
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਗੁਰਮਤਿ ਸਮਾਗਮਾਂ ਦਾ ਪੋਸਟਰ ਜਾਰੀ।
ਨਵਾਂਸ਼ਹਿਰ- ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵੱਲੋਂ ਅੱਜ ਇੱਕ ਮੀਟਿੰਗ ਦੌਰਾਨ 06 ਸਤੰਬਰ 2025 ਤੋਂ 11ਅਕਤੂਬਰ 2025 ਤੱਕ ਅਲੱਗ ਅਲੱਗ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ਗੁਰਮਤ ਸਮਾਗਮਾਂ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ। ਇਸ ਵਾਰ ਗੁਰੂ ਨਾਨਕ ਸਾਹਿਬ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਦੇ ਨਾਲ-ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ 25, 26 ਅਤੇ 27 ਅਕਤੂਬਰ ਨੂੰ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਦੀਆਂ
ਨਵਾਂਸ਼ਹਿਰ- ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵੱਲੋਂ ਅੱਜ ਇੱਕ ਮੀਟਿੰਗ ਦੌਰਾਨ 06 ਸਤੰਬਰ 2025 ਤੋਂ 11ਅਕਤੂਬਰ 2025 ਤੱਕ ਅਲੱਗ ਅਲੱਗ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ਗੁਰਮਤ ਸਮਾਗਮਾਂ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ। ਇਸ ਵਾਰ ਗੁਰੂ ਨਾਨਕ ਸਾਹਿਬ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਦੇ ਨਾਲ-ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ 25, 26 ਅਤੇ 27 ਅਕਤੂਬਰ ਨੂੰ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਦੀਆਂ ਤਿਆਰੀਆਂ ਨਾਲ ਸੰਬੰਧਤ ਹਰ ਸਾਲ ਦੀ ਤਰ੍ਹਾਂ ਕਰਵਾਏ ਜਾਣ ਗੁਰਮਤਿ ਸਮਾਗਮਾਂ ਦੀ ਰੂਪਰੇਖਾ ਉਲੀਕੀ ਗਈ ਹੈ ਜਿਸ ਅਨੁਸਾਰ ਇਹਨਾਂ 25 ਸਮਾਗਮਾਂ ਵਿੱਚੋਂ 04 ਸਮਾਗਮ ਨਵਾਂਸ਼ਹਿਰ ਵਿਚ, 01 ਸਮਾਗਮ ਚਰਨ ਕੰਵਲ ਸਾਹਿਬ ਬੰਗਾ, 01 ਸਮਾਗਮ ਗੜਸ਼ੰਕਰ, 01 ਤਹਿਸੀਲ ਪੱਧਰੀ ਸਮਾਗਮ ਬਲਾਚੌਰ ਅਤੇ 01 ਸਮਾਗਮ ਚਰਨਕੰਵਲ ਸਾਹਿਬ ਮਾਛੀਵਾੜਾ ਸਾਹਿਬ ਵਿਖੇ ਹੋਵੇਗਾ। ਬਾਕੀ ਸਾਰੇ ਸਮਾਗਮ ਅਲੱਗ ਅਲੱਗ ਪਿੰਡਾਂ ਵਿੱਚ ਹੋਣਗੇ।
ਸੋਸਾਇਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ 06 ਸਤੰਬਰ ਨੂੰ ਗੁਰਦੁਆਰਾ ਟਾਹਲੀ ਸਾਹਿਬ, 07 ਨੂੰ ਗੁਰਦੁਆਰਾ ਮੰਜੀ ਸਾਹਿਬ ਪਾ: ੯ਵੀਂ, 08 ਨੂੰ ਗੁਰਦੁਆਰਾ ਯਾਦਗਾਰ ਬਾਬਾ ਬੰਦਾ ਬਹਾਦਰ ਜੀ ਗੜ੍ਹਸ਼ੰਕਰ, 09 ਨੂੰ ਗੁ: ਬਾਬਾ ਅਦਲੀ ਜੀ ਗਰਚਾ, 10 ਨੂੰ ਗੁ: ਸ਼ਹੀਦ ਗੰਜ ਉੜਾਪੜ, 11 ਨੂੰ ਉਸਮਾਨਪੁਰ, 13 ਨੂੰ ਰੱਕੜ ਢਾਹਾਂ, 14 ਨੂੰ ਡੇਰਾ ਕਰਤਾਰ ਗੜ੍ਹ ਮਹਿਤਪੁਰ ਉਲੱਦਣੀ, 16 ਨੂੰ ਲਧਾਣਾ ਉੱਚਾ, 18 ਨੂੰ ਧਰਮਕੋਟ, 20 ਨੂੰ ਗੁ: ਨਾਨਕਮਤਾ ਰਾਹੋਂ, 21 ਨੂੰ ਬਲਾਚੌਰ, 23 ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ, 24 ਨੂੰ ਗੁਰੂ ਨਾਨਕ ਲੰਗਰ ਹਾਲ ਪੱਲੀ ਝਿੱਕੀ, 25 ਨੂੰ ਆਕਲਿਆਣਾ, 27 ਨੂੰ ਲੰਗੜੋਆ, 28 ਨੂੰ ਮਾਛੀਵਾੜਾ ਸਾਹਿਬ, 29 ਨੂੰ ਬੰਗਾ, 01 ਅਕਤੂਬਰ ਨੂੰ ਰਾਮਪੁਰ ਅਟਾਰੀ, 04 ਨੂੰ ਗੁੱਲਪੁਰ, 05 ਨੂੰ ਫਤਹਿਗੜ੍ਹ ਉਰਫ ਸੁੱਧਾ ਮਾਜਰਾ, 07 ਨੂੰ ਪਿੰਡ ਕਾਹਲੋਂ, 08 ਨੂੰ ਗੁ: ਸਿੰਘ ਸਭਾ ਨਵਾਂਸ਼ਹਿਰ, 09 ਨੂੰ ਮੂਸਾਪੁਰ ਅਤੇ 11 ਅਕਤੂਬਰ ਨੂੰ ਸੰਪੂਰਨਤਾ ਸਮਾਗਮ ਗੁ: ਬਾਬਾ ਦੀਪ ਸਿੰਘ ਨਗਰ ਨਵਾਂਸ਼ਹਿਰ ਵਿਖੇ ਹੋਵੇਗਾ। ਇਸ ਮੀਟਿੰਗ ਦੌਰਾਨ ਜਥੇਦਾਰ ਬਾਬਾ ਨਰੰਗ ਸਿੰਘ ਗੁ: ਮੰਜੀ ਸਾਹਿਬ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਜਿਲ੍ਹਾ ਪੱਧਰ ਤੇ ਮਨਾਉਣ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨੂੰ ਵਿਸ਼ੇਸ਼ ਸਹਿਯੋਗ ਦੇਣ ਦੀ ਅਪੀਲ ਕੀਤੀ।
