ਸਤਿਗੁਰੂ ਨਿਰੰਜਨ ਦਾਸ ਟਰੱਸਟ ਪਿੰਡ ਜੰਡੋਲੀ ਵੱਲੋਂ ਖੂਨਦਾਨ ਕੈਂਪ 10 ਨੂੰ

ਮਾਹਿਲਪੁਰ, (29 ਨਵੰਬਰ) ਸਤਿਗੁਰੂ ਨਿਰੰਜਣ ਦਾਸ ਟਰੱਸਟ ਪਿੰਡ ਜੰਡੋਲੀ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ ਨਿਰਵਾਣੁ ਦਿਵਸ ਨੂੰ ਸਮਰਪਿਤ 6ਵਾਂ ਖੂਨਦਾਨ ਕੈਂਪ 10 ਦਸੰਬਰ ਦਿਨ ਐਤਵਾਰ ਨੂੰ ਪਿੰਡ ਜੰਡੋਲੀ ਵਿਖੇ ਸਾਹਿਲ ਲਬੋਰਟਰੀ ਵਿਖੇ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ।

* ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰੀ ਨਿਰਵਾਣੁ ਦਿਵਸ ਨੂੰ ਸਮਰਪਿਤ ਲਗਾਇਆ ਜਾ ਰਿਹਾ ਹੈ ਇਹ ਖੂਨਦਾਨ ਕੈਂਪ*
ਮਾਹਿਲਪੁਰ, (29 ਨਵੰਬਰ) ਸਤਿਗੁਰੂ ਨਿਰੰਜਣ ਦਾਸ ਟਰੱਸਟ ਪਿੰਡ ਜੰਡੋਲੀ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ ਨਿਰਵਾਣੁ ਦਿਵਸ ਨੂੰ ਸਮਰਪਿਤ 6ਵਾਂ ਖੂਨਦਾਨ ਕੈਂਪ 10 ਦਸੰਬਰ ਦਿਨ ਐਤਵਾਰ ਨੂੰ ਪਿੰਡ ਜੰਡੋਲੀ ਵਿਖੇ ਸਾਹਿਲ ਲਬੋਰਟਰੀ ਵਿਖੇ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਕੁਲਵਿੰਦਰ ਸਿੰਘ ਜੰਡੋਲੀ ਨੇ ਦੱਸਿਆ ਕਿ ਖੂਨਦਾਨ ਇੱਕ ਮਹਾਂਦਾਨ ਹੈl ਲੋੜ ਵੇਲੇ ਕਿਸੇ ਜਰੂਰਤਮੰਦ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈl ਉਹਨਾਂ ਕਿਹਾ ਕਿ ਸਤਿਗੁਰੂ ਨਿਰੰਜਨ ਦਾਸ ਟਰੱਸਟ ਜੰਡੋਲੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਾਥੀਆਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨl ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਗਮ ਕਰਨ ਦਾ ਮੁੱਖ ਮਨੋਰਥ ਜਿੱਥੇ ਸਮਾਜ ਭਲਾਈ ਦੇ ਕਾਰਜ ਕਰਨ ਪ੍ਰਤੀ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਹੈ, ਉਸ ਦੇ ਨਾਲ ਹੀ ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਨੂੰ ਘਰ ਘਰ ਤੱਕ ਪਹੁੰਚਾਉਣਾ ਵੀ ਹੈ l