ਹਰਿਆਵਲ ਪੰਜਾਬ ਮੁਹਿੰਮ ਹੇਠ ਪਿਛਲੇ ਕਈ ਸਾਲਾਂ ਤੋਂ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈਲਫੇਅਰ ਕਲੱਬ ਗੜ੍ਹੀ ਭਾਰਟੀ ਦੇ ਮੈਂਬਰਾਂ ਵੱਲੋਂ ਬੱਚਿਆਂ ਦੇ ਜਨਮ ਦਿਨ ਤੇ ਬੂਟੇ ਲਗਾਉਣ ਦੀ ਮੁਹਿੰਮ ਨੂੰ ਸ਼ੁਰੂ ਕੀਤਾ ਹੋਇਆ ਹੈ। ਇਸ ਕੜੀ ਤਹਿਤ ਹੇਠ ਬੀਤੇ ਦਿਨੀਂ ਵੀ 121 ਬੂਟੇ ਪਿੰਡ ਦੇ ਸ਼ਮਸ਼ਾਨ ਘਾਟ ਤੇ ਪਿੰਡ ਦੀਆਂ ਗਲੀਆਂ ਵਿੱਚ ਲਗਾਏ ਗਏ। ਇਸੇ ਮੁਹਿੰਮ ਦੌਰਾਨ ਹਰਜੋਤ ਸਿੰਘ ਚੇੜਾ ਨੇ ਆਪਣੀ ਬੇਟੀ ਇਸ਼ਮੀਤ ਕੋਰ ਦੇ ਜਨਮਦਿਨ ਮੌਕੇ 21 ਸਜਾਵਟੀ ਬੂਟੇ ਕੇ ਤੇ ਲਗਾ ਕੇ ਮਨਾਇਆ। ਇਸ ਦੌਰਾਨ ਪਰਮਿੰਦਰ ਸਿੰਘ ਭੋਰੀਆਂ ਨੇ ਦੱਸਿਆ ਕਿ ਕਲੱਬ ਮੈਂਬਰ ਰਮਨ ਭੋਰੀਆਂ ਵਲੋਂ 100ਬੂਟੇ ਲਗਾਉਣ ਦੀ ਸੇਵਾ ਨਿਭਾਈ ਹੈ ਜੋ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈਲਫੇਅਰ ਕਲੱਬ ਮੈਂਬਰਾ ਨੇ ਮਨਰੇਗਾ ਵਿੱਚ ਕੰਮ ਕਰਦੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਏ ਗਏ।
ਗੜ੍ਹਸ਼ੰਕਰ (ਬਲਵੀਰ ਚੌਪੜਾ )ਹਰਿਆਵਲ ਪੰਜਾਬ ਮੁਹਿੰਮ ਹੇਠ ਪਿਛਲੇ ਕਈ ਸਾਲਾਂ ਤੋਂ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈਲਫੇਅਰ ਕਲੱਬ ਗੜ੍ਹੀ ਭਾਰਟੀ ਦੇ ਮੈਂਬਰਾਂ ਵੱਲੋਂ ਬੱਚਿਆਂ ਦੇ ਜਨਮ ਦਿਨ ਤੇ ਬੂਟੇ ਲਗਾਉਣ ਦੀ ਮੁਹਿੰਮ ਨੂੰ ਸ਼ੁਰੂ ਕੀਤਾ ਹੋਇਆ ਹੈ। ਇਸ ਕੜੀ ਤਹਿਤ ਹੇਠ ਬੀਤੇ ਦਿਨੀਂ ਵੀ 121 ਬੂਟੇ ਪਿੰਡ ਦੇ ਸ਼ਮਸ਼ਾਨ ਘਾਟ ਤੇ ਪਿੰਡ ਦੀਆਂ ਗਲੀਆਂ ਵਿੱਚ ਲਗਾਏ ਗਏ। ਇਸੇ ਮੁਹਿੰਮ ਦੌਰਾਨ ਹਰਜੋਤ ਸਿੰਘ ਚੇੜਾ ਨੇ ਆਪਣੀ ਬੇਟੀ ਇਸ਼ਮੀਤ ਕੋਰ ਦੇ ਜਨਮਦਿਨ ਮੌਕੇ 21 ਸਜਾਵਟੀ ਬੂਟੇ ਕੇ ਤੇ ਲਗਾ ਕੇ ਮਨਾਇਆ। ਇਸ ਦੌਰਾਨ ਪਰਮਿੰਦਰ ਸਿੰਘ ਭੋਰੀਆਂ ਨੇ ਦੱਸਿਆ ਕਿ ਕਲੱਬ ਮੈਂਬਰ ਰਮਨ ਭੋਰੀਆਂ ਵਲੋਂ 100ਬੂਟੇ ਲਗਾਉਣ ਦੀ ਸੇਵਾ ਨਿਭਾਈ ਹੈ ਜੋ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈਲਫੇਅਰ ਕਲੱਬ ਮੈਂਬਰਾ ਨੇ ਮਨਰੇਗਾ ਵਿੱਚ ਕੰਮ ਕਰਦੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਏ ਗਏ। ਇੱਸ ਮੌਕੇ ਤੇ ਅਮਨਦੀਪ ਸਿੰਘ ਨੇ ਆਪਣੇ ਹਰਿਆਵਲ ਸੰਦੇਸ਼ ਵਿੱਚ ਕਿਹਾ ਕਿ ਹਰਜੋਤ ਸਿੰਘ ਚੇੜਾ,ਰਮਨ ਭੋਰੀਆਂ, ਮਾਸਟਰ ਦਿਲਬਾਗ ਸਿੰਘ ਪਿੰਡ ਦੇ ਨੌਜਵਾਨਾਂ ਨਾਲ ਜੁੜ ਕੇ ਪਿੰਡ ਗੜੀ ਭਾਰਟੀ ਨੂੰ ਸੁੰਦਰ ਬਣਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਦੇ ਰਹੇ ਹਨ ਤੇ ਸਾਨੂੰ ਜਨਮਦਿਨ ਦੇ ਮੌਕੇ ਤੇ ਮੋਮਬੱਤੀਆਂ ਬੁਜਾਉਣ ਦੀ ਥਾਂ ਆਪਣੀ ਉਮਰ ਤੋਂ ਇੱਕ ਬੂਟਾ ਵਧਾ ਕੇ ਲਗਾਉਣੇ ਚਾਹੀਦੇ ਹਨ ਅਤੇ ਇਸ ਕੰਮ ਲਈ ਉਹ ਕਲੱਬ ਨਾਲ ਸੰਪਰਕ ਵੀ ਕਰ ਸਕਦੇ ਹਨ। ਇੱਸ ਤਰਾਂ ਕਰਨ ਨਾਲ ਉਹ ਆਪਣੇ ਹੱਥਾਂ ਨਾਲ ਲਗਾਏ ਗਏ ਬੂਟਿਆਂ ਦੀ ਸੇਵਾ ਨਾਲ ਵੀ ਜੁੜ ਸਕਦੇ ਹਨ। ਇਸ ਮੌਕੇ ਤੇ ਸਾਬਕਾ ਸਰਪੰਚ ਬਿੰਦਰਪਾਲ,ਕੁਲਵੰਤ ਸਿੰਘ ,ਸੋਹਣ ਸਿੰਘ,ਹਰਦੀਪ ਸਿੰਘ,ਸਾਗਰ ਬਾਲੀ,ਲਖਵੀਰ ਸਿੰਘ,ਇੰਦਰ ਭੋਰੀਆਂ, ਨਰਿੰਦਰ ਪਾਲ ਭੋਰੀਆਂ ਅਤੇ ਛੋਟੇ ਬੱਚੇ ਵੀ ਮੌਜੂਦ ਰਹੇ।