
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਾਨਸੂਨ ਸੀਜਨ ਨੂੰ ਲੈ ਕੇ ਕੀਤੀ ਤਿਆਰੀਆਂ ਦੀ ਸਮੀਖਿਆ
ਚੰਡੀਗੜ੍ਹ, 2 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੌਜੂਦਾ ਮਾਨਸੂਨ ਸੀਜਨ ਦੇ ਮੱਦੇਨਜਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੀ ਡੇ੍ਰਨਾਂ ਦੀ ਪੂਰੀ ਤਰ੍ਹਾ ਸਫਾਈ ਯਕੀਨੀ ਕੀਤੀ ਜਾਵੇ ਅਤੇ ਗ੍ਰਾਮੀਣ ਤੇ ਸ਼ਹਿਰੀ ਖੇਤਰਾਂ ਵਿੱਚ ਜਲਭਰਾਵ ਦੀ ਸਮਸਿਆ ਤੋਂ ਬਚਣ ਲਈ ਪ੍ਰਭਾਵੀ ਜਲ੍ਹ ਨਿਕਾਸੀ ਪ੍ਰਣਾਲੀ ਯਕੀਨੀ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਬਰਸਾਤੀ ਪਾਣੀ ਦੇ ਤੁਰੰਤ ਨਿਕਾਸੀ ਲਈ ਕਾਫੀ ਗਿਣਤੀ ਵਿੱਚ ਪੰਪਾਂ ਦੀ ਵਿਵਸਥਾ ਕੀਤੀ ਜਾਵੇ।
ਚੰਡੀਗੜ੍ਹ, 2 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੌਜੂਦਾ ਮਾਨਸੂਨ ਸੀਜਨ ਦੇ ਮੱਦੇਨਜਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੀ ਡੇ੍ਰਨਾਂ ਦੀ ਪੂਰੀ ਤਰ੍ਹਾ ਸਫਾਈ ਯਕੀਨੀ ਕੀਤੀ ਜਾਵੇ ਅਤੇ ਗ੍ਰਾਮੀਣ ਤੇ ਸ਼ਹਿਰੀ ਖੇਤਰਾਂ ਵਿੱਚ ਜਲਭਰਾਵ ਦੀ ਸਮਸਿਆ ਤੋਂ ਬਚਣ ਲਈ ਪ੍ਰਭਾਵੀ ਜਲ੍ਹ ਨਿਕਾਸੀ ਪ੍ਰਣਾਲੀ ਯਕੀਨੀ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਬਰਸਾਤੀ ਪਾਣੀ ਦੇ ਤੁਰੰਤ ਨਿਕਾਸੀ ਲਈ ਕਾਫੀ ਗਿਣਤੀ ਵਿੱਚ ਪੰਪਾਂ ਦੀ ਵਿਵਸਥਾ ਕੀਤੀ ਜਾਵੇ।
ਮੁੱਖ ਮੰਤਰੀ ਨੇ ਇਹ ਨਿਰਦੇਸ਼ ਅੱਜ ਇੱਥੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸਾਰੀ ਡਿਪਟੀ ਕਮਿਸ਼ਨਰਾਂ ਦੇ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਦਿੱਤੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਗਾਮੀ ਦਿਨਾਂ ਵਿੱਚ ਭਾਰੀ ਬਰਸਾਤ ਦੀ ਸੰਭਾਵਨਾ ਨੁੰ ਦੇਖਦੇ ਹੋਏ ਸਾਰੇ ਡਿਪਟੀ ਕਮਿਸ਼ਨਰ ਆਪਣੇ-ਆਪਣੇ ਜਿਲ੍ਹਿਆਂ ਵਿੱਚ ਬਰਸਾਤ ਦੇ ਪਾਣੀ ਦੀ ਨਿਕਾਸੀ ਲਈ ਜਰੂਰੀ ਵਿਵਸਥਾ ਯਕੀਨੀ ਕਰਨ, ਤਾਂ ਜੋ ਆਮ ਜਨਤਾ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਜਲਭਰਾਵ ਦੇ ਸੰਭਾਵਿਤ ਸਥਾਨਾਂ ਦੀ ਪਹਿਚਾਣ ਕਰ ਉਸ ਤੋਂ ਬਾਅਦ ਸਹੀ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ।
ਬਰਸਾਤੀ ਪਾਣੀ ਦੀ ਨਿਕਾਸੀ ਲਈ ਕਾਫੀ ਪੰਪਾਂ ਦੀ ਉਪਲਬਧਤਾ ਕਰਨ ਯਕੀਨੀ
