ਟਰੈਫਿਕ ਇੰਚਾਰਜ ਇੰਸਪੈਕਟਰ ਸੁਭਾਸ਼ ਭਗਤ ਨੂੰ ਸੰਸਥਾ ਸਵੇਰਾ ਵੱਲੋਂ ਕੀਤਾ ਗਿਆ ਸਨਮਾਨਿਤ

ਹੁਸ਼ਿਆਰਪੁਰ- ਅੱਜ ਦੇ ਸਮੇਂ ਵਿੱਚ ਜੇਕਰ ਕੋਈ ਅਧਿਕਾਰੀ ਜਾਂ ਸੰਸਥਾ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਂ ਰਹੀ ਹੈ, ਤਾਂ ਸਮਾਜ ਵੱਲੋਂ ਉਹਨਾਂ ਨੂੰ ਸਮੇਂ-ਸਮੇਂ 'ਤੇ ਸਨਮਾਨਿਤ ਕਰਨਾ ਬਹੁਤ ਜਰੂਰੀ ਹੈ, ਤਾਂ ਜੋ ਉਹਨਾਂ ਦਾ ਮਨੋਬਲ ਬਣਿਆ ਰਹੇ। ਇਹ ਬੋਲ ਪ੍ਰਸਿੱਧ ਸਮਾਜਸੇਵੀ ਅਤੇ ਸਵੇਰਾ ਸੰਸਥਾ ਦੇ ਸੰਸਥਾਪਕ ਡਾ. ਅਜੈ ਬੱਗਾ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਵਿੱਚ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਇੰਸਪੈਕਟਰ ਸੁਭਾਸ਼ ਭਗਤ ਨੂੰ ਸਨਮਾਨਿਤ ਕਰਦੇ ਹੋਏ ਆਖੇ।

ਡਾ. ਬੱਗਾ ਨੇ ਕਿਹਾ ਕਿ ਜੇ ਅਸੀਂ ਢਿੱਠ ਹੋ ਕੇ ਇਮਾਨਦਾਰੀ ਨਾਲ ਖੜੇ ਰਹੀਏ ਤਾਂ ਬੇਈਮਾਨੀ ਆਪਣੇ ਆਪ ਹੀ ਦਮ ਤੋੜ ਦੇਵੇਗੀ। ਇਸ ਮੌਕੇ ਸਮਾਜਸੇਵੀ ਸੰਜੀਵ ਤਲਵਾੜ ਨੇ ਕਿਹਾ ਕਿ ਸੰਸਥਾ ਵੱਲੋਂ ਚਲਾਇਆ ਗਿਆ ਇਹ ਉਪਰਾਲਾ ਬੇਹੱਦ ਸਰਾਹਣਯੋਗ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਜੀਵਨ ਜਿਊਣ ਵਾਲਿਆਂ ਨੂੰ ਐਸੇ ਟ੍ਰੈਫਿਕ ਅਧਿਕਾਰੀਆਂ ਦੇ ਨਾਲ ਖੜਾ ਹੋਣਾ ਚਾਹੀਦਾ ਹੈ ਜੋ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹਨ।
ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਉਹਨਾਂ ਲੋਕਾਂ ਨੂੰ ਵੀ ₹5100 ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਜੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ, ਅਤੇ ਇਹ ਸਨਮਾਨ ਟ੍ਰੈਫਿਕ ਇੰਸਪੈਕਟਰ ਦੀ ਸਿਫ਼ਾਰਸ਼ 'ਤੇ ਦਿੱਤਾ ਜਾਵੇਗਾ।
ਇਸ ਮੌਕੇ ਸਵੇਰਾ ਦੇ ਪ੍ਰਧਾਨ ਅਵਨੀਸ਼ ਓਹਰੀ, ਰਾਮਚਰਿਤਮਾਨਸ ਤੋਂ ਹਰੀਸ਼ ਸੈਣੀ, ਸੁਨੀਲ ਪ੍ਰੀਯ, ਸਭਿਆਚਾਰ ਸੰਭਾਲ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਜਾਂਡੋ, ਜਨਰਲ ਸਕੱਤਰ ਹਰਬੰਸ ਸਿੰਘ ਕਮਲ, ਮਦਨ ਲਾਲ ਕਲਸੀ ਆਦਿ ਵੀ ਮੌਜੂਦ ਸਨ।