ਕਿਰਤੀ ਕਿਸਾਨ ਯੂਨੀਅਨ ਨੇ ਔੜ ਚ ਕੀਤੀਆਂ ਅਹਿਮ ਵਿਚਾਰਾਂ

ਨਵਾਂਸ਼ਹਿਰ, 16 ਅਗਸਤ- ਅੱਜ ਪਿੰਡ ਸਕੋਹਪੁਰ ਵਿੱਚ ਕਿਰਤੀ ਕਿਸਾਨ ਯੂਨੀਅਨ ਏਰੀਆ ਔੜ ਦੀ ਮੀਟਿੰਗ ਇਲਾਕਾ ਪ੍ਰਧਾਨ ਸੁਰਿੰਦਰ ਸਿੰਘ ਮਹਿਰਮਪੁਰ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆ ਸੁਰਿੰਦਰ ਸਿੰਘ ਮਹਿਰਮਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਨੀਤੀ ਰੱਦ ਕਰ ਦਿੱਤੀ ਗਈ ਹੈ।

 ਪਰ ਹਾਲ ਦੀ ਘੜੀ ਸੰਯੁਕਤ ਕਿਸਾਨ ਮੋਰਚੇ ਨੇ 24 ਅਗਸਤ ਦੀ ਸਮਰਾਲਾ ਵਿਖੇ ਹੋਣ ਵਾਲੀ ਰੈਲੀ ਕਰਨ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਜਿੰਨਾ ਚਿਰ ਪੰਜਾਬ ਸਰਕਾਰ ਇਹ ਲੈਂਡ ਪੂਲਿੰਗ ਨੀਤੀ ਡੀਨੋਟੀਫਾਈ ਨਹੀਂ ਕਰਦੀ ਉੱਨਾ ਚਿਰ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਲਈ ਕਿਸਾਨ 24 ਅਗਸਤ ਦੀ ਸਮਰਾਲਾ ਰੈਲੀ ਵਿੱਚ ਸ਼ਾਮਲ ਹੋਣ ਲਈ ਤਿਆਰੀਆਂ ਕਰ ਲੈਣ।
 ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਭਾਵੇਂ ਇਹ ਲੈਂਡ ਪੂਲਿੰਗ ਨੀਤੀ ਰੱਦ ਕਰਨ ਲਈ ਕੈਬਨਿਟ ਵਿੱਚ ਮਤਾ ਪਾਸ ਕਰ ਲਿਆ ਹੈ ਪਰ ਜਿੰਨਾ ਚਿਰ ਇਹ ਮਤਾ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਪੇਸ਼ ਕਰ ਕੇ ਪਾਸ ਹੋਣ ਉਪਰੰਤ ਮਾਨਯੋਗ ਪੰਜਾਬ ਦੇ ਰਾਜਪਾਲ ਨੂੰ ਮਨਜ਼ੂਰੀ ਦੇਣ ਲਈ ਨਹੀਂ ਭੇਜਦੀ ਉੱਨਾ ਚਿਰ ਕਿਸਾਨ ਸੰਘਰਸ਼ ਕਰਦੇ ਰਹਿਣਗੇ। ਇਸ ਲਈ ਹੁਣ ਤੋਂ ਹੀ ਸਮਰਾਲਾ ਰੈਲੀ ਵਿੱਚ ਪਹੁੰਚਣ ਲਈ ਕਮਰਕੱਸੇ ਕਰ ਲਏ ਜਾਣ ਤਾਂ ਰੈਲੀ ਵਿੱਚ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ। 
ਕਿਰਤੀ ਕਿਸਾਨ ਯੂਨੀਅਨ ਏਰੀਆ ਅਖੀਰ ਚ ਕਰਨੈਲ ਸਿੰਘ ਉੜਾਪੜ ਨੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਸਾਨੂੰ ਹੁਣ ਤੋਂ ਹੀ ਰੈਲੀ ਦੀ ਤਿਆਰੀ ਵਿੱਚ ਜੁੱਟ ਜਾਣਾ ਚਾਹੀਦਾ ਹੈ। ਇਸ ਸਮੇਂ ਅਵਤਾਰ ਸਿੰਘ ਸਕੋਹਪੁਰ , ਬਲਬੀਰ ਸਿੰਘ, ਸੁਰਜੀਤ ਸਿੰਘ, ਹਰਜੀਤ ਸਿੰਘ ਫਾਂਬੜਾ, ਜੀਵਨ ਬੇਗੋਵਾਲ, ਚਰਨਜੀਤ ਸਿੰਘ, ਮੋਹਣ ਸਿੰਘ ਹਾਜ਼ਰ ਸਨ।