ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਟ੍ਰੇਨਿੰਗ, ਸੰਜੀਵਨੀ ਬੂਟੀ ਵਾਂਗ - ਡਾਕਟਰ ਨਰਿੰਦਰ ਸਿੰਘ।
ਪਟਿਆਲਾ- ਪੰਜਾਬ ਇੰਡਸਟਰੀਜ਼ ਸੇਫਟੀ ਕਾਊਂਸਲ ਅਤੇ ਲੇਬਰ ਵਿਭਾਗ ਵਲੋਂ ਲਾਲੜੂ ਦੀ ਸਟੀਲ ਸਟ੍ਰੀਪਸ ਵੀਲ ਲਿਮਟਿਡ ਵਿਖੇ ਫੈਕਟਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਆਵਾਜਾਈ, ਸਾਇਬਰ ਸੁਰੱਖਿਆ ਅਤੇ ਫਾਇਰ ਸੇਫਟੀ ਦੀ ਟ੍ਰੇਨਿੰਗ ਦੇਣ ਲਈ ਦੋ ਰੋਜ਼ਾ ਵਰਕਸ਼ਾਪ ਲਗਾਈ ਜਿਸ ਵਿਖੇ ਪਟਿਆਲਾ ਤੋਂ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਪਹੁੰਚਕੇ, ਕੁਦਰਤੀ ਜਾਂ ਮਨੁੱਖੀ ਆਪਤਾਵਾਂ, ਫੈਕਟਰੀਆਂ, ਘਰੈਲੂ ਆਵਾਜਾਈ ਦੁਰਘਟਨਾਵਾਂ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਟ੍ਰੇਨਿੰਗ ਦਿੱਤੀ।

ਉਨ੍ਹਾਂ ਨੇ ਦੱਸਿਆ ਕਿ 80% ਠੀਕ ਠਾਕ ਲੋਕਾਂ ਦੀਆਂ ਅਚਾਨਕ ਹੋਣ ਵਾਲੀਆਂ ਮੌਤਾਂ ਦੇ 8 ਕਾਰਨ ਹਨ, ਜਿਵੇਂ ਸਾਹ ਰੁਕਣਾ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਹੋਣਾ, ਬਹੁਤ ਜ਼ਿਆਦਾ ਖ਼ੂਨ ਨਿਕਲਣਾ ਅੰਦਰੂਨੀ ਰਤਵਾਹ ਜਾਂ ਸੱਟਾਂ, ਬਿਜਲੀ ਕਰੰਟ, ਜ਼ਹਿਰਾਂ ਦੇ ਅਸਰ, ਪਾਣੀ ਮੱਲਵੇ ਜਾਂ ਗੈਸਾਂ ਧੂੰਏਂ ਵਿੱਚ ਫ਼ਸੇ ਰਹਿਣ ਕਰਕੇ, ਕੁਝ ਮਿੰਟਾਂ ਵਿੱਚ ਮੌਤਾਂ ਹੋ ਰਹੀਆਂ ਹਨ।
ਸੀਰੀਅਸ ਪੀੜਤ ਹਸਪਤਾਲਾਂ ਵਿਖੇ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਮਰ ਜਾਂਦੇ ਹਨ। ਕਿਉਂਕਿ ਉਨ੍ਹਾਂ ਨੂੰ ਮੌਕੇ ਤੇ ਠੀਕ ਫਸਟ ਏਡ ਰਿਕਵਰੀ ਜਾਂ ਵੈਟੀਲੈਟਰ ਪੁਜੀਸ਼ਨ ਸੀ ਪੀ ਆਰ, ਆਦਿ ਨਹੀਂ ਕੀਤੇ ਜਾਂਦੇ। ਜਿਸ ਨੂੰ ਫਸਟ ਏਡ ਸੀ ਪੀ ਆਰ ਦੀ ਟ੍ਰੇਨਿੰਗ ਅਭਿਆਸ ਹਨ, ਉਨ੍ਹਾਂ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਅਤੇ ਆਦਤਾਂ ਵਿੱਚ ਸੰਜੀਵਨੀ ਬੂਟੀ ਆ ਜਾਂਦੀ ਹੈ।
ਕਾਕਾ ਰਾਮ ਵਰਮਾ ਨੇ ਫਸਟ ਏਡ ਦੀ ਏ, ਬੀ, ਸੀ, ਡੀ, ਰਿਕਵਰੀ ਜਾਂ ਵੈਟੀਲੈਟਰ ਪੁਜੀਸ਼ਨ, ਸੀ ਪੀ ਆਰ, ਪੱਟੀਆਂ ਫੱਟੀਆਂ ਦੀ ਵਰਤੋਂ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੇ ਢੰਗ ਤਰੀਕੇ ਦਸੇ। ਚੀਫ਼ ਮੈਡੀਕਲ ਅਫ਼ਸਰ ਡਾਕਟਰ ਨਰਿੰਦਰ ਸਿੰਘ, ਫੈਕਟਰੀ ਮੈਨੇਜਰ ਸ੍ਰੀ ਕ੍ਰਿਸ਼ਨ ਕੁਮਾਰ ਸ਼ਰਮਾ, ਐਚ ਆਰ ਹੈਡ ਸੁਪਰਡੈਂਟ ਸੰਜੀਵ ਸ਼੍ਰੀਵਾਸਤਵ ਨੇ ਕਿਹਾ ਕਿ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੀ ਟ੍ਰੇਨਿੰਗ ਲੈਕੇ, ਹਰ ਇਨਸਾਨ, ਕਰਮਚਾਰੀ ਅਤੇ ਨੋਜਵਾਨ ਆਪਣੇ ਦਿਲ ਅਤੇ ਆਦਤਾਂ ਵਿੱਚ ਸੰਜੀਵਨੀ ਬੂਟੀ ਵਸਾ ਲੈਂਦੇ ਹਨ ਅਤੇ ਐਮਰਜੈਂਸੀ ਦੌਰਾਨ ਉਹ ਹੀ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਨਕੇ ਜਾਨਾਂ ਬਚਾਉਂਦੇ ਹਨ।
ਉਨ੍ਹਾਂ ਨੇ ਕਾਕਾ ਰਾਮ ਵਰਮਾ, ਜੋ ਰੈੱਡ ਕਰਾਸ ਸੁਸਾਇਟੀ ਤੋਂ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਹਨ, ਪਿਛਲੇ 45 ਸਾਲਾਂ ਤੋਂ ਇਹ ਜ਼ਿੰਦਗੀ ਬਚਾਓ ਟ੍ਰੇਨਿੰਗ ਦੇਕੇ, ਲੱਖਾਂ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ ਅਤੇ ਨਾਗਰਿਕਾਂ ਨੂੰ ਆਪਣੇ ਬਚਾਅ ਅਤੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਤਿਆਰ ਕਰਨ ਲਈ ਪ੍ਰਸੰਸਾਯੋਗ ਉਪਰਾਲੇ ਕਰ ਰਹੇ ਹਨ। ਪੰਜਾਬ ਲੇਬਰ ਅਤੇ ਇੰਡਸਟਰੀਜ਼ ਸੇਫਟੀ ਕਾਊਂਸਲ ਵਲੋਂ ਉਨ੍ਹਾਂ ਦਾ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਤਿਆਰ ਕਰਨ ਵਾਲੇ ਸੰਤ ਸਿਪਾਹੀ ਵਜੋਂ ਸਨਮਾਨਿਤ ਕੀਤਾ।