"ਦਰਦੇ ਦਿਲ ਦੀ ਦਾਸਤਾਨ "ਇੱਕ ਬੇਰੁਜ਼ਗਾਰ ਉੱਚ ਸਿੱਖਿਆਂ ਪ੍ਰਾਪਤ ਨੋਜਵਾਨ ਦੀ ਕਹਾਣੀ ਉਸ ਦੀ ਜ਼ਬਾਨੀ।

ਮੁਕੇਰੀਆਂ- ਦੋਸਤੋ ਪਿਛਲੇ ਦਿਨੀਂ ਮਿਤੀ 14 ਜੁਲਾਈ,2025 ਨੂੰ ਸੁਪਰੀਮ ਕੋਰਟ ਦੇ ਆਏ ਇੱਕ ਫੈਸਲੇ ਨੇ ਪੂਰੇ ਦੇਸ਼ ਵਿੱਚ ਹਾਹਾਕਾਰ ਮਚਾਈ ਸੀ, ਜਿਸ ਵਿੱਚ 1091ਸਹਾਇਕ ਪ੍ਰੋਫ਼ੈਸਰਾਂ ਤੇ 67 ਲਾਇਬ੍ਰੇਰੀਅਨ ਨੂੰ ਨੋਕਰੀ ਤੋਂ ਫਾਰਗ ਕਰ ਦਿੱਤਾ ਸੀ, ਇੱਕ ਧਿਰ ਨੂੰ ਹਾਈ ਕੋਰਟ ਦੇ ਫੈਸਲੇ ਨੇ ਰਾਹਤ ਦਿੱਤੀ ਅਤੇ ਦੂਜੀ ਧਿਰ ਸੁਪਰੀਮ ਕੋਰਟ ਚਲੀ ਗਈ ਸੀ, ਸੁਪਰੀਮ ਕੋਰਟ ਦੇ ਫੈਸਲੇ ਨੇ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ ਨਤੀਜੇ ਵਜੋਂ ਇਹ ਦੋਨੋਂ ਧਿਰਾਂ ਹੀ ਰਾਜਨੀਤਕ ਅਤੇ ਪ੍ਰਸ਼ਾਸਨਿਕ ਢਾਂਚੇ ਦਾ ਸ਼ਿਕਾਰ ਹੋਈਆਂ ਸਨ।

ਮੁਕੇਰੀਆਂ- ਦੋਸਤੋ ਪਿਛਲੇ ਦਿਨੀਂ ਮਿਤੀ 14 ਜੁਲਾਈ,2025 ਨੂੰ ਸੁਪਰੀਮ ਕੋਰਟ ਦੇ ਆਏ ਇੱਕ ਫੈਸਲੇ ਨੇ ਪੂਰੇ ਦੇਸ਼ ਵਿੱਚ ਹਾਹਾਕਾਰ ਮਚਾਈ ਸੀ, ਜਿਸ ਵਿੱਚ 1091ਸਹਾਇਕ ਪ੍ਰੋਫ਼ੈਸਰਾਂ ਤੇ 67 ਲਾਇਬ੍ਰੇਰੀਅਨ  ਨੂੰ ਨੋਕਰੀ ਤੋਂ ਫਾਰਗ ਕਰ ਦਿੱਤਾ ਸੀ, ਇੱਕ ਧਿਰ ਨੂੰ ਹਾਈ ਕੋਰਟ ਦੇ ਫੈਸਲੇ ਨੇ ਰਾਹਤ ਦਿੱਤੀ ਅਤੇ ਦੂਜੀ ਧਿਰ ਸੁਪਰੀਮ ਕੋਰਟ  ਚਲੀ ਗਈ ਸੀ, ਸੁਪਰੀਮ ਕੋਰਟ ਦੇ ਫੈਸਲੇ ਨੇ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ ਨਤੀਜੇ ਵਜੋਂ ਇਹ  ਦੋਨੋਂ ਧਿਰਾਂ ਹੀ ਰਾਜਨੀਤਕ ਅਤੇ ਪ੍ਰਸ਼ਾਸਨਿਕ ਢਾਂਚੇ ਦਾ ਸ਼ਿਕਾਰ ਹੋਈਆਂ ਸਨ।
