
ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਨੇ ਲਗਾਇਆ ਬੂਟਿਆਂ ਦਾ ਲੰਗਰ
ਨਵਾਂਸ਼ਹਿਰ- ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਵੱਲੋਂ ਵਾਤਾਵਰਨ ਸੰਭਾਲ ਲਈ ਪਿਛਲੇ 9 ਸਾਲਾਂ ਤੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਉਸੀ ਸੇਵਾ ਨੂੰ ਅੱਗੇ ਵਧਾਉਂਦੇ ਹੋਏ ਸੁਸਾਇਟੀ ਵੱਲੋਂ ਚੰਡੀਗੜ੍ਹ ਚੌਂਕ ਨਵਾਂ ਸ਼ਹਿਰ ਵਿਖੇ ਬੂਟਿਆਂ ਦਾ ਲੰਗਰ ਲਗਾਇਆ ਗਿਆ ।
ਨਵਾਂਸ਼ਹਿਰ- ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਵੱਲੋਂ ਵਾਤਾਵਰਨ ਸੰਭਾਲ ਲਈ ਪਿਛਲੇ 9 ਸਾਲਾਂ ਤੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਉਸੀ ਸੇਵਾ ਨੂੰ ਅੱਗੇ ਵਧਾਉਂਦੇ ਹੋਏ ਸੁਸਾਇਟੀ ਵੱਲੋਂ ਚੰਡੀਗੜ੍ਹ ਚੌਂਕ ਨਵਾਂ ਸ਼ਹਿਰ ਵਿਖੇ ਬੂਟਿਆਂ ਦਾ ਲੰਗਰ ਲਗਾਇਆ ਗਿਆ ।
ਇਸ ਮੌਕੇ ਸੁਸਾਇਟੀ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਅਤੇ ਅਮਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਸੋਸਾਇਟੀ ਵੱਲੋਂ ਚੰਡੀਗੜ੍ਹ ਚੌਂਕ ਨਵਾਂ ਸ਼ਹਿਰ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟਿਆਂ ਦਾ ਲੰਗਰ ਲਗਾਇਆ ਗਿਆ ।
ਇਸ ਮੌਕੇ ਤੁਲਸੀ, ਮੋਰਿੰਗਾ, ਨਿੰਮ ਵਰਗੇ ਮੈਡੀਸਨ ਪਲਾਂਟ ਦੇ ਨਾਲ ਫੁੱਲਾਂ, ਫਲਾਂ, ਤੇ ਛਾਂਦਾਰ ਦੇ ਕਰੀਬ 1000 ਬੂਟੇ ਵੰਡੇ ਗਏ । ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਡੀ. ਐਸ. ਪੀ. ਨਵਾਂ ਸ਼ਹਿਰ ਸ੍ਰੀ ਰਾਜ ਕੁਮਾਰ ਜੀ ਨੇ ਬੂਟੇ ਵੰਡਣ ਦੀ ਸ਼ੁਰੂਆਤ ਕੀਤੀ ਉਹਨਾਂ ਇਸ ਮੌਕੇ ਤੇ ਸੁਸਾਇਟੀ ਵੱਲੋਂ ਵਾਤਾਵਰਣ ਸੰਭਾਲ ਲਈ ਇਸ ਤਰ੍ਹਾਂ ਦੇ ਕੀਤੇ ਜਾ ਰਹੇ ਨੇਕ ਕਾਰਜਾਂ ਦੀ ਸਲਾਗਾ ਕੀਤੀ ।
ਉਹਨਾਂ ਕਿਹਾ ਸੁਸਾਇਟੀ ਵੱਲੋਂ ਨਵਾਂਸ਼ਹਿਰ ਦੇ ਡਿਵਾਈਡਰ ਤੇ ਬੂਟੇ ਲਗਾਕੇ ਸ਼ਹਿਰ ਨੂੰ ਹਰਾ ਭਰਾ ਕਰਕੇ ਸ਼ਹਿਰ ਵਾਸੀਆਂ ਨੂੰ ਬਹੁਤ ਵੱਡੀ ਸੋਗਾਤ ਦਿੱਤੀ ਹੈ । ਨਾਲ-ਨਾਲ ਸੁਸਾਇਟੀ ਸੇਵਾਦਾਰਾਂ ਵੱਲੋਂ ਹਰ ਰੋਜ਼ ਇਹਨਾਂ ਬੂਟਿਆਂ ਦੀ ਸ਼ੰਭਾਲ ਵੀ ਕੀਤੀ ਜ਼ਾਂਦੀ ਹੈ ।ਇਸ ਮੌਕੇ ਪਰਵਿੰਦਰ ਬੱਤਰਾ, ਅੰਕੁਸ਼ ਨਿਝਾਵਨ, ਸ਼ਹੀਦ ਭਗਤ ਸਿੰਘ ਨਗਰ ਦਿਹਾਤੀ ਤੋਂ ਸੁਖਦੀਪ ਸਿੰਘ ਸੁਕਾਰ, ਹਰਪ੍ਰੀਤ ਸਿੰਘ ਖੈਰਾ, ਪੰਕਜ ਕਪੂਰ (ਕਪੂਰ ਇਲੈਕਟ੍ਰੋਨਿਕ) ਨੇ ਵੀ ਸੰਗਤਾ ਨੂੰ ਬੂਟੇ ਵੰਡਣ ਵਿੱਚ ਸਹਿਯੋਗ ਦਿੱਤਾ ।
ਇਸ ਮੌਕੇ ਪ੍ਰਿਤਪਾਲ ਸਿੰਘ ਹਵੇਲੀ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਸਿਆਣ, ਜਸਕਰਨ ਸਿੰਘ, ਆਜ਼ਾਦ, ਹਰਪ੍ਰਤ ਸਿੰਘ ਹੈਪੀ, ਜਤਿੰਦਰ ਸਿੰਘ, ਇੰਦਰਜੀਤ ਸਿੰਘ, ਕੁਲਵਿੰਦਰ ਸਿੰਘ ਮਾਨ, ਰਾਜਵੰਸ਼ ਸਿੰਘ ਬੇਦੀ, ਮਨਜੀਤ ਸਿੰਘ ਗ੍ਰੰਥੀ ਗੁਰਦੁਆਰਾ ਸਿੰਘ ਸਭਾ, ਕਰਨਦੀਪ ਸਿੰਘ, ਹਰਮਨਜੀਤ ਸਿੰਘ ਆਦਿ ਹਾਜ਼ਰ ਸਨ ।
