ਅਦਾਰਾ ਪੈਗ਼ਾਮ-ਏ-ਜਗਤ ਵਲੋਂ ਛੋਟੇ ਬੱਚਿਆਂ ਦੇ ਚਿੱਤਰਕਾਰੀ ਮੁਕਾਬਲੇ ਆਯੋਜਿਤ

ਗੜ੍ਹਸ਼ੰਕਰ 24 ਜੁਲਾਈ- ਅਦਾਰਾ ਪੈਗ਼ਾਮ-ਏ-ਜਗਤ ਵਲੋਂ ਛੋਟੇ ਬੱਚਿਆਂ ਵਿਚ ਕਲਾਤਮਿਕ ਰੁਚੀਆਂ ਨੂੰ ਪ੍ਰਫੁੱਲਿਤ ਕਰਨ ਲਈ ਜੁਲਾਈ ਮਹੀਨੇ ਵਿਚ ਇਕ ਚਿੱਤਰਕਾਰੀ ਮੁਕਾਬਲਾ ਆਯੋਜਿਤ ਕਰਵਾਇਆ ਗਿਆ ਜਿਸ ਬਹੁਤ ਸਾਰੇ ਪੰਜਾਬ ਦੇ ਐਲੀਮੈਂਟਰੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਇਸ ਦੇ ਅੱਜ ਨਤੀਜੇ ਐਲਾਨੇ ਗਏ। ਜਿਸ ਵਿਚ ਪਹਿਲੇ ਦੂਸਰੇ ਤੇ ਤੀਸਰੇ ਸਥਾਨ ਉਪਰ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।

ਇਹ ਸਮਾਗਮ ਸਰਕਾਰੀ ਐਲੀਮੈਂਟਰੀ ਸਕੂਲ ਸਾਧੋਵਾਲ ਅਤੇ ਮਾਨਵ ਪਬਲਿਕ ਸਕੂਲ ਬੀਰਮਪੁਰ ਵਿਥੇ ਆਯੋਜਿਤ ਕੀਤਾ ਗਿਆ। ਗੁਰਨੂਰ ਕੌਰ, ਅਲਫ਼ਾਜ਼ ਰਾਜੂ ਤੇ ਕਮਲਪ੍ਰੀਤ ਨੂੰ ਨਕਦ ਇਨਾਮ ਯਾਦ ਚਿੰਨ੍ਹ ਤੇ ਸਰਟੀਫੀਕੇਟ ਨਾਲ ਸਨਮਾਨਿਆ ਗਿਆ। ਇਸ ਮੌਕੇ ਤੇ ਪਿੰਡ ਦੇ ਸਰਪੰਚ ਸ੍ਰੀਮਤੀ ਸੁਮਨ, ਪੰਚ ਗੁਰਬਖਸ਼ ਕੌਰ, ਪੰਚ ਕਿਰਨ, ਪੰਚ ਗੁਰਦੀਪ, ਪੰਚ ਜਗਜੀਵਨ ਰਾਮ, ਪੰਚ ਜਸਪ੍ਰੀਤ ਸਿੰਘ, ਪੰਚ ਮੇਜਰ ਸਿੰਘ, ਡਾਕਟਰ ਲਖਵਿੰਦਰ ਸਿੰਘ, ਸੁਰਿੰਦਰ ਰਾਜੂ, ਜਰਨੈਲ ਰਾਜੂ ਤੇ ਇਲਾਵਾ ਸਕੂਲ ਮੁਖੀ ਮੈਡਮ ਤਰਸੇਮ ਕੌਰ, ਮਨਜਿੰਦਰ ਕੌਰ ਹਾਜ਼ਿਰ ਸਨ।
ਮਾਨਵ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਵੰਦਨਾ ਜੀ ਨੇ ਮੀਡੀਆ ਹਾਊਸ ਪੈਗ਼ਾਮ-ਏ-ਜਗਤ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਪੈਗ਼ਾਮ-ਏ-ਜਗਤ ਦੇ ਮੁਖ ਸੰਪਾਦਕ ਸ੍ਰੀ ਦਵਿੰਦਰ ਕੁਮਾਰ ਨੇ ਕਿਹਾ ਕਿ ਇਸ ਯੋਜਨਾ ਵਿਚ ਪੰਜਾਬ ਦੇ ਹੋਰ ਸਕੂਲਾਂ ਦੇ ਬੱਚਿਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਤੇ ਇਹ ਮੁਕਾਬਲਾ ਹਰ ਮਹੀਨੇ ਕਰਵਾਇਆ ਜਾਵੇਗਾ। 
ਇਸ ਮੌਕੇ ਤੇ ਅਦਾਰਾ ਪੈਗ਼ਾਮ-ਏ-ਜਗਤ ਦੇ ਮਾਰਕੀਟਿੰਗ ਹੈੱਡ ਚੰਦਨ ਸ਼ਰਮਾ ਤੇ ਪ੍ਰਬੰਧਕੀ ਸੰਪਾਦਕ ਸੁਰਿੰਦਰ ਪਾਲ 'ਝੱਲ' ਵੀ ਹਾਜ਼ਿਰ ਸਨ।