ਮੀਟਿੰਗ ਉਪਰੰਤ ਜਾਣਕਾਰੀ ਸਾਂਝੀ ਕਰਦੇ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਹਰ ਸਮਾਗਮ ਦੌਰਾਨ ਗੁਰਬਾਣੀ ਕੀਰਤਨ ਅਤੇ ਕਥਾ ਦੇ ਪ੍ਰਵਾਹ ਚਲਣਗੇ ਜਿਸ ਵਿਚ 16 ਦੇ ਕਰੀਬ ਹਜੂਰੀ ਰਾਗੀ ਦਰਬਾਰ ਸਾਹਿਬ ਅਤੇ ਬਾਕੀ ਸਿੱਖ ਪੰਥ ਦੇ ਨਾਮਵਰ ਕੀਰਤਨੀ ਜੱਥਿਆਂ ਤੋਂ ਇਲਾਵਾ ਗੁ: ਮੰਜੀ ਸਾਹਿਬ ਦਰਬਾਰ ਸਾਹਿਬ ਤੋਂ ਲਾਈਵ ਕਥਾ ਸਰਵਣ ਕਰਾਉਣ ਵਾਲੇ ਕਥਾਵਾਚਕ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰਨਗੇ। ਇਹ ਸਾਰੇ ਹੀ ਸਮਾਗਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਇਲਾਕੇ ਦੀ ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤ ਸ: ਬਰਜਿੰਦਰ ਸਿੰਘ ਹੁਸੈਨਪੁਰ ਦੀ ਸਰਪ੍ਰਸਤੀ ਹੇਠ ਕਰਵਾਏ ਜਾਣਗੇ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਜਥੇਦਾਰ ਬਾਬਾ ਨਾਰੰਗ ਸਿੰਘ ਮੁੱਖ ਪ੍ਰਬੰਧਕ ਗੁ: ਮੰਜੀ ਸਾਹਿਬ, ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਡਾ: ਹਰਵਿੰਦਰ ਸਿੰਘ ਸੇਵਾਮੁਕਤ ਸਿਵਲ ਸਰਜਨ, ਸੁਸਾਇਟੀ ਸਰਪ੍ਰਸਤ ਉੱਤਮ ਸਿੰਘ ਸੇਠੀ, ਜਗਜੀਤ ਸਿੰਘ ਜਨਰਲ ਸਕੱਤਰ, ਜਗਦੀਪ ਸਿੰਘ ਕੈਸ਼ੀਅਰ, ਰਾਜਿੰਦਰ ਸਿੰਘ ਕੰਗਾਰੂ ਐਬਰਾਡ, ਮਹਿੰਦਰਪਾਲ ਚੰਦਰ ਪ੍ਰਧਾਨ ਸੋਸ਼ਲ ਵੈਲਫੇਅਰ ਐਸੋਸੀਏਸ਼ਨ, ਪਰਮਜੀਤ ਕੈਰੇ ਸੇਵਾਮੁਕਤ ਇੰਸਪੈਕਟਰ ਪੁਲਿਸ, ਰਛਪਾਲ ਸਿੰਘ ਜੱਬੋਵਾਲ, ਗੁਰਮੁੱਖ ਸਿੰਘ ਜੇ ਈ ਲੰਗੜੋਆ, ਦਿਲਬਾਗ ਸਿੰਘ ਉਸਮਾਨਪੁਰ, ਬਲਵਿੰਦਰ ਸਿੰਘ ਉਸਮਾਨਪੁਰ, ਇੰਦਰਜੀਤ ਸਿੰਘ ਬਾਹੜਾ, ਜਗਜੀਤ ਸਿੰਘ ਬਾਟਾ, ਕੁਲਜੀਤ ਸਿੰਘ ਖਾਲਸਾ, ਗੁਰਦੀਪ ਸਿੰਘ ਪੱਲੀ ਝਿੱਕੀ, ਰਾਜਵੰਤ ਸਿੰਘ ਬਡਵਾਲ ਲੰਗੜੋਆ, ਮੁਖਵਿੰਦਰ ਪਾਲ ਸਿੰਘ, ਗਿਆਨ ਸਿੰਘ, ਬਖਸ਼ੀਸ਼ ਸਿੰਘ ਸੈਣੀ, ਸੁੱਚਾ ਸਿੰਘ ਬੀ ਡੀ ਸੀ, ਮਨਮੋਹਨ ਸਿੰਘ, ਰਾਮਪਾਲ ਰਾਏ, ਗੁਰਪਾਲ ਸਿੰਘ, ਹਕੀਕਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਜਸਕਰਨ ਸਿੰਘ ਧਰਮਕੋਟ, ਸੋਹਣ ਸਿੰਘ ਅਕਾਊਂਟੈਂਟ, ਅਨੂਪ ਨਈਅਰ, ਮਨਜੀਤ ਸਿੰਘ ਮਹਿਤਪੁਰ ਉਲਦਣੀ, ਅਸ਼ੋਕ ਕੁਮਾਰ, ਸੁਰਿੰਦਰ ਸਿੰਘ ਅਤੇ ਸਾਹਿਲ ਵੀ ਸ਼ਾਮਲ ਸਨ।