ਜਿਸ ਨੇ ਇਹ ਸਾਬਤ ਕਰ ਦਿੱਤਾ ਸੀ, ਕਿ ਕਸੂਰਵਾਰ ਕੋਈ ਤੇ ਸਜ਼ਾ ਕੋਈ ਹੋਰ ਭੁਗਤੇ। ਜ਼ਰਾ ਸੋਚੋ ਹਾਈਕੋਰਟ ਤੇ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਤੋਂ ਪ੍ਰਭਾਵਿਤ ਨੋਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਕੀ ਹਾਲ ਹੋਵੇਗਾ। ਇਸ ਫ਼ੈਸਲੇ ਨੇ ਸਮਾਜ ਵਿੱਚ  ਉੱਚ ਸਿੱਖਿਆਂ ਪ੍ਰਾਪਤ ਬੇਰੁਜ਼ਗਾਰ ਨੌਜਵਾਨਾਂ ਦੇ ਵਿਸ਼ੇ ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। 
ਇਸੇ ਸੰਦਰਭ ਵਿੱਚ ਜ਼ਿਕਰ ਕਰ ਰਿਹਾ ਹਾਂ, ਇੱਕ ਉੱਚ ਸਿੱਖਿਆਂ ਪ੍ਰਾਪਤ ਬੇਰੁਜ਼ਗਾਰ ਨੌਜਵਾਨ ਦਾ ਜੋਂ ਆਪਣੇ ਦੇਸ਼ ਦੇ ਰਾਜਨੀਤਕ ਤੇ ਪ੍ਰਸ਼ਾਸਨਿਕ ਢਾਂਚੇ ਦਾ ਸ਼ਿਕਾਰ ਹੈ। ਭਾਰਤ ਨੂੰ ਪਿੰਡਾਂ ਦਾ ਦੇਸ਼ ਕਿਹਾ ਜਾਂਦਾ ਹੈ ਪ੍ਰੰਤੂ ਸਿੱਖਿਆਂ ਦੇ ਖ਼ੇਤਰ ਵਿੱਚ ਪੇਂਡੂ ਅਜੇ ਵੀ ਫਾਡੀ ਹਨ। ਅੱਜ ਹਾਲਾਤ ਇਹ ਹਨ ਕੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਵੀ ਆਪਣੇ ਭਵਿੱਖ ਲਈ ਭਟਕ ਰਹੇ ਹਨ ਅਤੇ ਦੇਸ਼ ਦੀ ਇਹ ਕਰੀਮ ਵੀ ਵਿਦੇਸ਼ਾਂ ਵਿੱਚ ਆਪਣਾ ਭਵਿੱਖ ਦੇਖ ਰਹੀ ਹੈ। ਅਜਿਹਾ ਹੀ ਇਕ ਪੇਂਡੂ ਪੰਜਾਬੀ ਵਿਦਿਆਰਥੀ ਹੈ।ਡਾ. ਰਣਜੀਤ ਸਿੰਘ ਜੋ ਉੱਚ ਸਿੱਖਿਆ ਤੇ ਖ਼ੇਤਰ ਵਿੱਚ ਆਪਣੇ ਪਿੰਡ,ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕਰ ਰਿਹਾ ਹੈ।
 22 ਫਰਵਰੀ, 1993 ਨੂੰ ਪਿੰਡ ਕੋਟਲੀ ਖਾਸ, ਬਲਾਕ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜਨਮੇ ਇਸ ਵਿਦਿਆਰਥੀ ਨੇ ਮੁਢਲੀ ਸਿੱਖਿਆ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਇਸ ਉਪਰੰਤ ਦਸਵੀਂ ਅਤੇ ਬਾਰਵੀਂ ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਤੋਂ ਪਾਸ ਕਰਨ ਉਪਰੰਤ ਬੀ-ਟੈਕ ਮਕੈਨੀਕਲ ਸਾਲ 2014 ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਤੋਂ ਪਹਿਲੇ ਦਰਜ਼ੇ ਵਿੱਚ ਪਾਸ ਕੀਤੀ। ਆਪਣੇ ਵਿਸ਼ੇ ਵਿੱਚ ਨਿਖਾਰ ਲਿਆਉਣ ਲਈ ਐਮ-ਟੈਕ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨ ਉਪਰੰਤ 2016 ਵਿੱਚ ਥਾਪਰ ਯੂਨੀਵਰਸਿਟੀ ਪਟਿਆਲੇ ਤੋਂ ਵਧੀਆ ਸੀ.ਜੀ.ਪੀ.ਏ.ਵਿਚ ਪਾਸ ਕੀਤੀ।  ਇਹ ਵਿਦਿਆਰਥੀ ਐਨ. ਆਈ. ਟੀ.ਜਲੰਧਰ ਤੋਂ ਮਕੈਨੀਕਲ ਵਿਸ਼ੇ ਵਿਚ ਪ੍ਰੋਡਕਸ਼ਨ ਇੰਜਨੀਅਰਗ  ਵਿਚ  ਪੀ.ਐਚ.ਡੀ ਪਾਸ ਕਰ ਚੁੱਕਾ ਹੈ। 
ਆਪਣੀ ਪੀ.ਐਚ. ਡੀ.ਦੌਰਾਨ ਇਸ ਵਿਦਿਆਰਥੀ ਨੇ  27-28 ਅਪ੍ਰੈਲ, 2018  ਨੂੰ ਚੰਡੀਗੜ੍ਹ ਵਿਖੇ ਹੋਈ ਇਕ ਇੰਟਰਨੈਸ਼ਨਲ ਕਾਨਫਰੰਸ ਵਿੱਚ ਭਾਗ ਲੈ ਕੇ ਆਪਣੇ ਪੇਂਡੂ ਹੋਣ ਦਾ ਲੋਹਾ ਮਨਵਾਇਆ ਹੈ। ਉਹ ਆਈ. ਆਈ. ਟੀ. ਰੋਪੜ ਦੇ ਇੱਕ ਰਿਸਰਚ ਕਨਕਲੇਵ ਵਿਚ ਵੀ ਭਾਗ ਲੈ ਚੁੱਕਾ ਹੈ, ਜਿਸ ਨਾਲ ਉਸ ਦੀ ਅੰਤਰਰਾਸ਼ਟਰੀ ਪੱਧਰ ਤੇ ਜਾਣ- ਪਹਿਚਾਣ ਵਧੀ ਹੈ।ਐਨ.ਆਈ.ਟੀ.ਜਲੰਧਰ ਵੱਲੋਂ ਉਸ ਦੀ ਡੂੰਘੀ ਦਿਲਚਸਪੀ ਨੂੰ ਦੇਖਦੇ ਹੋਏ ਸਿੰਘਾਪੁਰ ਵਿੱਚ ਹੋ ਰਹੀ ਇੱਕ ਅੰਤਰਰਾਸ਼ਟਰੀ ਕਾਨਫਰੰਸ ਲਈ ਉਸਨੂੰ ਨਾਮਜ਼ਦ ਕੀਤਾ ਗਿਆ ਸੀ।
ਆਪਣੀ ਧੁਨ  ਦੇ ਪੱਕੇ ਇਸ ਨੌਜਵਾਨ ਨੇ 2-3 ਅਕਤੂਬਰ, 2018 ਦੋ ਦਿਨਾਂ ਕਾਨਫਰੰਸ ਵਿੱਚ ਆਪਣਾ ਰਿਸਰਚ ਪੇਪਰ ਪੇਸ਼ ਕਰਕੇ ਦੁਨੀਆ ਭਰ ਦੇ ਡੈਲੀਗੇਟਾਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ ਇਹ ਮਾਣ ਕੇਵਲ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਸੀ ਇੱਥੇ ਹੀ ਬਸ ਨਹੀਂ ਇਹ ਪੇਂਡੂ ਸਿਤਾਰਾਂ 16 ਤੋਂ 20 ਜੂਨ,2019 ਵਿਚ ਪੰਜ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ" ਇਲੀਨੋਇਸ ਯੂਨੀਵਰਸਿਟੀ ਸਿਕਾਗੋ" ਅਮਰੀਕਾ ਵਿੱਚ ਵੀ ਆਪਣੀ ਹਾਜ਼ਰੀ ਲਗਵਾ  ਚੁੱਕਾ ਹੈ ਅਤੇ ਯੂ.ਐਸ.ਏ. ਵੱਲੋਂ ਉਸ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਸ ਨੂੰ 10 ਸਾਲਾ ਵੀਜ਼ਾ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। 
