
ਖਾਲਸਾ ਕਾਲਜ ਮਾਹਿਲਪੁਰ ਵਿੱਚ ਫੂਡ ਪ੍ਰੋਡਕਸ਼ਨ, ਬੇਕਰੀ, ਕੁਕਿੰਗ ਅਤੇ ਕੇਟਰਿੰਗ ਮੈਨੇਜਮੈਂਟ ਵਿੱਚ ਦੋ ਕੋਰਸ ਸ਼ੁਰੂ
ਹੁਸ਼ਿਆਰਪੁਰ- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਵੱਖ ਵੱਖ ਕੋਰਸਾਂ ਦੀ ਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਰੁਜ਼ਗਾਰ ਕੇਂਦਰਿਤ ਤੇ ਹੁਨਰਮੰਦ ਕੋਰਸਾਂ ਨਾਲ ਜੋੜਨ ਦੇ ਉੱਦਮ ਤਹਿਤ ਫੂਡ ਪ੍ਰੋਡਕਸ਼ਨ ਅਤੇ ਕੇਟਰਿੰਗ ਮੈਨੇਜਮੈਂਟ ਨਾਲ ਸਬੰਧਤ ਦੋ ਨਵੇਂ ਸਰਟੀਫਿਕੇਟ ਕੋਰਸ ਆਰੰਭ ਕੀਤੇ ਗਏ ਹਨ।
ਹੁਸ਼ਿਆਰਪੁਰ- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਵੱਖ ਵੱਖ ਕੋਰਸਾਂ ਦੀ ਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਰੁਜ਼ਗਾਰ ਕੇਂਦਰਿਤ ਤੇ ਹੁਨਰਮੰਦ ਕੋਰਸਾਂ ਨਾਲ ਜੋੜਨ ਦੇ ਉੱਦਮ ਤਹਿਤ ਫੂਡ ਪ੍ਰੋਡਕਸ਼ਨ ਅਤੇ ਕੇਟਰਿੰਗ ਮੈਨੇਜਮੈਂਟ ਨਾਲ ਸਬੰਧਤ ਦੋ ਨਵੇਂ ਸਰਟੀਫਿਕੇਟ ਕੋਰਸ ਆਰੰਭ ਕੀਤੇ ਗਏ ਹਨ।
ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪਿ੍ਰੰ ਡਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਕੈਂਪਸ ਵਿੱਚ ਚੱਲ ਰਹੇ ਬਾਬੂ ਜੀ ਹਰੀ ਸਿੰਘ ਬਾਸੀ ਇੰਟਰਪ੍ਰਾਇਨਸ਼ਿਪ ਸੈਂਟਰ ਦੇ ਸਹਿਯੋਗ ਨਾਲ ਕਾਲਜ ਵਿੱਚ ਤਿੰਨ ਮਹੀਨੇ ਦੀ ਸਮਾਂ ਮਿਆਦ ਵਾਲੇ ਸਰਟੀਫਿਕੇਟ ਕੋਰਸ ਇਨ ਫੂਡ ਪ੍ਰੋਡਕਸ਼ਨ ਐਂਡ ਬੇਕਰੀ ਅਤੇ ਸਰਟੀਫਿਕੇਟ ਕੋਰਸ ਇਨ ਕੂੁਕਿੰਗ ਐਂਡ ਕੇਟਰਿੰਗ ਮੈਨੇਜਮੈਂਟ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਵਿੱਚ ਇਸ ਸੈਸ਼ਨ ਤੋਂ ਵਿਦਿਆਰਥੀਆਂ ਦਾ ਬਹੁਤ ਘੱਟ ਫੀਸਾਂ ‘ਤੇ ਦਾਖਿਲਾ ਆਰੰਭ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਉਕਤ ਦੋਵੇਂ ਸਰਟੀਫਿਕੇਟ ਕੋਰਸਾਂ ਵਿੱਚ ਦਾਖ਼ਲੇ ਲਈ ਦਸਵੀਂ, ਅਤੇ ਬਾਰ੍ਹਵੀਂ ਤੋਂ ਬਾਅਦ ਦੇ ਵਿਦਿਆਰਥੀ ਦਾਖ਼ਲ ਹੋ ਸਕਦੇ ਹਨ ਅਤੇ ਕਾਲਜ ਵਿੱਚ ਬਾਰ੍ਹਵੀਂ ਅਤੇ ਅੰਡਰ ਗਰੈਜੂਏਟ ਕੋਰਸ ਕਰਨ ਵਾਲੇ ਵਿਦਿਆਰਥੀ ਆਪਣੀ ਪੜ੍ਹਾਈ ਦੇ ਨਾਲ ਨਾਲ ਵੀ ਇਸ ਕੋਰਸ ਵਿੱਚ ਦਾਖ਼ਲਾ ਵੀ ਲੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਉਕਤ ਕੋਰਸਾਂ ਦੀ ਪੜ੍ਹਾਈ ਅਤੇ ਪ੍ਰੈਕਟੀਕਲ ਸਬੰਧੀ ਵੱਖਰੇ ਪ੍ਰਬੰਧ ਕੀਤੇ ਗਏ ਹਨ ਅਤੇ ਮਾਹਿਰ ਸਟਾਫ਼ ਦੀ ਭਰਤੀ ਵੀ ਕਰ ਲਈ ਗਈ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਅਜਿਹੇ ਹੁਨਰ ਕੇਂਦਰਿਤ ਕੋਰਸ ਵਿਦਿਆਰਥੀਆਂ ਦੀ ਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਨੂੰ ਰੁਜ਼ਗਾਰ ਕੇਂਦਰਿਤ ਵੀ ਕਰਨਗੇ ਅਤੇ ਫੂਡ ਪ੍ਰੋਡਕਸ਼ਨ ਉਦਯੋਗ ਵਿੱਚ ਰੁਜ਼ਗਾਰ ਦੀਆਂ ਨਵੀਂਆਂ ਸੰਭਾਵਨਾਵਾਂ ਨਾਲ ਵੀ ਜੋੜਨਗੇ।
ਉਨ੍ਹਾਂ ਵਿਦਿਆਰਥੀਆਂ ਨੂੰ ਉਕਤ ਕੋਰਸਾਂ ਵਿੱਚ ਦਾਖ਼ਲੇ ਸਬੰਧੀ ਕਾਲਜ ਵਿੱਚ ਚੱਲਦੇ ਦਾਖ਼ਲਾ ਅਤੇ ਕਾਉਸਲਿੰਗ ਸੈੱਲ ਵਿੱਚ ਸੰਪਰਕ ਕਰਨ ਦੀ ਅਪੀਲ ਕੀਤੀ। ਇਸ ਮੌਕੇ ਫੂਡ ਪ੍ਰੋਡਕਸ਼ਨ ਅਤੇ ਬੇਕਰੀ ਵਿਭਾਗ ਦੇ ਚੀਫ ਇੰਸਟਰੱਕਟਰ ਅਰੁਣ ਮਹਾਜਨ, ਹਰੀ ਸਿੰਘ ਬਾਸੀ ਇੰਡਰਪ੍ਰਾਇਨਸ਼ਿਪ ਸੈਂਟਰ ਦੇ ਡਾਇਰੈਕਟਰ ਪਿ੍ਰਤਪਾਲ ਸਿੰਘ, ਪ੍ਰੋ ਦਵਿੰਦਰ ਠਾਕੁਰ ਵੀ ਹਾਜ਼ਰ ਸਨ।
