ਖੇਡ ਮੰਤਰੀ ਐਕਸ਼ਨ ਮੋਡ ਵਿੱਚ, 15 ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਚੰਡੀਗੜ੍ਹ, 17 ਜੁਲਾਈ - ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਅੱਜ ਪੰਚਕੂਲਾ ਸਥਿਤ ਤਾਊ ਦੇਵੀਲਾਲ ਸਟੇਡੀਅਮ ਵਿੱਚ ਖੇਲੋ ਇੰਡੀਆ ਸਟੇਟ ਲੇਵਲ ਸੈਂਟਰ ਦਾ ਅਚਾਨਕ ਨਿਰੀਖਣ ਕੀਤਾ ਅਤੇ ਖਿਡਾਰੀਆਂ ਨੂੰ, ਰਹਿਣ ਦੀ ਅਸਹੂਲਤ, ਤੈਅ ਖੁਰਾਕ ਸਮੱਗਰੀ ਅਤੇ ਖੇਡ ਦਾ ਸਾਮਾਨ ਨਾ ਉਪਲਬਧ ਕਰਾਏ ਜਾਣ ਦੀ ਵਜ੍ਹਾ ਨਾਲ ਸੈਂਟਰ ਦੇ ਸਾਰੇ ਕੋਚ, ਕਰਮਚਾਰੀ ਅਤੇ ਪੰਚਕੂਲਾ ਦੀ ਜਿਲ੍ਹਾ ਖੇਡ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ।

ਇਸ ਮੌਕੇ 'ਤੇ ਖੇਡ ਮੰਤਰੀ ਸਟੇਡੀਅਮ ਵਿੱਚ ਅਭਿਆਸ ਕਰ ਰਹੇ ਬਾਕਸਿੰਗ, ਬੈਡਮਿੰਟਨ ਅਤੇ ਏਥਲੈਟਿਕਸ ਦੇ ਖਿਡਾਰੀਆਂ ਨਾਲ ਮੁਲਾਕਾਤ ਕਰ ਉਨ੍ਹਾਂ ਦੀ ਸਮੱਸਿਆ ਸੁਣੀ। ਇਸ ਮੌਕੇ 'ਤੇ ਖਿਡਾਰੀਆਂ ਨੇ ਮੰਤਰੀ ਨੂੰ ਜਾਣੁ ਕਰਾਇਆ ਕਿ ਅਧਿਕਾਰੀ ਖਾਣ ਦੀ ਅਤੇ ਖੇਡ ਦੇ ਸਮਾਨ ਦੀ ਸਹੀ ਵਿਵਸਥਾ ਨਹੀਂ ਕਰ ਪਾ ਰਹੇ ਹਨ। ਖਿਡਾਰੀਆਂ ਨੇ ਦੱਸਿਆ ਕਿ ਸਰਕਾਰ ਦੀ ਖੇਡ ਨੀਤੀ ਬਹੁਤ ਹੀ ਚੰਗੀ ਹੈ, ਪਰ ਉਸ ਦੇ ਅਨੁਸਾਰ ਅਧਿਕਾਰੀ ਉਨ੍ਹਾਂ ਨੂੰ ਸਹੁਲਤ ਨਹੀਂ ਮੁਹੱਈਆ ਕਰਾ ਰਹੇ ਹਨ। ਇਸ ਨਾਲ ਉਨ੍ਹਾਂ ਨੂੰ ਅਸਹੂਲਤ ਹੋ ਰਹੀ ਹੈ।
          ਖੇਡ ਮੰਤਰੀ ਨੇ ਮੌਕੇ 'ਤੇ ਫੋਨ ਕਰ ਕੇ ਅਧਿਕਾਰੀਆਂ ਨੂੰ ਚੇਤਾਇਆ ਕਿ ਊਹ 15 ਦਿਨ ਦੇ ਅੰਦਰ ਵਿਵਸਥਾ ਦਰੁਸਤ ਕਰ ਲੈਣ। ਨਹੀਂ ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਦੀ ਖੇਡ ਨੀਤੀ ਪੂਰੇ ਦੇਸ਼ ਵਿੱਚ ਸੱਭ ਤੋਂ ਵਧੀਆ ਹੈ। ਸੂਬੇ ਦੇ ਖਿਡਾਰੀ ਓਲੰਪਿਕ, ਵਿਸ਼ਵ ਚੈਪੀਅਨਸ਼ਿਪ, ਏਸ਼ਿਅਨ ਤੇ ਕਾਮਨਵੈਲਥ ਖੇਡਾਂ ਵਿੱਚ ਮੈਡਲ ਜਿੱਤ ਕੇ ਦੇਸ਼ ਤੇ ਸੂਬੇ ਦਾ ਮਾਣ ਵਧਾ ਰਹੇ ਹਨ। ਸਾਡੇ ਖਿਡਾਰੀ ਹੋਰ ਵੱਧ ਮੈਡਲ ਜਿੱਤਣ, ਇਸ ਦੇ ਲਈ ਸਰਕਾਰ ਉਨ੍ਹਾਂ ਨੂੰ ਵੱਧ ਤੋਂ ਵੱਧ ਖੇਡ ਸਹੂਲਤਾਂ ਦੇਣ ਲਈ ਪ੍ਰਤੀਬੱਧ ਹੈ।
          ਖਿਡਾਰੀਆਂ ਨੂੰ ਚੰਗੀ ਖੁਰਾਕ ਤੇ ਸਹੀ ਖੇਡ ਤੇ ਸਰੋਤ ਮਿਲਣਗੇ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਵੀ ਚੰਗਾ ਹੋਵੇਗਾ। ਖੇਡ ਮੰਤਰੀ ਨੇ ਕੋਚਾਂ ਨੂੰ ਦੱਸਿਆ ਕਿ ਉਹ ਆਪਣੀ ਕਾਰਜਸ਼ੈਲੀ ਵਿੱਚ ਸੁਧਾਰ ਕਰਨ ਅਤੇ ਸਮੇਂ 'ਤੇ ਖਿਡਾਰੀਆਂ ਨੂੰ ਅਭਿਆਸ ਕਰਾਉਣ। ਚੰਗਾ ਕੰਮ ਕਰਨ ਵਾਲੇ ਕੋਚਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ ਅਤੇ ਲਾਪ੍ਰਵਾਹੀ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ।
          ਇਸ ਮੌਕੇ 'ਤੇ ਖੇਡ ਮੰਤਰੀ ਸਵੇਰੇ ਕਰੀਬ ਅੱਠ ਵਜੇ ਸਿੱਧੇ ਸਟੇਡੀਅਮ ਪਹੁੰਚੇ ਜਿੱਥੇ ਉਨ੍ਹਾਂ ਨੇ ਸਾਰੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਹੋਸਟਲ ਵਿੱਚ ਰਹਿਣ, ਮੈਸ ਵਿੱਚ ਜਾ ਕੇ ਖਾਣ ਦੀ ਅਤੇ ਜਿਮ ਆਦਿ ਦਾ ਮੁਆਇਨਾ ਕੀਤਾ।