ਪੰਜਾਬੀ ਫਿਲਮ ਕਾਲ ਕੋਠੜੀ ਦਾ ਪੋਸਟਰ ਰਿਲੀਜ਼

ਚੰਡੀਗੜ੍ਹ, 22 ਸਤੰਬਰ- ਸਾਰਥੀ ਸਿਨੇ ਪ੍ਰੋਡਕਸ਼ਨ ਦੀ ਪਹਿਲੀ ਪੰਜਾਬੀ ਕ੍ਰਾਈਮ ਥ੍ਰਿਲਰ ਫਿਲਮ ਕਾਲ ਕੋਠੜੀ ਦਾ ਪੋਸਟਰ ਇੱਥੇ ਪੰਜਾਬੀ ਲਘੂ ਫਿਲਮ ਫੈਸਟੀਵਲ ਦੌਰਾਨ ਚੰਡੀਗੜ੍ਹ ਦੇ ਕਲਾ ਭਵਨ ਵਿਖੇ ਲਾਂਚ ਕੀਤਾ ਗਿਆ। ਪ੍ਰੋਗਰਾਮ ਵਿੱਚ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਬਾਲ ਮੁਕੰਦ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਉਹਨਾਂ ਆਸ ਪ੍ਰਗਟ ਕੀਤੀ ਕਿ ਅਜਿਹੀਆਂ ਫਿਲਮਾਂ ਪੰਜਾਬੀ ਸਿਨੇਮੇ ਦਾ ਭਵਿੱਖ ਤੈਅ ਕਰਨਗੀਆਂ ਅਤੇ ਸਿਨੇਮੇ ਵਿੱਚ ਐਕਸ਼ਨ ਅਤੇ ਥ੍ਰਿਲਰ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੀਆਂ। 
ਇਸ ਦੌਰਾਨ ਪਾਲੀਵੁੱਡ ਦੀਆਂ ਵੱਡੀਆਂ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਜਦੋਂ ਕਿ ਫਿਲਮ ਦੀ ਸਟਾਰ ਕਾਸਟ ਵੀ ਮੌਕੇ ’ਤੇ ਮੌਜੂਦ ਰਹੀ। ਫਿਲਮ ਦੇ ਮੁੱਖ ਅਦਾਕਾਰ, ਨਗਿੰਦਰ ਗੱਖੜ, ਗੁਰਿੰਦਰ ਮਖਨਾ, ਅਰਸ਼ ਹੁੰਦਲ ਅਤੇ ਡੇਵੀ ਸਿੰਘ, ਪੋਸਟਰ ਲਾਂਚ ਸਮੇਂ ਮੌਜੂਦ ਸਨ। ਨਿਰਮਾਤਾ ਅੰਗਦ ਸਚਦੇਵਾ ਨੇ ਕਿਹਾ ਕਿ ਕਾਲ ਕੋਠੜੀ ਉਹਨਾਂ ਲਈ ਬਹੁਤ ਅਨੋਖਾ ਅਨੁਭਵ ਹੈ, ਜਿੱਥੇ ਫਿਲਮ ਵਿੱਚ ਕੈਦੀਆਂ ਦਾ ਇੱਕ ਵਿਲੱਖਣ ਰੋਲ ਸਭ ਨੂੰ ਹੈਰਾਨ ਕਰ ਦੇਵੇਗਾ।
 ਦੂਜੇ ਪਾਸੇ ਫਲੈਸ਼ਬੈਕ ਵਾਲਾ ਹਿੱਸਾ ਭਾਵੁਕ ਕਰਨ ਵਾਲਾ ਹੋਵੇਗਾ। ਨਿਰਦੇਸ਼ਕ ਦੇਵੀ ਸ਼ਰਮਾ ਨੇ ਕਿਹਾ ਕਿ ਕਹਾਣੀ ਸਸਪੈਂਸ, ਡਰਾਮਾ ਅਤੇ ਯਥਾਰਥਵਾਦ ਨਾਲ ਬੁਣੀ ਗਈ ਹੈ, ਅਤੇ ਇਹ ਫਿਲਮ ਪੰਜਾਬੀ ਸਿਨੇਮਾ ਵਿੱਚ ਅਪਰਾਧ ਥ੍ਰਿਲਰ ਦੇ ਮਿਆਰ ਨੂੰ ਹੋਰ ਉੱਚਾ ਕਰੇਗੀ।