ਫਿਲੌਰ ‘ਚ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਦਾ ਅਪਮਾਨ, ਭਾਰੀ ਰੋਸ਼; ਸਾਬਕਾ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਨੇ ਕੀਤੀ ਤਿੱਖੀ ਆਲੋਚਨਾ
ਹੁਸ਼ਿਆਰਪੁਰ- ਫਿਲੌਰ ਨੇੜਲੇ ਇੱਕ ਪਿੰਡ ‘ਚ ਹਾਲ ਹੀ ‘ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੇ ਕੋਲ ਅਪਮਾਨਜਨਕ ਸ਼ਬਦ ਲਿਖੇ ਜਾਣ ਅਤੇ ਗੁਰਪਤਵੰਤ ਪੰਨੂ ਵਲੋਂ ਉਨ੍ਹਾਂ ਦੇ ਖ਼ਿਲਾਫ਼ ਦਿੱਤੇ ਗਏ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਵੇਖਣ ਨੂੰ ਮਿਲ ਰਹੀ ਹੈ। ਇਸ ਮਾਮਲੇ ‘ਤੇ ਸੀਨੀਅਰ ਪੱਤਰਕਾਰ ਡਾ. ਦਲਜੀਤ ਅਜਨੋਹਾ ਨੇ ਭਾਜਪਾ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਨਾਲ ਖਾਸ ਗੱਲਬਾਤ ਕੀਤੀ।

ਗੱਲਬਾਤ ਦੌਰਾਨ, ਸੋਹਨ ਸਿੰਘ ਠੰਡਲ ਨੇ ਇਸ ਘਟਨਾ ਦੀ ਤਿੱਖੀ ਨਿੰਦਾ ਕਰਦਿਆਂ ਇਸਨੂੰ ਸਮਾਜ ਨੂੰ ਵੰਡਣ ਦੀ ਇੱਕ ਸਾਜ਼ਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਿਰਫ਼ ਦਲਿਤ ਸਮਾਜ ਲਈ ਹੀ ਨਹੀਂ, ਸਗੋਂ ਪੂਰੇ ਭਾਰਤ ਲਈ ਇੱਕ ਮਹਾਨ ਵਿਚਾਰਕ ਅਤੇ ਸਮਾਜ ਸੰਸਕਾਰਕ ਸਨ। ਉਨ੍ਹਾਂ ਦੀ ਮੂਰਤੀ ‘ਤੇ ਹੋਈ ਅਪਮਾਨਜਨਕ ਹਰਕਤ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਸੋਹਨ ਸਿੰਘ ਠੰਡਲ ਨੇ ਗੁਰਪਤਵੰਤ ਪੰਨੂ ਦੇ ਬਿਆਨ ਨੂੰ ਦੇਸ਼ ਵਿਰੋਧੀ ਕਰਾਰ ਦਿੰਦਿਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਗੇ ਤੱਤ ਸਮਾਜ ‘ਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇੰਝ ਦੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜੋ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕ ਸਕੇ।
ਸੀਨੀਅਰ ਪੱਤਰਕਾਰ ਡਾ. ਦਲਜੀਤ ਅਜਨੋਹਾ ਨਾਲ ਗੱਲਬਾਤ ਦੌਰਾਨ, ਠੰਡਲ ਨੇ ਇਹ ਵੀ ਕਿਹਾ ਕਿ ਸਮਾਜ ‘ਚ ਸਾਂਝ ਬਣਾਈ ਰੱਖਣੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਨਫ਼ਰਤ ਫੈਲਾਉਣ ਵਾਲੀਆਂ ਹਰਕਤਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਭੜਕਾਉਣ ਵਾਲੀ ਗਤੀਵਿਧੀ ਤੋਂ ਬਚਣ।