ਭਾਈ ਘਨਈਆ ਜੀ ਨੂੰ ਸਮਰਪਿਤ ਮਲਮ ਡੇਬੀ ਬਖਸ਼ੀਸ਼ ਦਿਵਸ ਸੰਬੰਧੀ ਸਮਾਗਮ ਭਲਕੇ
ਐਸ ਏ ਐਸ ਨਗਰ, 23 ਸਤੰਬਰ- ਭਾਈ ਘਨਈਆ ਜੀ ਸੇਵਕ ਜਥਾ ਮੁਹਾਲੀ ਵੱਲੋਂ ਭਾਈ ਘਨਈਆ ਜੀ ਨੂੰ ਸਮਰਪਿਤ ਮਲਮ ਡੇਬੀ ਬਖਸ਼ੀਸ਼ ਦਿਵਸ 24 ਸਤੰਬਰ ਨੂੰ ਗੁਰਦੁਆਰਾ ਸਾਚਾ ਧਨ ਸਾਹਿਬ, ਫੇਜ਼ 3ਬੀ 1 ਵਿਖੇ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਭਜਨ ਸਿੰਘ ਨੇ ਦੱਸਿਆ ਕਿ ਸੇਵਕ ਜਥੇ ਵੱਲੋਂ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਭਾਈ ਘਨਈਆ ਜੀ ਨੂੰ ਸਮਰਪਿਤ ਮਲਮ ਡੇਬੀ ਬਖਸ਼ੀਸ਼ ਦਿਵਸ ਮਨਾਇਆ ਜਾਂਦਾ ਹੈ।

ਇਸ ਸਾਲ ਇਹ ਸਮਾਗਮ 24 ਸਤੰਬਰ ਨੂੰ ਮਨਾਇਆ ਜਾਵੇਗਾ। ਜਿਸ ਵਿੱਚ ਬਾਲ ਫੁਲਵਾੜੀ ਜਥਾ ਮੁਹਾਲੀ, ਗਿਆਨੀ ਚਰਨਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਅੰਬ ਸਾਹਿਬ, ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।