ਬੀ ਐਸ ਐਫ ਨੇ ਅਟਾਰੀ- ਵਾਗਾ ਰੀਟਰੀਟ ਦਾ ਸਮਾਂ ਬਦਲਿਆ

ਅੰਮ੍ਰਿਤਸਰ, 16 ਸਤੰਬਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਰੀਟਰੀਟ ਸਮਾਰੋਹ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿੱਚ ਬਦਲਾਅ ਕਾਰਨ ਅਟਾਰੀ-ਵਾਹਗਾ ਸਰਹੱਦ ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਰੀਟਰੀਟ ਸੈਰੇਮਨੀ ਸ਼ਾਮ ਸਾਢੇ ਪੰਜ ਤੋਂ ਛੇ ਵਜੇ ਤੱਕ ਹੋਵੇਗੀ। ਇਸ ਤੋਂ ਪਹਿਲਾਂ ਇਹ ਸ਼ਾਮ ਛੇ ਵਜੇ ਤੋਂ ਸਾਢੇ ਛੇ ਵਜੇ ਤੱਕ ਹੁੰਦੀ ਸੀ।

ਜ਼ਿਕਰਯੋਗ ਹੈ ਕਿ ਸੀਮਾ ਸੁਰੱਖਿਆ ਬਲ ਸਮੇਂ-ਸਮੇਂ ਸਰਦੀ ਤੇ ਗਰਮੀ ਦਾ ਮੌਸਮ ਦੇਖ ਕੇ ਇਹ ਤਬਦੀਲੀ ਕਰਦੀ ਹੈ। ਹੁਣ ਮੌਸਮ ਵਿੱਚ ਬਦਲਾਅ ਸ਼ੁਰੂ ਹੋ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਰੀਟਰੀਟ ਸੈਰੇਮਨੀ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਇਹ ਜਾਣਕਾਰੀ ਪ੍ਰੋਟੋਕਾਲ ਅਫਸਰ ਅਰੁਣ ਮਾਹਲ ਨੇ ਦਿੱਤੀ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਦੇਸ਼ ਵਿਚ ਤਿੰਨ ਥਾਵਾਂ ਤੇ ਰੀਟਰੀਟ ਸੈਰੇਮਨੀ ਹੁੰਦੀ ਹੈ, ਜਿਸ ਵਿਚ ਪਾਕਿਸਤਾਨ ਰੇਂਜਰਾਂ ਦੇ ਨਾਲ ਭਾਰਤ ਦੇ ਸੀਮਾ ਸੁਰੱਖਿਆ ਬਲ ਦੇ ਜਵਾਨ ਹਿੱਸਾ ਲੈਂਦੇ ਹਨ। ਇਸ ਰੀਟਰੀਟ ਸਮਾਰੋਹ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚਦੇ ਹਨ। ਕਰੀਬ 40 ਮਿੰਟ ਤੱਕ ਚੱਲਣ ਵਾਲੇ ਇਸ ਰਿਟਰੀਟ ਸਮਾਰੋਹ ਦੌਰਾਨ ਪੂਰਾ ਮਾਹੌਲ ਦੇਸ਼ ਭਗਤੀ ਨਾਲ ਭਰ ਜਾਂਦਾ ਹੈ।