ਸੈਕਟਰ- 57 ਵਿਖੇ ਜਾਗਰਣ ਦੌਰਾਨ ਹੋਏ ਨਤਮਸਤਕ ਹੋਏ ਮਨਪ੍ਰੀਤ ਸਿੰਘ ਸਮਾਣਾ

ਐਸ ਏ ਐਸ ਨਗਰ, 28 ਅਗਸਤ (ਸ.ਬ.) ਸੈਕਟਰ- 57 ਵਿਖੇ ਸਦਾ ਸ਼ਿਵ ਮੰਦਿਰ ਵਲੋਂ ਮਹਾਮਾਈ ਦੇ ਜਾਗਰਣ ਦਾ ਆਯੋਜਨ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਮੌਕੇ ਇਲਾਕੇ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜਰ ਹੋਏ।

ਐਸ ਏ ਐਸ ਨਗਰ, 28 ਅਗਸਤ (ਸ.ਬ.) ਸੈਕਟਰ- 57 ਵਿਖੇ ਸਦਾ ਸ਼ਿਵ ਮੰਦਿਰ ਵਲੋਂ ਮਹਾਮਾਈ ਦੇ ਜਾਗਰਣ ਦਾ ਆਯੋਜਨ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਮੌਕੇ ਇਲਾਕੇ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜਰ ਹੋਏ। ਇਸ ਮੌਕੇ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਦੇ ਪੁੱਤਰ ਮਨਪ੍ਰੀਤ ਸਿੰਘ ਸਮਾਣਾ ਨੇ ਜਾਗਰਣ ਵਿੱਚ ਉਚੇਚੇ ਤੌਰ ਤੇ ਨਤਮਸਤਕ ਹੋਣ ਲਈ ਹਾਜ਼ਰੀ ਭਰੀ। ਇਸ ਮੌਕੇ ਉਹਨਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਧਾਰਮਿਕ ਸਮਾਗਮਾਂ ਰਾਂਹੀ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਕੇ ਅਨੁਸ਼ਾਸ਼ਨਬੱਧ ਸਮਾਜ ਦੀ ਸਿਰਜਣਾ ਕਰਨ ਲਈ ਯੋਗਦਾਨ ਦੇਣਾ ਚਾਹਦਾ ਹੈ। ਉਹਲਾਂ ਜਾਗਰਣ ਦੇ ਸਫਲ ਆਯੋਜਨ ਲਈ ਸਦਾ ਸਿਵ ਮੰਦਰ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਮਹਾਮਾਈ ਦੇ ਜਾਗਰਣ ਦੇ ਦੌਰਾਨ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ, ਜਗਦੇਵ ਸ਼ਰਮਾ, ਬਲਜੀਤ ਸਿੰਘ ਹੈਪੀ, ਅਵਤਾਰ ਸਿੰਘ ਝਾਮਪੁਰ, ਅਮਿਤ, ਹਰਪਾਲ ਸਿੰਘ ਬਰਾੜ, ਦੇਸ਼ ਰਾਜ਼ ਕੌਂਡਲ, ਸਨਦੀਪ ਕੁਮਾਰ, ਕਿਸ਼ਨ ਕੁਮਾਰ, ਸੁਰਿੰਦਰ ਠਾਕੁਰ, ਰਾਮ ਕੁਮਾਰ ਅਤੇ ਸੈਕਟਰ 57 ਵਾਸੀ ਹਾਜ਼ਰ ਸਨ।