ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਤੇਜੀ ਨਾਂਲ ਵਿਕਸਿਤ ਰਾਸ਼ਟਰ ਬਨਣ ਦੇ ਵੱਲ ਵਧਿਆ - ਮੁੱਖ ਮੰਤਰੀ
ਚੰਡੀਗੜ੍ਹ, 30 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦੀ ਅਗਵਾਈ ਹੇਠ ਦੇਸ਼ ਤੇ੧ੀ ਗਤੀ ਨਾਲ ਵਿਕਸਿਤ ਰਾਸ਼ਟਰ ਬਨਣ ਦੇ ਵੱਲ ਵੱਧ ਰਿਹਾ ਹੈ। ਕੇਂਦਰ ਸਰਕਾਰ ਨੇ ਦੇਸ਼ ਵਿੱਚ ਹਰ ਵਰਗ ਲਈ ਨੀਤੀਆਂ ਬਨਾਉਣ ਦੇ ਨਾਲ-ਨਾਲ ਸਭਿਆਚਾਰ ਅਤੇ ਸੰਸਕਾਰਾਂ ਨੂੰ ਸੁਰੱਖਿਅਤ ਕਰਨ ਸਮੇਤ ਹਰ ਖੇਤਰ ਨੂੰ ਮਜਬੂਤ ਕਰਨ ਦਾ ਕੰਮ ਕੀਤਾ ਹੈ। ਅੱਜ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਦੁਨੀਆ ਵਿੱਚ ਇੱਕ ਬ੍ਰਾਇਟ ਸਪੋਟਸ ਵਜੋ ਉਭਰਿਆ ਹੈ। ਦੇਸ਼ ਦੀ ਅਰਥਵਿਵਸਥਾ 11ਵੇਂ ਸਥਾਨ ਤੋਂ ਚੌਥੇ ਸਥਾਨ 'ਤੇ ਪਹੁੰਚ ਗਈ ਹੈ ਅਤੇ ਪਿਛਲੇ 11 ਸਾਲਾਂ ਦੇ ਕਾਰਜਕਾਰਲ ਵਿੱਚ ਲੋਕਾਂ ਨੂੰ ਵੱਖ-ਵੱਖ ਤਰ੍ਹਾ ਦੀਆਂ ਸਹੂਲਤਾਂ ਮਿਲੀਆਂ ਹਨ।

ਮੁੱਖ ਮੰਤਰੀ ਬੁੱਧਵਾਰ ਨੂੰ ਜਿਲ੍ਹਾ ਕੁਰੂਕਸ਼ੇਤਰ ਦੇ ਪਿਹੋਵਾ ਦੇ ਪਿੰਡ ਅਰੁਣਾਏ ਵਿੱਚ ਸ਼੍ਰੀਸੰਗਮੇਸ਼ਵਰ ਮਹਾਦੇਵ ਮੰਦਿਰ ਵਿੱਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਸ਼੍ਰੀਸੰਗਮੇਸ਼ਵਰ ਮਹਾਦੇਵ ਮੰਦਿਰ ਵਿੱਚ ਮੰਤਰ ਉਚਾਰਣ ਦੇ ਵਿੱਚ ਜਲਾਭਿਸ਼ੇਕ ਕੀਤਾ ਅਤੇ ਸੂਬਾਵਾਸੀਆਂ ਦੇ ਚੰਗੇ ਸਿਹਤ ਅਤੇ ਸੂਬੇ ਦੀ ਤਰੱਕੀ ਨੂੰ ਲੈ ਕੇ ਪੂਜਾ ਅਰਚਨਾ ਕੀਤੀ। ਇਸ ਦੇ ਬਾਅਦ ਉਨ੍ਹਾਂ ਨੇ ਮੰਦਿਰ ਦ ਅਵਲੋਕਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਮੰਦਿਰ ਪਰਿਸਰ ਵਿੱਚ ਪੌਧਾ ਵੀ ਲਗਾਇਆ। ਮਹੰਤ ਵਿਸ਼ਵਨਾਥ ਨੇ ਮੁੱਖ ਮੰਤਰੀ ਨੁੰ ਰੁਦਰਾਕਸ਼ ਦੀ ਮਾਲਾ ਤੇ ਪਟਕਾ ਪਹਿਨਾ ਕੇ ਆਸ਼ੀਰਵਾਦ ਦਿੱਤਾ।
ਆਪ੍ਰੇਸ਼ਨ ਸਿੰਦੂਰ ਤੇ ਆਪ੍ਰੇਸ਼ਨ ਮਹਾਦੇਵ 'ਤੇ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀਆਂ ਨੇ ਵਾਹਵਾਹੀ ਲੁੱਟਣ ਲਈ ਸੰਸਦ ਨੂੰ ਰੋਕਣ ਤੇ ਰੁਕਾਵਟ ਪੈਦਾ ਕਰਨ ਦਾ ਯਤਨ ਕੀਤਾ, ਪਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੰਸਦ ਸੈਸ਼ਨ ਦੌਰਾਨ ਸੱਚ ਨੂੰ ਦੇਸ਼ ਦੇ ਸਾਹਮਣੇ ਰੱਖਿਆ ਅਤੇ ਜਿਨ੍ਹਾਂ ਅੱਤਵਾਦੀਆਂ ਨੈ ਨਿਰਦੋਸ਼ ਲੋਕਾਂ ਨੁੰ ਗੋਲੀਆਂ ਦਾ ਸ਼ਿਕਾਰ ਬਣਾਇਆ, ਉਨ੍ਹਾਂ ਅੱਤਵਾਦੀਆਂ ਨੂੰ ਮਿੱਟੀ ਵਿੱਚ ਮਿਲਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੈ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵਿਸ਼ਵ ਦੇ ਪ੍ਰਸਿੱਦ ਨੇਤਾ ਹਨ। ਹਰ ਵਿਅਕਤੀ ਪ੍ਰਧਾਨ ਮੰਤਰੀ ਦੀ ਨੀਤੀਆਂ ਵਿੱਚ ਭਰੋਸਾ ਰੱਖਦਾ ਹੈ।
ਇਸ ਮੌਕੇ 'ਤੇ ਸਾਬਕਾ ਮੰਤਰੀ ਸ੍ਰੀ ਸੁਭਾਸ਼ ਸੁਧਾ, ਸ੍ਰੀਮਤੀ ਕਮਲੇਸ਼ ਢਾਂਡਾ, ਜਿਲ੍ਹਾ ਪਰਿਸ਼ਦ ਚੇਅਰਮੈਨ ਕਵਲਜੀਤ ਕੌਰ ਸਮੇਤ ਹੋਰ ਮਾਣਯੋਗ ਵਿਅਕਤੀ ਮੌ੧ੂਦ ਰਹੇ।