ਸਤਨੋਰ ਵਿਖੇ ਮਜ਼ਦੂਰ ਵਿਰੁੱਧ ਮਾਨ ਸਰਕਾਰ ਵੱਲੋ ਪਾਸ ਕੀਤੇ ਕਾਨੂਨਾ ਵਿਰੁੱਧ ਮਾਨ ਸਰਕਾਰ ਦਾ ਪੁਤਲਾ ਫੂਕਿਆ
ਗੜਸ਼ੰਕਰ- ਅਜ ਸਤਨੋਰ ਵਿਖੇ ਮਜ਼ਦੂਰ ਵਿਰੁਧ ਮਾਨ ਸਰਕਾਰ ਵਲੋ ਪਾਸ ਕੀਤੇ ਕਾਨੂੰਨਾ ਵਿਰੁਧ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੋਕੇ ਸੀਟੂ ਪੰਜਾਬ ਦੇ ਮੀਤ ਪ੍ਧਾਨ ਮਹਿੰਦਰ ਕੁਮਾਰ ਬੱਡੋਆਣ ਗੁਰਬਖਸ਼ ਕੋਰ ਬਲਦੇਵ ਰਾਜ ਨੀਲਮ ਬੱਡੋਆਣ ਨੇ ਕਿਹਾ ਮੋਦੀ ਅਤੇ ਭਗਵੰਤ ਮਾਨ ਦੀਆ ਨੀਤੀਆ ਵਿੱਚ ਕੋਈ ਫਰਕ ਨਹੀ ਦੋਨਾ ਸਰਕਾਰਾ ਦੀਆ ਨੀਤੀਆ ਮਜ਼ਦੂਰਾ ਮੁਲਾਜਮਾ ਕਿਸਾਨਾ ਵਿਰੋਧੀ ਹਨ।

ਜਿਸ ਅਦਾਰੇ ਅੰਦਰ ਇੱਕ ਤੋ ਲੈ ਕੇ 20 ਮਜ਼ਦੂਰਾ ਤੱਕ ਕੰਮ ਕਰਦੇ ਹਨ ਉਥੇ ਕੋਈ ਵੀ ਕਿਰਤ ਕਾਨੂੰਨ ਲਾਗੂ ਨਹੀ ਹੋਵੇਗਾ। ਇਸ ਦਾ ਮਤਲਬ ਜੰਗਲ ਰਾਜ ਹੋਵੇਗਾ। ਆਗੂਆ ਨੇ ਕਿਹਾ ਜਿੱਥੇ ਅੱਜ ਮਾਨ ਸਰਕਾਰ ਦਾ ਪੁਤਲਾ ਫੂਕਿਆ ਇਸੇ ਤਰਾ 9 ਜੁਲਾਈ ਨੂੰ ਹੋ ਰਹੀ ਦੇਸ਼ ਪੱਧਰੀ ਹੜਤਾਲ ਦੋਨਾ ਸਰਕਾਰਾ ਦੀਆ ਜੜਾ ਹਿਲਾ ਦੇਵੇਗੀ ਅਤੇ ਇਸ ਤੋ ਬਾਅਦ ਵੀ ਇਹਨਾ ਸਰਕਾਰਾ ਦੀਆ ਮਜ਼ਦੂਰਾ ਮੁਲਾਜ਼ਮਾ ਕਿਸਾਨਾ ਵਿਰੋਧੀ ਨੀਤੀਆ ਵਿਰੁਧ ਸ਼ੰਘਰਸ਼ ਤਿੱਖੇ ਕੀਤੇ ਜਾਣਗੇ।
ਇਸ ਮੋਕੇ ਬਖਸ਼ੀਸ਼ ਕੋਰ ਪਰਮੋਦ ਰੇਸ਼ਮ ਕੋਰ ਛਿੰਦੋ ਬੇਬੀ ਸੁਨੀਤਾ ਰਾਣੀ ਪੂਜਾ ਸ਼ਨੀ ਨੇ ਵੀ ਸਬੋਧਨ ਕੀਤਾ