ਥਾਣਾ ਸਦਰ ਕੁਰਾਲੀ ਵਲੋਂ 10 ਸਾਲ ਤੋਂ ਭਗੌੜਾ ਚੱਲ ਰਿਹਾ ਦੋਸ਼ੀ ਕਾਬੂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਅਗਸਤ: ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਵੱਲੋਂ ਲੰਬੇ ਸਮੇਂ ਤੋਂ ਭਗੌੜੇ ਚੱਲ ਰਹੇ ਪੀ.ਓਜ਼ ਨੂੰ ਕਾਬੂ ਕਰਨ ਸਬੰਧੀ ਜਾਰ ਹਦਾਇਤਾਂ ਦੀ ਪਾਲਣਾ ਵਿੱਚ ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਦਿਹਾਤੀ) ਜ਼ਿਲ੍ਹਾ ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਸਦਰ ਕੁਰਾਲੀ ਵੱਲੋਂ ਇੱਕ ਮੁੱਕਦਮੇ ਚ ਲੋੜੀਂਦੇ ਦੋਸ਼ੀ ਨੂੰ ਭਗੌੜਾ ਕਰਾਰ ਦਿੱਤੇ ਜਾਣ ਦੇ 10 ਸਾਲ ਬਾਅਦ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਹ ਜਾਣਕਾਰੀ ਦਿੰਦਿਆਂ ਮੋਹਿਤ ਕੁਮਾਰ ਅਗਰਵਾਲ, ਕਪਤਾਨ ਪੁਲਿਸ ਸਬ ਡਵੀਜ਼ਨ ਖਰੜ-2 (ਮੁੱਲਾਂਪੁਰ), ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਦੱਸਿਆ ਇੰਸਪੈਕਟਰ ਨਵਦੀਪ ਸ਼ਰਮਾ ਮੁੱਖ ਅਫਸਰ ਥਾਣਾ ਸਦਰ ਕੁਰਾਲੀ ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਅਗਵਾਈ ਵਿਚ ਭਗੌੜਿਆ ਨੂੰ ਕਾਬੂ ਕਰਨ ਸਬੰਧੀ ਗਠਿਤ ਸਪੈਸ਼ਲ ਟੀਮ ਦੇ ਏ.ਐਸ.ਆਈ. ਤਿਲਕ ਰਾਜ ਸਮੇਤ ਹੌਲਦਾਰ ਗੁਰਪ੍ਰੀਤ ਸਿੰਘ ਅਤੇ ਸੀਨੀਆਰ ਸਿਪਾਹੀ ਗੁਰਿੰਦਰ ਸਿੰਘ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਮੁਕੱਦਮਾ ਨੰਬਰ 103, ਮਿਤੀ 12-07-2011 ਅ/ਧ 379 ਆਈ.ਪੀ.ਸੀ. ਥਾਣਾ ਕੁਰਾਲੀ, ਜਿਲ੍ਹਾ ਮੋਹਾਲੀ ਵਿੱਚ 10 ਸਾਲਾਂ ਤੋ ਇਕ ਭਗੌੜਾ ਦੋਸ਼ੀ ਅਮਨਦੀਪ ਸਿੰਘ ਉਰਫ ਬੰਟੀ ਪੁੱਤਰ ਸ਼ਾਮ ਲਾਲ ਵਾਸੀ ਪਿੰਡ ਤਿਉੜ ਥਾਣਾ ਸਦਰ ਖਰੜ, ਜਿਲਾ ਮੋਹਾਲੀ ਨੂੰ ਮਿਤੀ 18-08-2025 ਨੂੰ ਕਾਬੂ ਕੀਤਾ ਗਿਆ ਹੈ।
ਦੋਸ਼ੀ/ਭਗੌੜੇ ਦੇ ਖਿਲਾਫ ਥਾਣਾ ਸਿਟੀ ਰੂਪਨਗਰ ਵਿਖੇ ਮੁਕੱਦਮਾ ਨੰਬਰ 145 ਮਿਤੀ 24-08-2016 ਅ/ਧ 224 ਆਈ.ਪੀ.ਸੀ. ਦਰਜ ਰਜਿਸਟਰ ਹੈ, ਜਿਸ ਵਿਚ ਵੀ ਦੋਸ਼ੀ ਹੁਣ ਤੱਕ ਭਗੌੜਾ ਚਲਿਆ ਆ ਰਿਹਾ ਸੀ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।