ਹਰਿਆਣਾ ਵਿੱਚ ਭਵਿੱਖ ਵਿਭਾਗ ਦਾ ਗਠਨ

ਚੰਡੀਗੜ੍ਹ, 17 ਜੁਲਾਈ - ਹਰਿਆਣਾ ਸਰਕਾਰ ਨੇ ਏਆਈ ਅਤੇ ਸਕਿਲ ਵਿਕਾਸ ਦੇ ਸਹਾਰੇ ਵਿਜ਼ਨ 2047 ਨੂੰ ਅਮਲੀਜਾਮਾ ਪਹਿਨਾਉਣ ਦੇ ਮਕਦ ਨਾਲ ਭਵਿੱਖ ਵਿਭਾਗ ਦਾ ਗਠਨ ਕੀਤਾ ਹੈ। ਇਹ ਵਿਭਾਗ ਸੂਬੇ ਨੂੰ ਭਵਿੱਖ ਵਿੱਚ ਪੇਸ਼ ਆਉਣ ਵਾਲੀ ਸੰਭਾਵਿਤ ਚਨੌਤੀਆਂ ਅਤੇ ਮੌਕਿਆਂ ਦੀ ਪਹਿਚਾਣ ਕਰਨ ਲਈ ਨਿਯਮਤ ਤੌਰ 'ਤੇ ਹੋਰਾਈਜਨ ਸਕੈਨਿੰਗ, ਰੁਝਾਨ ਵਿਸ਼ਲੇਸ਼ਨ ਅਤੇ ਦ੍ਰਿਸ਼-ਵਿਕਾਸ ਕੰਮ ਕਰੇਗਾ। ਨਾਲ ਹੀ, ਵਿਜ਼ਨ -2047 ਤਹਿਤ ਉੱਚ ਮੁੱਲ ਵਾਲੇ ਖੇਤਰਾਂ ਵਿੱਚ ਵਿਕਾਸ ਵਿਵਿਧੀਕਰਣ 'ਤੇ ਕੇਂਦ੍ਰਿਤ ਵਿਆਪਕ ਲੰਬੀ ਮਿਆਦ ਦੀ ਰਣਨੀਤੀਆਂ ਵੀ ਬਣਾਏਗਾ।

          ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਹਰਿਆਣਾ ਸਰਕਾਰ ਕਾਰਜ (ਅਲਾਟਮੈਂਟ) ਨਿਯਮ, 2025 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਹ ਵਿਭਾਗ ਰਾਜ ਦੇ ਸਕਲ ਘਰੇਲੂ ਉਤਪਾਦ ਨੂੰ 1 ਟ੍ਰਿਲਿਅਨ ਅਮੇਰਿਕੀ ਡਾਲਰ ਦੇ ਪੱਧਰ ਤੱਕ ਵਧਾਉਣ ਅਤੇ ਰਾਜ ਵਿੱਚ ਰੁਜਗਾਰ ਟੀਚਿਆਂ ਨੂੰ ਪੂਰਾ ਕਰਨ ਲਈ ਮਿਸ਼ਨ ਹਰਿਆਣਾ -2047 ਦੀ ਦੇਖਭਾਲ ਵੀ ਰਕੇਗਾ।
          ਇਸ ਤੋਂ ਇਲਾਵਾ, ਇਹ ਵੱਖ-ਵੱਖ ਖੇਤਰਾਂ ਵਿੱਚ ਉਭਰਦੀ ਤਕਨਾਲੋਜੀਆਂ ਅਪਨਾਉਣ ਦੀ ਦਿਸ਼ਾ ਵਿੱਚ ਤਕਨਾਲੋਜੀ ਅਤੇ ਇਨੋਵੇਸ਼ਨ ਨੀਤੀਆਂ ਦਾ ਵਿਕਾਸ ਅਤੇ ਤਾਲਮੇਲ ਕਰੇਗਾ। ਪ੍ਰਸਾਸ਼ਨਿਕ ਪ੍ਰਕਿਰਿਆਵਾਂ ਦੇ ਡਿਜੀਟਲੀਕਰਣ ਰੁਪਾਂਤਰਣ ਸਮੇਤ ਸਾਸ਼ਨ ਅਧੁਨੀਕੀਕਰਣ ਪਹਿਲਾਂ ਦੀ ਨਿਗਰਾਨੀ ਅਤੇ ਤਾਲਮੇਲ ਕਰੇਗਾ। ਭਵਿੱਖਮੁਖੀ ਨੀਤੀਆਂ ਅਤੇ ਪਹਿਲਾਂ ਦੇ ਲਾਗੂ ਕਰਨ ਲਈ ਪ੍ਰਸਾਸ਼ਨਿਕ ਵਿਭਾਗਾਂ ਦੇ ਨਾਲ ਤਾਲਮੇਲ ਵੀ ਕਰੇਗਾ।
          ਇਹ ਵਿਭਾਗ ਭਵਿੱਖ ਦੀ ਵਰਕਫੋਰਸ ਜਰੂਰਤਾਂ ਦੇ ਅਨੁਰੂਪ ਮਨੁੱਖ ਪੂੰਜੀ ਵਿਕਾਸ ਲਈ ਏਕੀਕ੍ਰਿਤ ਢਾਂਚੇ ਦੀ ਸਥਾਪਨਾ ਕਰੇਗਾ। ਖਾਸ ਤੌਰ 'ਤੇ ਜਲ੍ਹ, ਉਰਜਾ ਅਤੇ ਖੇਤੀਬਾੜੀ ਸਰੋਤਾਂ ਦੇ ਲਗਾਤਾਰ ਪ੍ਰਬੰਧਨ ਤਹਿਤ ਰਣਨੀਤੀਆਂ ਵਿਕਸਿਤ ਰਕੇਗਾ। ਵਿਭਾਗਾਂ ਵਿੱਚ ਰਣਨੀਤਿਕ ਪਹਿਲਾਂ ਦੀ ਪ੍ਰਗਤੀ ਦਾ ਮੁਲਾਂਕਨ ਕਰਨ ਲਈ ਨਿਗਰਾਨੀ ਸਿਸਟਮ ਦਾ ਨਿਰਮਾਣ ਕਰੇਗਾ। ਇਹ ਗ੍ਰਾਮੀਣ -ਸ਼ਹਿਰੀ ਏਕੀਕਰਣ ਵਿਕਸਿਤ ਕਰਨ ਦੇ ਨਾਲ-ਨਾਲ ਰਾਜ ਦੇ ਲਈ ਇੱਕ ਪ੍ਰਵਾਸ ਪ੍ਰਬੰਧਨ ਯੋਜਨਾ ਵੀ ਬਣਾਏਗਾ।