
ਰੋਬੋਟਿਕ ਗਾਇਨੀ ਸਰਜਰੀ ਰਵਾਇਤੀ ਗਾਇਨੀ ਸਰਜਰੀਆਂ ਤੋਂ ਬਹੁਤ ਬਿਹਤਰ : ਡਾ. ਪ੍ਰੀਤੀ ਜਿੰਦਲ ਰੋਬੋਟਿਕ ਪ੍ਰਕਿਰਿਆਵਾਂ ਤੋਂ ਗੁਜ਼ਰਨ ਵਾਲੇ ਮਰੀਜ਼ ਤੇਜ਼ੀ ਅਤੇ ਬਿਹਤਰ ਢੰਗ ਨਾਲ ਹੁੰਦੇ ਹਨ ਠੀਕ
ਐਸ ਏ ਐਸ ਨਗਰ,13 ਸਤੰਬਰ ਗਾਇਨੀ ਮਾਹਿਰ ਡਾ. ਪ੍ਰੀਤੀ ਜਿੰਦਲ ਨੇ ਕਿਹਾ ਹੈ ਕਿ ਰੋਬੋਟਿਕ ਗਾਇਨੀ ਸਰਜਰੀ ਰਵਾਇਤੀ ਗਾਇਨੀ ਸਰਜਰੀਆਂ ਤੋਂ ਬਹੁਤ ਬਿਹਤਰ ਹੈ ਅਤੇ ਰੋਬੋਟਿਕ ਪ੍ਰਕਿਰਿਆਵਾਂ ਤੋਂ ਗੁਜ਼ਰਨ ਵਾਲੇ ਮਰੀਜ਼ ਤੇਜ਼ੀ ਅਤੇ ਬਿਹਤਰ ਢੰਗ ਨਾਲ ਠੀਕ ਹੁੰਦੇ ਹਨ।
ਐਸ ਏ ਐਸ ਨਗਰ,13 ਸਤੰਬਰ ਗਾਇਨੀ ਮਾਹਿਰ ਡਾ. ਪ੍ਰੀਤੀ ਜਿੰਦਲ ਨੇ ਕਿਹਾ ਹੈ ਕਿ ਰੋਬੋਟਿਕ ਗਾਇਨੀ ਸਰਜਰੀ ਰਵਾਇਤੀ ਗਾਇਨੀ ਸਰਜਰੀਆਂ ਤੋਂ ਬਹੁਤ ਬਿਹਤਰ ਹੈ ਅਤੇ ਰੋਬੋਟਿਕ ਪ੍ਰਕਿਰਿਆਵਾਂ ਤੋਂ ਗੁਜ਼ਰਨ ਵਾਲੇ ਮਰੀਜ਼ ਤੇਜ਼ੀ ਅਤੇ ਬਿਹਤਰ ਢੰਗ ਨਾਲ ਠੀਕ ਹੁੰਦੇ ਹਨ।
ਟੱਚ ਕਲੀਨਿਕ ਮੁਹਾਲੀ ਦੇ ਡਾਇਰੈਕਟਰ ਅਤੇ ਗਾਇਨੀ ਮਾਹਿਰ ਡਾ. ਪ੍ਰੀਤੀ ਜਿੰਦਲ ਨੇ ਕਿਹਾ ਕਿ ਗਾਇਨੀਕੋਲੋਜੀਕਲ ਸਰਜਰੀ ਲਈ ਰੋਬੋਟਿਕ ਟੈਕਨਾਲੋਜੀ ਦੀ ਵਰਤੋਂ ਨਾਲ ਬਹੁਤ ਸਾਰੇ (ਛੋਟੇ ਚੀਰੇ, ਘੱਟ ਖੂਨ ਦੀ ਕਮੀ ਅਤੇ ਰਵਾਇਤੀ ਤਰੀਕਿਆਂ ਦੀ ਤੁਲਨਾ ਵਿੱਚ ਛੇਤੀ ਰਿਕਵਰੀ) ਫਾਇਦੇ ਮਿਲਦੇ ਹਨ। ਉਹਨਾਂ ਕਿਹਾ ਕਿ ਬੱਚੇਦਾਨੀ ਦੇ ਪੂਰੇ ਜਾਂ ਕੁੱਝ ਹਿੱਸੇ ਨੂੰ ਹਟਾਉਣ, ਬੱਚੇਦਾਨੀ ਦੇ ਬਾਹਰ ਟਿਸ਼ੂਆਂ ਨੂੰ ਹਟਾਉ, ਇੱਕ ਜਾਂ ਦੋਵੇਂ ਅੰਡਾਸ਼ਯ ਅਤੇ ਗਾਇਨੀ ਦੇ ਕੈਂਸਰ ਨੂੰ ਹਟਾਉਣ ਲਈ ਰੋਬੋਟਿਕ ਸਰਜਰੀ ਕੀਤੀ ਜਾਂਦੀ ਹੈ ਅਤੇ ਇਹ ਸਾਰੀਆਂ ਸਰਜਰੀਆਂ ਹੁਣ ਇਸ ਖੇਤਰ ਵਿੱਚ ਉਪਲਬਧ ਹਨ।
ਡਾ. ਜਿੰਦਲ ਨੇ ਦੱਸਿਆ ਕਿ ਰੋਬੋਟਿਕ ਸਰਜਰੀ ਦੌਰਾਨ ਛੋਟੇ ਚੀਰੇ ਰਾਹੀਂ ਰੋਬੋਟਿਕ ਔਜ਼ਾਰ ਅਤੇ ਇੱਕ ਕੈਮਰਾ ਪਾਇਆ ਜਾਂਦਾ ਹੈ ਅਤੇ ਇਸ ਨਾਲ ਓਪਨ ਸਰਜਰੀ ਦੇ ਮੁਕਾਬਲੇ ਬਹੁਤ ਛੋਟੇ ਜ਼ਖ਼ਮ ਹੁੰਦੇ ਹਨ। ਉਨ੍ਹਾਂ ਕਿਹਾ ਕਿ ਰੋਬੋਟਿਕ ਟੈਕਨਾਲੋਜੀ ਸਰਜਨ ਨੂੰ ਬਿਹਤਰ ਸ਼ੁੱਧਤਾ ਅਤੇ ਨਿਪੁੰਨਤਾ ਪ੍ਰਦਾਨ ਕਰਦੀ ਹੈ ਅਤੇ ਇਸਦਾ ਸਭਤੋਂ ਵੱਧ ਫਾਇਦਾ ਮਰੀਜ ਨੂੰ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਹਾਲਾਂਕਿ, ਸਾਰੇ ਮਰੀਜ਼ ਇਸ ਪ੍ਰਕਿਰਿਆ ਲਈ ਢੁਕਵੇਂ ਨਹੀਂ ਹੁੰਦੇ ਅਤੇ ਮਰੀਜ਼ ਦੇ ਡਾਕਟਰੀ ਇਤਿਹਾਸ, ਸਰੀਰ ਵਿਗਿਆਨ ਅਤੇ ਅੰਡਰ ਲਾਇੰਗ ਹਾਲਤਾਂ ਵਰਗੇ ਕਾਰਕ ਇੱਕ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਵਿਅਕਤੀਗਤ ਹਾਲਤਾਂ ਦੇ ਆਧਾਰ ਤੇ ਸਭ ਤੋਂ ਢੁਕਵੀਂ ਸਰਜੀਕਲ ਪਹੁੰਚ ਨੂੰ ਨਿਰਧਾਰਤ ਕਰਨ ਵਿੱਚ ਫੈਸਲਾ ਲੈਣ ਲਈ ਡਾਕਟਰੀ ਪੇਸ਼ੇਵਰ ਨਾਲ ਸਲਾਹ-ਮਸ਼ਵਰਾ ਕਰਨਾ ਮਹੱਤਵਪੂਰਨ ਹੈ।