16 ਤੋਂ 20 ਅਪ੍ਰੈਲ 2023 ਤੱਕ ਵੈਨਫ ਅਲਬਰਟਾ (ਕਨੇਡਾ) ਲਈ ਫਿਰ ਇਸ ਵਿਦਿਆਰਥੀ ਨੂੰ ਚੁਣ ਲਿਆ ਗਿਆ ਸੀ ਅਤੇ ਇਸ ਲਈ ਗ੍ਰਾਂਟ ਵੀ ਜਾਰੀ ਹੋ ਗਈ ਸੀ, ਪਰੰਤੂ ਪੀ.ਐਚ.ਡੀ.ਦਾ ਅੰਤਿਮ ਵਰਾਂ ਹੋਣ ਕਾਰਨ ਥੀਸਿਸ ਸਬੰਧੀ ਰੁਝੇਵਿਆਂ ਕਾਰਨ ਇਹ ਵਿਦਿਆਰਥੀ ਕਨੇਡਾ ਨਹੀਂ ਜਾਂ ਸਕਿਆ ਸੀ, ਇਸ ਸਬੰਧੀ ਕੈਨੇਡਾ ਸਰਕਾਰ ਉਸ ਨੂੰ ਪਹਿਲਾਂ ਤੋਂ ਹੀ 5 ਸਾਲਾ ਵੀਜ਼ਾ ਜਾਰੀ ਕਰ ਚੁੱਕੀ ਸੀ। ਇਸ  ਵਿਦਿਆਰਥੀ ਨੇ ਬੀ-ਟੈਕ ਐਮ-ਟੈਕ ਅਤੇ ਪੀ.ਐਚ.ਡੀ. ਪਹਿਲੇ ਦਰਜ਼ੇ ਵਿੱਚ ਪਾਸ ਕੀਤੀ ਹੈ। 
ਇਸ ਦੇ 12 ਬੁੱਕ ਚੈਪਟਰ ਹਨ,33 ਰਾਸ਼ਟਰੀ ਤੇ ਅੰਤਰਰਾਸ਼ਟਰੀ ਪੇਪਰ ਹਨ, 02 ਪੇਟੈਟ ਹਨ,ਹੁਣ ਤੱਕ ਰਾਸ਼ਟਰੀ ਤੇ ਅੰਤਰਰਾਸ਼ਟਰੀ 42 ਕਾਨਫਰੰਸਾਂ ਵਿੱਚ ਭਾਗ ਲੈ ਚੁੱਕਾ ਹੈ। ਪਿਛਲੇ ਸਾਲ ਇਸ ਵਿਦਿਆਰਥੀ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਆਈ. ਆਈ. ਟੀ. ਦਿੱਲੀ ਵਲੋਂ ਇਸ ਵਿਦਿਆਰਥੀ ਨੂੰ ਸ਼ਾਰਟ ਲਿਸਟ ਕੀਤਾ  ਗਿਆ ਸੀ। ਪੂਰੇ ਪੰਜਾਬ ਵਿਚੋ ਇਹ ਇਕੱਲਾ ਹੀ ਉਮੀਦਵਾਰ ਸੀ, ਜਿਸ ਦੀ ਇੰਟਰਵਿਊ ਇਕ ਪੈਨਲ ਵਲੋਂ 24 ਜੁਲਾਈ,2024 ਨੂੰ  ਆਨਲਾਈਨ ਲਈ ਗਈ ਸੀ। ਇਕ ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ  ਰਿਜਲਟ ਨਹੀਂ ਆਇਆ।ਮਾਪਿਆਂ ਦਾ ਇਕਲੌਤਾ ਪੁੱਤਰ ਹੋਣ ਕਾਰਨ ਵਿਦੇਸ਼ ਨਹੀਂ ਜਾਣਾ ਚਾਹੁੰਦਾ। 
ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵਾਅਦਾ ਸੀ ਕਿ ਅਸੀਂ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਾਂਗੇ ਅਤੇ ਪੰਜਾਬ ਵਿੱਚ ਹੀ ਰੁਜ਼ਗਾਰ ਦੇਵਾਂਗੇ। ਪਿਛਲੇ  ਦੋ ਸਾਲਾਂ ਤੋਂ ਇਹ ਵਿਦਿਆਰਥੀ ਦਰ ਦਰ ਭਟਕ ਰਿਹਾ ਹੈ ਅਤੇ ਪ੍ਰਾਈਵੇਟ ਕਾਲਜਾਂ  ਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਿਹਾ ਹੈ। ਮੁੱਖ ਮੰਤਰੀ ਪੰਜਾਬ ਜੀ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਪਰ ਇਸ ਲਈ ਨੋਕਰੀ ਦਾ ਕੋਈ ਵੀ ਪ੍ਰਬੰਧ ਨਹੀਂ।ਪੀ.ਐਚ.ਡੀ. ਦੇ ਅੰਤਮ ਸਾਲ ਵਿਚ ਐਨ. ਆਈ. ਟੀ. ਇਸ ਵਿਦਿਆਰਥੀ ਨੂੰ  50 ਹਜ਼ਾਰ  ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੰਦੀ ਸੀ। 
ਅੱਜ ਪੰਜਾਬ  ਦੀਆਂ ਟੈਕਨੀਕਲ ਯੂਨੀਵਰਸਿਟੀਆਂ ਵਿੱਚ ਅਨੇਕਾਂ ਅਸਾਮੀਆਂ ਖਾਲੀ ਹਨ, ਪਰੰਤੂ ਭਰੀਆਂ ਨਹੀਂ ਜਾ ਰਹੀਆਂ ਕਿਉਂਕਿ ਯੂਨੀਵਰਸਿਟੀਆਂ ਘੱਟ ਤਨਖਾਹ ਤੇ ਇੱਕ ਸਾਲ ਲਈ ਆਰਜ਼ੀ ਭਰਤੀ ਕਰ ਰਹੀਆਂ ਹਨ। ਇਹ ਉੱਚ ਸਿੱਖਿਆ ਪ੍ਰਾਪਤ ਵਿਦਿਆਰਥੀ ਦੀ ਜਿੰਦਗੀ ਨਾਲ ਬਹੁਤ ਵੱਡਾ ਖਿਲਵਾੜ ਹੈ। ਕੀ ਦੇਸ਼ ਦੀ  ਕੋਈ ਸਰਕਾਰ ਇਸ ਵਿਦਿਆਰਥੀ ਨੂੰ ਵਜ਼ੀਫੇ ਜਿੰਨੀ  ਪੱਕੀ ਤਨਖਾਹ ਹੀ  ਦੇਵੇਗੀ? ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
 ਦੇਸ਼ ਦੇ ਹਰ ਰਾਜ ਦੀ  ਐਨ.ਆਈ.ਟੀ.ਅਤੇ ਆਈ. ਆਈ. ਟੀ.ਟੈਕਨੀਕਲ ਸਿੱਖਿਆਂ ਦੀਆਂ ਸਰਵਉੱਚ ਸੰਸਥਾਵਾਂ ਹਨ ਜੋਂ ਮੁਕਾਬਲੇ ਦੀ ਪ੍ਰੀਖਿਆ ਲੈਣ ਉਪਰੰਤ ਹੀ ਦਾਖਲਾ ਕਰਦੀਆਂ ਹਨ। ਪੀ. ਐਚ.ਡੀ.ਵਰਗੀਆ ਵੱਕਾਰੀ ਡਿੰਗਰੀਆਂ ਲੈ ਕੇ ਵੀ ਜੇ ਵਿਦਿਆਰਥੀ ਵਿਹਲੇ ਹਨ ਤਾਂ ਉਸ ਦੇਸ਼ ਅਤੇ ਉਸ ਦੇਸ਼ ਦੀ ਸਰਕਾਰ ਚਲਾਉਣ ਵਾਲੇ ਨੇਤਾਵਾਂ ਦਾ ਰੱਬ ਹੀ ਰਾਖਾ ਹੋਵੇ।