ਮੀਟਿੰਗ ਵਿੱਚ ਮੁੱਖ ਮੰਤਰੀ ਨੇ ਹਰੇਕ ਜਿਲ੍ਹੇ ਵਿੱਚ ਉਪਲਬਧ ਪੰਪਾਂ ਦੀ ਗਿਣਤੀ ਦੀ ਜਾਣਕਾਰੀ ਲਈ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸਾਰੇ ਪੰਪਾਂ ਨੂੰ ਪੂਰੀ ਤਰ੍ਹਾ ਚਾਲੂ ਸਥਿਤੀ ਵਿੱਚ ਰੱਖਿਆ ਜਾਵੇ ਤਾਂ ਜੋ ਬਰਸਾਤੀ ਜਲ੍ਹ ਦੀ ਨਿਕਾਸੀ ਵਿੱਚ ਕੋਈ ਸਮਸਿਆ ਨਾ ਹੋਵੇ। ਨਾਲ ਹੀ ਉਨ੍ਹਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਜਿਲ੍ਹਿਆਂ ਵਿੱਚ ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ, ਸ਼ਹਿਰੀ ਸਥਾਨਕ ਵਿਭਾਗ, ਜਨ ਸਿਹਤ ਇੰਜੀਨੀਅਰਿੰਗ ਵਿਭਾਗ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਐਚਐਸਵੀਪੀ) ਦੇ ਕੋਲ ਉਪਲਬਧ ਪੰਪਾਂ ਦੀ ਵਿਸਤਾਰ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਜਰੂਰਤ ਪੈਣ 'ਤੇ ਉਨ੍ਹਾਂ ਦਾ ਸਮੂਚੀ ਵਰਤੋ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰ ਨਿਰਧਾਰਿਤ ਪ੍ਰਾਰੂਪ ਵਿੱਚ ਪੰਪਾਂ ਦੀ ਉਪਲਬਧਤਾ ਨਾਲ ਸਬੰਧਿਤ ਜਾਣਕਾਰੀ ਪੋਰਟਲ 'ਤੇ ਅਪਲੋਡ ਕਰਨ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਪੰਪ ਸੈਟਾਂ ਦੀ ਬਿਨ੍ਹਾਂ ਰੁਕਾਵਟ ਸੰਚਾਲਨ ਲਈ ਬਿਜਲੀ ਚੈਕਅੱਪ ਦੀ ਵਿਵਸਥਾ ਯਕੀਨੀ ਕੀਤੀ ਜਾਵੇ।
ਗ੍ਰਾਮੀਣ ਤੇ ਸ਼ਹਿਰੀ ਖੇਤਰਾਂ ਵਿੱਚ ਜਲਭਰਾਵ ਰੋਕਣ ਲਈ ਪ੍ਰਭਾਵੀ ਜਲ੍ਹ ਨਿਕਾਸੀ ਪ੍ਰਣਾਲੀ ਕਰਨ ਯਕੀਨੀ
ਡੇ੍ਰਨਾਂ ਦੀ ਸਫਾਈ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਪਸ਼ਟ ਨਿਰਦੇਸ਼ ਦਿੱਤੇ ਕਿ ਵਿਸ਼ੇਸ਼ ਰੂਪ ਨਾਲ ਨਗਰਾਂ ਅਤੇ ਸ਼ਹਿਰਾਂ ਤੋਂ ਲੰਘਣ ਵਾਲੇ ਡੇ੍ਰਨਾਂ ਦੀ ਸਮੂਚੀ ਸਫਾਈ ਕੀਤੀ ਜਾਵੇ ਤਾਂ ਜੋ ਓਵਰਫਲੋ ਦੀ ਸਮਸਿਆ ਉਤਪਨ ਨਾ ਹੋ ਸਕੇ। ਉਨ੍ਹਾਂ ਨੇ ਫਰੀਦਾਬਾਦ ਵਿੱਚ ਗੌਂਛੀ ਡ੍ਰੇਨ ਨੂੰ ਕਵਰ ਕਰਨ ਦੀ ਸੰਭਾਵਨਾ ਤਲਾਸ਼ਣ ਅਤੇ ਸੂਬੇ ਦੀ ਹੋਰ ਡੇ੍ਰਨਾਂ ਲਈ ਵੀ ਇਸੀ ਤਰ੍ਹਾ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਡੇ੍ਰਨਾਂ ਦਾ ਰੱਖ ਰਖਾਵ ਕੀਤਾ ਜਾਣਾ ਚਾਹੀਦਾ ਹੈ ਅਤੇ ਜਾਲ ਲਗਾ ਕੇ ਇੰਨ੍ਹਾਂ ਵਿੱਚੋਂ ਕੂੜਾ ਪਾਉਣ ਤੋਂ ਰੋਕਿਆ ਜਾਵੇ।
ਹੜ੍ਹ ਦੀ ਤਿਆਰੀਆਂ ਲਈ ਹਰੇਕ ਜਿਲ੍ਹੇ ਨੁੰ 4.50 ਲੱਖ ਰੁਪਏ ਅਤੇ ਜਲ੍ਹ ਨਿਕਾਸੀ ਕੰਮਾਂ ਲਈ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੂੰ 50 ਲੱਖ ਰੁਪਏ ਅਲਾਟ
