘ ਵੱਲੋਂ ਇੱਥੇ ਆਯੋਜਿਤ ਇੱਕ ਸਮਾਗਮ ਦੌਰਾਨ ਆਪਣਾ ਅਹੁਦਾ ਸੰਭਾਲ ਲਿਆ ਗਿਆ। ਸਮਾਗਮ ਦਾ ਉਦਘਾਟਨ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਕੀਤਾ ਗਿਆ। 
ਉਹਨਾਂ ਲਾਇਨਜ਼ ਕਲੱਬ ਵੱਲੋਂ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਸਮਾਜਿਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜ ਹਮੇਸ਼ਾ ਲੋੜਵੰਦਾਂ ਨੂੰ ਰਾਹਤ ਪਹੁੰਚਾਉਂਦੇ ਹਨ। 
ਉਹਨਾਂ ਕਿਹਾ ਕਿ ਉਹ ਕਲੱਬ ਦੇ ਜ਼ਿਲ੍ਹਾ 321-2ਏ ਦੇ ਜ਼ਿਲ੍ਹਾ ਗਵਰਨਰ, ਦਿਨੇਸ਼ ਬੱਤਰਾ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ। ਇਸ ਮੌਕੇ ਉਹਨਾਂ ਕਲੱਬ ਦੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ, ਤਾਂ ਜੋ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਜਾ ਸਕੇ ਜਿੱਥੇ ਮਦਦ ਦੀ ਸਭ ਤੋਂ ਵੱਧ ਲੋੜ ਹੈ। 
ਉਹਨਾਂ ਮੁਹਾਲੀ ਦੇ ਇੱਕ ਚੌਂਕ ਨੂੰ ਲਾਇਨਜ਼ ਕਲੱਬ ਨੂੰ ਸਮਰਪਿਤ ਕਰਨ ਦੇ ਵਿਚਾਰ ਦੀ ਪੜਚੋਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਰਮਨ ਕੁਮਾਰ ਅਤੇ ਅਮਰਜੀਤ ਸਿੰਘ ਸਿੱਧੂ ਨੂੰ ਕ੍ਰਮਵਾਰ ਸਕੱਤਰ ਅਤੇ ਖਜ਼ਾਨਚੀ ਵਜੋਂ ਵੀ ਨਿਯੁਕਤ ਕੀਤਾ ਗਿਆ।