ਮੀਟਿੰਗ ਵਿੱਚ ਮੁੱਖ ਮੰਤਰੀ ਨੇ ਵੱਖ-ਵੱਖ ਸੜਕਾਂ, ਪੁੱਲਾਂ ਦੇ ਨਿਰਮਾਣ ਅਤੇ ਜਲ੍ਹ ਨਿਕਾਸੀ ਲਈ ਅੰਡਰਗਰਾਊਂਡ ਪਾਇਪਲਾਇਨ ਵਿਛਾਉਣ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਮੀਟਿੰਗ ਵਿੱਚ ਦਸਿਆ ਗਿਆ ਕਿ ਹੜ੍ਹ ਦੀ ਤਿਆਰੀਆਂ ਲਈ ਹਰੇਕ ਜਿਲ੍ਹੇ ਨੂੰ 4.50 ਲੱਖ ਰੁਪਏ ਦੀ ਰਕਮ ਅਲਾਟ ਕੀਤੀ ਗਈ ਹੈ। ਇਸ ਤੋਂ ਇਲਾਵਾ, ਜਲ੍ਹ ਨਿਕਾਸੀ ਕੰਮਾਂ ਲਈ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੁੰ 50 ਲੱਖ ਰੁਪਏ ਦਿੱਤੇ ਗਏ ਹਨ। ਜਰੂਰਤ ਪੈਣ 'ਤੇ ਸੂਬਾ ਆਪਦਾ ਪ੍ਰਬੰਧਨ ਫੰਡ ਤਹਿਤ ਵੱਧ ਰਕਮ ਵੀ ਅਲਾਟ ਕੀਤੀ ਜਾ ਸਕਦੀ ਹੈ।
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਮਾਨਸੂਨ ਸੀਜਨ ਦੌਰਾਨ ਗੰਦੇ ਪਾਣੀ ਦੇ ਕਾਰਨ ਹੋਣ ਵਾਲੀ ਅਤੇ ਵੇਕਟਰ ਜਨਿਤ ਰੋਗਾਂ ਦੀ ਰੋਕਥਾਮ ਲਈ ਉਪਯੁਕਤ ਕਦਮ ਚੁੱਕਣ ਦੇ ਵੀ ਨਿਰਦੇਸ਼ ਦਿੱਤੇ।
ਰਾਜ ਸਰਕਾਰ ਦਾ ਯਤਨ ਹਰੇਕ ਯੋਗ ਲਾਭਕਾਰ ਨੂੰ ਮਿਲੇ ਸਰਕਾਰੀ ਯੋਜਨਾਵਾਂ ਦਾ ਲਾਭ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਸਮਾਧਾਨ ਸ਼ਿਵਰਾਂ ਦੌਰਾਨ ਪ੍ਰਾਪਤ ਸ਼ਿਕਾਇਤਾਂ ਦਾ ਤੁਰੰਤ ਹੱਲ ਯਕੀਨੀ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਲਗਾਤਾਰ ਯਤਨ ਹੈ ਕਿ ਹਰੇਕ ਯੋਗ ਲਾਭਕਾਰ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਸਮੇਂ 'ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਮਾਮਲਿਆਂ ਵਿੱਚ ਬਿਨੈ ਖਾਰਿਜ ਕੀਤਾ ਜਾਂਦਾ ਹੈ, ਉੱਥੇ ਜਨਤਾ ਦੀ ਸੰਤੁਸ਼ਟੀ ਲਈ ਬਿਨੈਕਾਰ ਨੂੰ ਸਪਸ਼ਟ ਅਤੇ ਵਿਸ਼ੇਸ਼ ਕਾਰਨ ਦੱਸੇ ਜਾਣ। ਜੇਕਰ ਨੀਤੀਗਤ ਰੁਕਾਵਟ ਕਾਰਨ ਕਿਸੇ ਵਿਸ਼ਾ ਦਾ ਹੱਲ ਨਹੀਂ ਹੋ ਪਾ ਰਿਹਾ ਹੈ, ਤਾਂ ਡਿਪਟੀ ਕਮਿਸ਼ਨਰ ਸਹੀ ਕਾਰਵਾਈ ਲਈ ਬਿਨੈ ਨੂੰ ਮੁੱਖ ਸਕੱਤਰ ਦਫਤਰ ਨੁੰ ਭੇਜਣ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਗੁਪਤਾ, ਪੁਿਲਸ ਡਾਇਰੈਕਟਰ ਜਨਰਲ ਸ੍ਰੀ ਸ਼ਤਰੂਜੀਤ ਕਪੂਰ, ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰੀ ਵਿਨੀਤ ਗਰਗ, ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਕੇ. ਮਕਰੰਦ ਪਾਂਡੂਰੰਗ, ਡਿਪਾਰਟਮੈਂਟ ਆਫ ਫਿਯੂਚਰ ਦੇ ਡਾਇਰੈਕਟਰ ਡਾ. ਆਦਿਤਅ ਦਹੀਆ, ਨਿਕਰਾਨੀ ਅਤੇ ਤਾਲਮੇਲ ਵਿਭਾਗ ਦੀ ਵਿਸ਼ੇਸ਼ ਸਕੱਤਰ ਡਾ. ਪ੍ਰਿਯੰਕਾ ਸੋਨੀ ਸਮੇਤ ਵੱਖ-ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
